ਭਾਰਤ ਬੰਦ: ਕੇਂਦਰੀ ਮਜ਼ਦੂਰ ਸੰਗਠਨਾਂ ਦੀ 2 ਦਿਨੀਂ ਹੜਤਾਲ, ਕਈ ਸੂਬਿਆਂ 'ਚ ਪ੍ਰਦਰਸ਼ਨ ਅਤੇ ਹੜਕੰਪ
Published : Jan 8, 2019, 1:11 pm IST
Updated : Jan 8, 2019, 1:11 pm IST
SHARE ARTICLE
Central workers organizations start 2 day strike
Central workers organizations start 2 day strike

ਕੇਂਦਰ ਸਰਕਾਰ ਦੀ ਮਜ਼ਦੂਰ ਨੀਤੀਆਂ ਦੇ ਵਿਰੋਧ 'ਚ ਕੇਂਦਰੀ ਮਜ਼ਦੂਰ ਐਸੋਸਿਏਸ਼ਨ ਦੀ ਦੋ ਦਿਨਾਂ ਹੜਤਾਲ ਸ਼ੁਰੂ ਹੋ ਗਈ ਹੈ। ਮਜ਼ਦੂਰ ਸੰਗਠਨਾਂ ਨੇ ਮੰਗਲਵਾਰ ਤੋਂ ਦੋ ਦਿਨ ਦੀ....

ਨਵੀਂ ਦਿੱਲੀ: ਕੇਂਦਰ ਸਰਕਾਰ ਦੀ ਮਜ਼ਦੂਰ ਨੀਤੀਆਂ ਦੇ ਵਿਰੋਧ 'ਚ ਕੇਂਦਰੀ ਮਜ਼ਦੂਰ ਐਸੋਸਿਏਸ਼ਨ ਦੀ ਦੋ ਦਿਨਾਂ ਹੜਤਾਲ ਸ਼ੁਰੂ ਹੋ ਗਈ ਹੈ। ਮਜ਼ਦੂਰ ਸੰਗਠਨਾਂ ਨੇ ਮੰਗਲਵਾਰ ਤੋਂ ਦੋ ਦਿਨ ਦੀ ਰਾਸ਼ਟਰੀ ਪੱਧਰ 'ਤੇ ਹੜਤਾਲ ਦਾ ਐਲਾਨ ਕੀਤਾ ਹੈ। ਹੜਤਾਲ ਨੂੰ ਵੇਖਦੇ ਹੋਏ ਦੇਸ਼ ਦੇ ਕਈ ਸੂਬਿਆਂ 'ਚ ਮਜ਼ਦੂਰ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਚੱਲਦੇ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ।

Central workers organizations start 2 day strikeCentral workers organizations start 2 day strike

ਕਿਰਤ ਯੂਨੀਅਨਾਂ ਨੇ ਦਾਅਵਾ ਕੀਤਾ ਹੈ ਕਿ 20 ਕਰੋੜ ਕਰਮਚਾਰੀ ਇਸ ਹੜਤਾਲ 'ਚ ਸ਼ਾਮਿਲ ਹਨ। ਸੀਟੂ ਐਟਕ, ਇੰਟਕ ਜਿਵੇਂ 10 ਕੇਂਦਰੀ ਕਾਰਜਕਾਰੀ ਸੰਗਠਨ ਇਸ ਨੂੰ ਅਪਣਾ ਸਮਰਥਨ ਦੇ ਰਹੇ ਹਨ। ਦੱਸ ਦਈਏ ਕਿ ਹੜਤਾਲ ਕਾਰਨ ਦੇਸ਼  ਦੇ ਕਈ ਸੂਬਿਆਂ 'ਚ ਮਜ਼ਦੂਰ ਸੰਗਠਨ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕਈ ਥਾਵਾਂ 'ਤੇ ਝੜਪ ਦੀ ਵੀ ਖਬਰਾਂ ਸਾਹਮਣੇ ਆਈਆਂ ਹਨ। ਪੱਛਮ ਬੰਗਾਲ ਦੇ ਆਸਨਸੋਲ 'ਚ ਸੂਬੇ 'ਚ ਸਤ‍ਤਾਰੂੜ ਤ੍ਰਿਣਮੂਲ ਕਾਂਗਰਸ ਅਤੇ ਸੀਪੀਐਮ ਦੇ ਕਰਮਚਾਰੀ ਅਪਸ 'ਚ ਭਿੜ ਗਏ।

Central workers organizations start 2 day strikeCentral workers organizations start 2 day strike

ਕੇਰਲ  ਦੇ ਕੌਚੀ ਅਤੇ ਤਰਿਵੇਂਦਰਮ 'ਚ ਵੀ ਕੇਂਦਰੀ ਮਜ਼ਦੂਰ ਸੰਗਠਨਾਂ ਦੇ ਮੈਂਬਰਾ ਨੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ। ਓਡੀਸ਼ਾ 'ਚ ਵੀ ਹੜਤਾਲ ਦਾ ਪ੍ਰਭਾਵ ਵੇਖਿਆ ਜਾ ਰਿਹਾ ਹੈ। ਸੂਬੇ ਦੀ ਰਾਜਧਾਨੀ ਭੁਵਨੇਸ਼‍ਵਰ 'ਚ ਹੜਤਾਲ ਸਮਰਥਕਾਂ ਦੇ ਪ੍ਰਦਰਸ਼ਨ ਦੇ ਕਾਰਨ ਰਾਸ਼ਟਰੀ ਰਾਜ ਮਾਰਗ ਸੰਖ‍ਜਾਂ 16 'ਤੇ ਟਰੈਫਿਕ ਪ੍ਰਭਾਵਿਤ ਹੋਇਆ ਹੈ। ਰਾਜਧਾਨੀ ਦਿੱਲੀ 'ਚ ਵੀ ਹੜਤਾਲ ਸਮਰਥਕਾਂ ਨੇ ਪਟਪੜਗੰਜ ਉਦਯੋਗਿਕ ਖੇਤਰ 'ਚ ਪ੍ਰਦਰਸ਼ਨ ਕੀਤਾ।

Central workers organizations start 2 day strikeCentral workers organizations start 2 day strike

ਹੜਤਾਲ ਨਾਲ ਕਰਨਾਟਕ 'ਚ ਵੀ ਸਰਕਾਰੀ ਕੰਮ-ਕਾਰ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ, ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਅਸਮ, ਮੇਘਾਲਿਆ, ਕਰਨਾਟਕ, ਮਣਿਪੁਰ, ਬਿਹਾਰ, ਰਾਜਸ‍ਥਾਨ, ਪੰਜਾਬ,  ਗੋਆ, ਝਾਰਖੰਡ,  ਛਤ‍ਤੀਸਗੜ੍ਹ ਅਤੇ ਹਰਿਆਣਾ ਦੇ ਉਦਯੋਗਕ ਖੇਤਰਾਂ 'ਚ ਹੜਤਾਲ ਦਾ ਪੂਰਾ ਅਸਰ ਹੈ। ਉਨ੍ਹਾਂ ਨੇ ਕਿਹਾ ਕ‍ਿ ਇਸ ਹੜਤਾਲ ਨੂੰ ਕੁੱਝ ਸੂਬਿਆਂ ਦੇ ਟਰਾਂਸਪੋਰਟ ਵਿਭਾਗ, ਟੈਕਸੀ ਚਾਲਕ ਅਤੇ ਜੇਐਨਯੂ ਦੇ ਵਿਦਿਆਰਥੀ ਵੀ ਅਪਣਾ ਸਮਰਥਨ ਦੇ ਰਹੇ ਹਨ।  

Central workers organizations start 2 day strikeCentral workers organizations start 2 day strike

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਰੀਬ 20 ਕਰੋੜ ਲੋਕ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਨੀਤੀਆਂ ਵਿਰੁਧ ਆਯੋਜਿਤ ਇਸ ਹੜਤਾਲ ਨੂੰ ਅਪਣਾ ਸਮਰਥਨ ਦੇ ਰਹੇ ਹਨ। ਦੱਸ ਦਈਏ ਕਿ ਕੇਂਦਰੀ ਮਜ਼ਦੂਰ ਸੰਗਠਨ ‍ਘੱਟ ਤਨਖਾਹ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਹ ਸੰਗਠਨ ਜਨਤਕ ਅਤੇ ਸਰਕਾਰੀ ਖੇਤਰ 'ਚ ਨਿਜੀਕਰਨ ਦਾ ਵੀ ਵਿਰੋਧ ਕਰ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement