ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਅਪ੍ਰੈਲ ਅਤੇ ਸਤੰਬਰ 2023 ਦੇ ਵਿਚਕਾਰ ਭਾਰਤ ਵਿਚ ਕੁੱਲ ਸੱਤ ਨਮੂਨੇ ਸਕਾਰਾਤਮਕ ਪਾਏ ਗਏ।
China M Pneumonia Cases Reported in India News: ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਨੇ ਚੀਨ ਦੀ ਇਕ ਰਹੱਸਮਈ ਬੀਮਾਰੀ ਦਾ ਪਤਾ ਲਗਾਇਆ ਹੈ, ਜੋ ਇਸ ਸਮੇਂ ਭਾਰਤ ਵਿਚ ਫੈਲ ਰਹੀ ਹੈ। ਨਵੀਂ ਦਿੱਲੀ ਏਮਜ਼ ਨੇ ਐਮ-ਨਮੂਨੀਆ ਬੈਕਟੀਰੀਆ ਦੇ 7 ਸਕਾਰਾਤਮਕ ਨਮੂਨੇ ਦਰਜ ਕੀਤੇ ਹਨ। ਇਹ ਬੈਕਟੀਰੀਆ ਉਹੀ ਹੈ ਜੋ ਪੂਰੇ ਚੀਨ ਵਿਚ ਬੱਚਿਆਂ ਵਿਚ ਸਾਹ ਦੀ ਬੀਮਾਰੀ ਵਿਚ ਅਚਾਨਕ ਵਾਧਾ ਕਰ ਰਿਹਾ ਹੈ।
ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਅਪ੍ਰੈਲ ਅਤੇ ਸਤੰਬਰ 2023 ਦੇ ਵਿਚਕਾਰ ਭਾਰਤ ਵਿਚ ਕੁੱਲ ਸੱਤ ਨਮੂਨੇ ਸਕਾਰਾਤਮਕ ਪਾਏ ਗਏ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪੀਸੀਆਰ ਟੈਸਟਿੰਗ ਦੁਆਰਾ ਇਕ ਕੇਸ ਦਾ ਪਤਾ ਲਗਾਇਆ ਗਿਆ ਸੀ। ਇਹ ਜਾਂਚ ਇਨਫੈਕਸ਼ਨ ਦੇ ਸ਼ੁਰੂਆਤੀ ਪੜਾਅ 'ਚ ਕੀਤੀ ਗਈ ਸੀ।
ਇਸ ਤੋਂ ਇਲਾਵਾ ਆਈਜੀਐਮ ਐਲੀਸਾ ਟੈਸਟ ਰਾਹੀਂ ਇਸ ਸਬੰਧੀ 6 ਕੇਸਾਂ ਦੀ ਜਾਣਕਾਰੀ ਹਾਸਲ ਕੀਤੀ ਗਈ ਹੈ। ਲੈਂਸੇਟ ਦੇ ਅਨੁਸਾਰ, ਪੀਸੀਆਰ ਟੈਸਟ ਵਿਚ 3 ਪ੍ਰਤੀਸ਼ਤ ਦੀ ਸਕਾਰਾਤਮਕ ਦਰ ਸੀ, ਜਦਕਿ ਆਈਜੀਐਮ ਐਲੀਸਾ ਟੈਸਟ ਵਿਚ 16 ਪ੍ਰਤੀਸ਼ਤ ਦਾ ਸਕਾਰਾਤਮਕ ਨਤੀਜਾ ਦਿਖਾਇਆ ਗਿਆ ਸੀ। ਦੱਸ ਦੇਈਏ ਕਿ ਅਪ੍ਰੈਲ ਤੋਂ ਸਤੰਬਰ 2023 ਤਕ 30 PCR ਅਤੇ 37 IGM ELISA ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਕੁੱਲ 7 ਨਮੂਨੇ ਬੈਕਟੀਰੀਆ ਲਈ ਪਾਜ਼ੇਟਿਵ ਪਾਏ ਗਏ ਸਨ।
ਜ਼ਿਕਰਯੋਗ ਹੈ ਕਿ ਕੋਵਿਡ-19 ਬੀਮਾਰੀ ਤੋਂ ਬਾਅਦ ਚੀਨ ਵਿਚ ਬੱਚਿਆਂ ਵਿਚ ਨਮੂਨੀਆ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਬੱਚਿਆਂ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੇਸਾਂ ਵਿਚ ਵਾਧੇ ਦਾ ਕਾਰਨ ਬੈਕਟੀਰੀਆ ਐਮ-ਨਮੂਨੀਆ ਸੀ, ਜੋ ਤੇਜ਼ੀ ਨਾਲ ਅਮਰੀਕਾ, ਯੂਕੇ, ਇਜ਼ਰਾਈਲ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਫੈਲ ਰਿਹਾ ਹੈ।
(For more news apart from China M Pneumonia Cases Reported in India, stay tuned to Rozana Spokesman)