ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸ਼ਿਮਲਾ: ਸ਼ਿਮਲਾ ਵਿਚ ਲਗਭਗ 26 ਕਿਲੋਮੀਟਰ ਦੂਰ ਜੁੰਗਾ ਸਥਿਤ 200 ਸਾਲ ਪੁਰਾਣਾ ਇਕ ਇਤਿਹਾਸਕ ਮਹਿਲ ਭਿਆਨਕ ਅੱਗ ਦੀ ਮਾਰ ਹੇਠ ਆਉਣ ਨਾਲ ਨਸ਼ਟ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਬੀਤੇ ਦਿਨ ਦੁਪਹਿਰ 1 ਵਜੇ ਭੜਕੀ ਅੱਗ ਨੇ ਕੁਝ ਹੀ ਸਮੇਂ ਅੰਦਰ ਪੂਰੇ ਮਹਿਲ ਨੂੰ ਘੇਰ ਲਿਆ। ਅੱਗ ਲੱਗਣ ਦੇ ਕਾਰਨ ਦਾ ਪਤਾ ਕਰਨ ਲਈ ਜਾਂਚ ਜਾਰੀ ਹੈ। ਇਸ ਮਹਿਲ ਦਾ ਨਿਰਮਾਣ 1800 ਦੀ ਸਦੀ ਦੌਰਾਨ ਤਤਕਾਲੀ ਕਿਉਂਥਲ ਰਿਆਸਤ ਦੇ ਸ਼ਾਸਕਾਂ ਨੇ ਕਰਵਾਇਆ ਸੀ। (ਪੀਟੀਆਈ)
