ਹੈਦਰਾਬਾਦ 'ਚ ਲੱਗਿਆ ਦੁਨੀਆ ਦਾ ਪਹਿਲਾ ਗੋਲਡ ATM: ਹੁਣ ਤੁਸੀਂ ਸਿੱਧਾ ਖਰੀਦ ਸਕਦੇ ਹੋ ਸੋਨਾ
Published : Dec 7, 2022, 8:58 am IST
Updated : Dec 7, 2022, 9:38 am IST
SHARE ARTICLE
World's first gold ATM in Hyderabad: Now you can buy gold directly
World's first gold ATM in Hyderabad: Now you can buy gold directly

ਸੋਨਾ ਮਿਲੇਗਾ 999 ਸ਼ੁਧਤਾ ਨਾਲ ਪ੍ਰਮਾਣਤ ਟੈਂਪਰ ਪਰੂਫ਼ ਪੈਕ 'ਚ

 

ਨਵੀਂ ਦਿੱਲੀ: ਨਕਦੀ ਵਾਂਗ ਹੁਣ ਤੁਸੀਂ ਏ.ਟੀ.ਐਮ. ’ਚੋਂ ਸੋਨਾ ਵੀ ਕੱਢ ਸਕੋਗੇ| ਹੈਦਰਾਬਾਦ ’ਚ ਰੀਅਲ ਟਾਈਮ ਗੋਲਡ ਏ.ਟੀ.ਐਮ. ਲਾਇਆ ਗਿਆ ਹੈ| ਗੋਲਡ ਸਿੱਕਾ ਨੇ ਇਸ ਏ.ਟੀ.ਐਮ. ਨੂੰ ਹੈਦਰਾਬਾਦ ਸਥਿਤ ਫ਼ਰਮ ਓਪਨਕਿਊਬ ਤਕਨਾਲੋਜੀ ਦੀ ਮਦਦ ਨਾਲ ਲਾਇਆ ਹੈ| ਇਸ ਏ.ਟੀ.ਐਮ. ਤੋਂ ਲੋਕ ਅਪਣੇ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਕੇ ਸ਼ੁਧ ਸੋਨੇ ਦੇ ਸਿੱਕੇ ਕੱਢ ਸਕਦੇ ਹਨ| 
ਗੋਲਡ ਸਿੱਕਾ ਦੇ ਸੀ.ਈ.ਓ. ਤਰੁਜ ਮੁਤਾਬਕ ਲੋਕ ਇਸ ਏ. ਟੀ. ਐੱਮ. ਦਾ ਇਸਤੇਮਾਲ ਕਰ ਕੇ 0.5 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਸੋਨੇ ਦੇ ਸਿੱਕੇ ਖਰੀਦ ਸਕਦੇ ਹਨ| ਸਿੱਕਿਆਂ ਦੀ ਕੀਮਤ ਨੂੰ ਏ. ਟੀ. ਐੱਮ. ਦੀ ਸਕ੍ਰੀਨ ’ਤੇ ਲਾਈਵ ਦੇਖ ਵੀ ਸਕਦੇ ਹੋ| ਸਿੱਕੇ 999 ਸ਼ੁੱਧਤਾ ਨਾਲ ਪ੍ਰਮਾਣਿਤ ਟੈਂਪਰ ਪਰੂਫ਼ ਪੈਕ ’ਚ ਦਿਤੇ ਜਾਣਗੇ|
ਗੋਲਡਸਿੱਕਾ ਦੇ ਸੀਈਓ ਸੀ. ਤਰੁਜ ਅਨੁਸਾਰ ਕੰਪਨੀ ਪੇਡਾਪੱਲੀ ਵਾਰੰਗਲ ਅਤੇ ਕਰੀਮਨਗਰ ਵਿੱਚ ਵੀ ਸੋਨੇ ਦੇ ਏਟੀਐਮ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ| ਉਨ੍ਹਾਂ ਅਨੁਸਾਰ ਕੰਪਨੀ ਦੀ ਅਗਲੇ ਦੋ ਸਾਲਾਂ ਵਿੱਚ ਪੂਰੇ ਭਾਰਤ ਵਿੱਚ ਲਗਭਗ 3,000 ਗੋਲਡ ਏਟੀਐਮ ਖੋਲ੍ਹਣ ਦੀ ਯੋਜਨਾ ਹੈ| ਗੋਲਡ ਏਟੀਐਮ ਸੈਂਟਰ ਤੇਲੰਗਾਨਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਨੀਤਾ ਲਕਸ਼ਮਾਰੇਡੀ ਦੁਆਰਾ ਸਥਾਪਤ ਕੀਤਾ ਗਿਆ ਹੈ| ਕੰਪਨੀ ਮੁਤਾਬਕ ਇਸ ਏਟੀਐਮ ਨਾਲ ਗਾਹਕਾਂ ਨੂੰ 24 ਘੰਟੇ ਸੋਨਾ ਖ਼ਰੀਦਣ ਦੀ ਸਹੂਲਤ ਮਿਲੇਗੀ ਅਤੇ ਏਟੀਐਮ 24 ਘੰਟੇ ਉਪਲਬਧ ਰਹਿਣਗੇ| ਗੋਲਡ ਏ.ਟੀ.ਐਮ ਦੀ ਸ਼ੁਰੂਆਤ ਮੌਕੇ ਤੇਲੰਗਾਨਾ ਮਹਿਲਾ ਕਮਿਸ਼ਨ ਨਾਲ ਗੋਲਡਸਿੱਕਾ ਦੀ ਚੇਅਰਪਰਸਨ ਅੰਬਿਕਾ ਬਰਮਨ, ਓਪਨਕਿਊਬ ਟੈਕਨਾਲੋਜੀਜ਼ ਦੇ ਸੀ.ਈ.ਓ. ਪੀ. ਵਿਨੋਦ ਕੁਮਾਰ ਅਤੇ ਟੀ-ਹੱਬ ਦੇ ਸੀਈਓ ਐਮ. ਸ਼੍ਰੀਨਿਵਾਸ ਰਾਓ ਨੇ ਸ਼ਿਰਕਤ ਕੀਤੀ| 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement