
ਪੁਲਿਸ ਨੇ ਕਈ ਟਵੀਟਸ ਦੇ ਰਾਹੀਂ ਡਾਈਵਰਟ ਕੀਤੇ ਰੂਟਾਂ ਸਬੰਧੀ ਜਾਣਕਾਰੀ ਦਿੱਤੀ ਸੀ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਚਲਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਐਤਵਾਰ ਨੂੰ ਟ੍ਰੈਫਿਕ ਲਈ ਬੰਦ ਰਹੇ। ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਅੜੇ ਹੋਏ ਹਨ। ਇਸ ਵਿਚਕਾਰ ਹੁਣ ਦਿੱਲੀ ਪੁਲਿਸ ਨੇ ਕਈ ਟਵੀਟਸ ਦੇ ਰਾਹੀਂ ਡਾਈਵਰਟ ਕੀਤੇ ਰੂਟਾਂ ਸਬੰਧੀ ਜਾਣਕਾਰੀ ਦਿੱਤੀ ਸੀ।
delhi traffic
ਇਹ ਹਨ ਰੂਟ
-ਟਿਕਰੀ ਬਾਰਡਰ ਆਉਣ ਤੇ ਜਾਣ ਵਾਲੀਆਂ ਦੋਨਾਂ ਸੜਕਾਂ ਨੂੰ ਬੰਦ ਕੀਤਾ ਗਿਆ, ਝੜੌਦਾ ਕਲਾਂ ਬਾਰਡਰ, ਅਚੰਦੀ ਸਰਹੱਦ ਅਤੇ ਹਰੇਵਾਲੀ ਨੂੰ ਵੀ ਦੋਵਾਂ ਪਾਸਿਓ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।
farmer
-ਸਿੰਘੂ, ਪਿਆਉ ਮਨਿਆਰੀ, ਸਬੋਲੀ, ਮੁੰਗੇਸ਼ਪੁਰ ਬਾਰਡਰ ਬੰਦ ਹਨ, ਪੁਲਿਸ ਨੇ ਯਾਤਰੀਆਂ ਨੂੰ ਬਦਲਵੇਂ ਰਸਤੇ ਦੀ ਪਾਲਣਾ ਕਰਨ ਲਈ ਕਿਹਾ ਹੈ।
delhi police