
ਆਲਮੀ ਪੱਧਰ 'ਤੇ ਮਾਰ ਕਰ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਅਤੇ ਹਲ੍ਹ ਕੱਢੇ ਜਾ ਰਹੇ ਹਨ।
ਨਵੀਂ ਦਿੱਲੀ : ਆਲਮੀ ਪੱਧਰ 'ਤੇ ਮਾਰ ਕਰ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਅਤੇ ਹਲ੍ਹ ਕੱਢੇ ਜਾ ਰਹੇ ਹਨ।
coronavirus omicron
ਕੋਰੋਨਾ ਦੇ ਆਏ ਨਵੇਂ ਰੂਪ ਓਮੀਕਰੋਨ ਦੇ ਮੱਦੇਨਜ਼ਰ ਵੀ ਵੱਡੇ ਪੱਧਰ 'ਤੇ ਸੁਰੱਖਿਆ ਤਰੀਕੇ ਆਪਣੇ ਜਾ ਰਹੇ ਹਨ ਅਤੇ ਕਈ ਜਗਾ ਸਖਤੀ ਵੀ ਕਰ ਦਿਤੀ ਗਈ ਹੈ। ਸਰਕਾਰ ਵਲੋਂ ਜਨਤਾ ਨੂੰ ਕੋਰੋਨਾ ਰੋਕੂ ਟੀਕੇ ਲਗਾਉਣ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿਤੀ ਜਾ ਰਹੀ ਹੈ।
corona
ਇਸ ਦੇ ਚਲਦਿਆਂ ਹੀ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਕਿ ਹੁਣ ਜਲਦੀ ਹੀ ਭਾਰਤ ਵਿਚ ਦੋ ਹੋਰ ਕੋਰੋਨਾ ਮਾਰੂ ਟੀਕੇ ਮੁਹਈਆ ਕਰਵਾਏ ਜਾਣਗੇ ।
coronavirus vaccine
ਇਸ ਬਾਬਤ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਲੋਕ ਸਭਾ ਵਿੱਚ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੋ ਹੋਰ ਸਵਦੇਸ਼ੀ ਕੋਵਿਡ -19 ਟੀਕੇ ਉਪਲਬਧ ਹੋਣਗੇ।
Mansukh L. Mandaviya
ਇਸ ਦੌਰਾਨ ਭਾਜਪਾ ਸੰਸਦ ਭਵਨ ਕੰਪਲੈਕਸ ਦੀ ਬਜਾਏ ਮੰਗਲਵਾਰ ਨੂੰ ਅੰਬੇਡਕਰ ਇੰਟਰਨੈਸ਼ਨਲ ਸੈਂਟਰ 'ਚ ਆਪਣੀ ਸੰਸਦੀ ਦਲ ਦੀ ਬੈਠਕ ਕਰੇਗੀ।
ਕੋਰੋਨਾ ਰੋਕੂ ਟੀਕਿਆਂ 'ਤੇ ਬੋਲਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਦੋਵਾਂ ਨਵਿਆਂ ਟੀਕਿਆਂ ਲਈ ਤੀਜੇ ਪੜਾਅ ਦੇ ਟ੍ਰਾਇਲ ਦੇ ਅੰਕੜੇ ਜਮ੍ਹਾ ਕਰ ਦਿੱਤੇ ਗਏ ਹਨ।
mansukh mandaviya
ਮਾਂਡਵੀਆ ਨੇ ਕਿਹਾ, "ਸਾਨੂੰ ਉਮੀਦ ਹੈ ਕਿ (ਦੋ ਟੀਕਿਆਂ ਦੇ) ਡੇਟਾ ਅਤੇ ਟ੍ਰਾਇਲ ਸਫਲ ਹੋਣਗੇ। ਇਹ ਦੋਵੇਂ ਕੰਪਨੀਆਂ ਭਾਰਤੀ ਹਨ, ਦੇਸ਼ ਵਿੱਚ ਖੋਜ ਅਤੇ ਨਿਰਮਾਣ ਵੀ ਕੀਤਾ ਗਿਆ ਹੈ," ਮਾਂਡਵੀਆ ਨੇ ਕਿਹਾ, ਸਰਕਾਰ ਦੀ ਮਦਦ ਨਾਲ ਭਾਰਤੀ ਵਿਗਿਆਨੀਆਂ ਨੇ ਸਿਰਫ਼ 9 ਮਹੀਨਿਆਂ ਵਿੱਚ ਕੋਵਿਡ-19 ਦਾ ਟੀਕਾ ਵਿਕਸਿਤ ਕੀਤਾ ਹੈ।