ਚੋਰੀ ਦੇ ਸ਼ੱਕ 'ਚ ਲੜਕੀ ਨੂੰ ਜੁੱਤੀਆਂ ਦਾ ਹਾਰ ਪਹਿਨਾ ਨੇ ਹੋਸਟਲ 'ਚ ਘੁਮਾਇਆ, ਮਾਮਲਾ ਦਰਜ 
Published : Dec 7, 2022, 1:30 pm IST
Updated : Dec 7, 2022, 3:19 pm IST
SHARE ARTICLE
Image
Image

400 ਰੁਪਏ ਚੋਰੀ ਦਾ ਲਗਾਇਆ ਗਿਆ ਇਲਜ਼ਾਮ 

 

ਬੈਤੂਲ - ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਇੱਕ ਹੋਸਟਲ ਸੁਪਰਡੈਂਟ ਵਲੋਂ ਪੈਸੇ ਚੋਰੀ ਕਰਨ ਦੇ ਸ਼ੱਕ 'ਚ ਪੰਜਵੀਂ ਜਮਾਤ ਦੀ ਇੱਕ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਜੁੱਤੀਆਂ ਦੀ ਮਾਲਾ ਪਹਿਨਾ ਕੇ ਹੋਸਟਲ 'ਚ ਘੁਮਾਇਆ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਘਟਨਾ ਪਿਛਲੇ ਹਫ਼ਤੇ ਪਿੰਡ ਦਮਜੀਪੁਰਾ ਦੇ ਸਰਕਾਰੀ ਆਦਿਵਾਸੀ ਬਾਲਿਕਾ ਹੋਸਟਲ ਵਿੱਚ ਵਾਪਰੀ। ਇਸ ਸੰਬੰਧੀ ਸ਼ਿਕਾਇਤ ਕਰਨ ਲਈ ਲੜਕੀ ਦੇ ਰਿਸ਼ਤੇਦਾਰ ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਅਮਨਵੀਰ ਸਿੰਘ ਬੈਂਸ ਦੇ ਦਫ਼ਤਰ ਪੁੱਜੇ।

ਸ਼ਿਕਾਇਤ 'ਤੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਆਦਿਵਾਸੀ ਮਾਮਲਿਆਂ ਦੇ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੋਸਟਲ ਦੀ ਮਹਿਲਾ ਸੁਪਰਡੈਂਟ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਲੜਕੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਲੜਕੀ ਦਮਜੀਪੁਰਾ ਵਿੱਚ ਆਦਿਵਾਸੀ ਮਾਮਲੇ ਵਿਭਾਗ ਵੱਲੋਂ ਚਲਾਏ ਜਾ ਰਹੇ ਹੋਸਟਲ ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ, ਅਤੇ ਜਦੋਂ ਉਹ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਉਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

ਉਸ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਦੇ ਚਿਹਰੇ 'ਤੇ ਭੂਤ-ਪ੍ਰੇਤ ਵਰਗਾ ਮੇਕਅੱਪ ਕੀਤਾ ਗਿਆ, ਅਤੇ ਸੁਪਰਡੈਂਟ ਨੇ ਇੱਕ ਹੋਰ ਲੜਕੀ ਦੇ 400 ਰੁਪਏ ਚੋਰੀ ਕਰਨ ਦੇ ਦੋਸ਼ ਵਿੱਚ ਉਸ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਹੋਸਟਲ ਕੰਪਲੈਕਸ 'ਚ ਘੁਮਾਇਆ। 

ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਲੜਕੀ ਹੋਸਟਲ ਵਿਚ ਰਹਿਣ ਲਈ ਤਿਆਰ ਨਹੀਂ ਸੀ।

ਆਦਿਵਾਸੀ ਮਾਮਲੇ ਵਿਭਾਗ ਦੀ ਸਹਾਇਕ ਕਮਿਸ਼ਨਰ ਸ਼ਿਲਪਾ ਜੈਨ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਹੋਸਟਲ ਸੁਪਰਡੈਂਟ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement