ਭਾਰਤ ਸਰਕਾਰ ਨੇ ਤੁਰਕੀ 'ਚ ਭੂਚਾਲ ਪੀੜਤਾਂ ਨੂੰ ਮਲਬੇ 'ਚੋਂ ਕੱਢਣ ਲਈ ਭੇਜੇ ਵਧੀਆ ਸਿਖਲਾਈ ਪ੍ਰਾਪਤ ਕੁੱਤੇ

By : GAGANDEEP

Published : Feb 8, 2023, 8:31 am IST
Updated : Feb 8, 2023, 2:30 pm IST
SHARE ARTICLE
photo
photo

ਗਾਜ਼ੀਆਬਾਦ ਵਿੱਚ ਐਨਡੀਆਰਐਫ ਦੀ 8ਵੀਂ ਬਟਾਲੀਅਨ ਦਾ ਹਿੱਸਾ ਹਨ ਹਨੀ ਅਤੇ ਰੈਂਬੋ

 

ਨਵੀਂ ਦਿੱਲੀ: ਭਾਰਤ ਸਰਕਾਰ ਨੇ ਤੁਰਕੀ ਵਿੱਚ ਡਿੱਗਣ ਵਾਲੀਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਲਈ ਆਪਣੇ ਵਧੀਆ ਸਿਖਲਾਈ ਪ੍ਰਾਪਤ ਕੁੱਤੇ ਭੇਜੇ ਹਨ। ਇਨ੍ਹਾਂ ਦੇ ਨਾਂ ਹਨੀ ਅਤੇ ਰੈਂਬੋ ਹਨ। ਇਹ ਦੋਵੇਂ ਗਾਜ਼ੀਆਬਾਦ ਵਿੱਚ ਐਨਡੀਆਰਐਫ ਦੀ 8ਵੀਂ ਬਟਾਲੀਅਨ ਦਾ ਹਿੱਸਾ ਹਨ। ਪਹਿਲੀ ਵਾਰ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਆਪਰੇਸ਼ਨ ਲਈ ਤੁਰਕੀ ਭੇਜਿਆ ਗਿਆ ਹੈ।

ਪੜ੍ਹੋ ਇਹ ਵੀ: 26 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ 

ਇਹ ਦੋਵੇ ਖੋਜੀ ਕੁੱਤੇ ਨੇ 10 ਤੋਂ 12 ਫੁੱਟ ਹੇਠਾਂ ਮਲਬੇ ਵਿੱਚ ਦੱਬੇ ਹੋਏ ਲੋਕਾਂ ਨੂੰ ਵੀ ਲੱਭ ਲੈਂਦੇ ਹਨ। ਖਾਸ ਤੌਰ 'ਤੇ ਅਜਿਹੀਆਂ ਆਫ਼ਤਾਂ ਲਈ ਐਨਡੀਆਰਐਫ ਨੇ ਇਨ੍ਹਾਂ ਦੋਵਾਂ ਕੁੱਤਿਆਂ ਨੂੰ ਡੇਢ ਸਾਲ ਦੀ ਸਿਖਲਾਈ ਤੋਂ ਬਾਅਦ ਤਿਆਰ ਕੀਤਾ ਸੀ।

ਪੜ੍ਹੋ ਇਹ ਵੀ: ਤਰਨਤਾਰਨ 'ਚ ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ, 17 ਦਿਨ ਪਹਿਲਾਂ ਹੋਈ ਸੀ ਲਵ-ਮੈਰਿਜ  

ਉਨ੍ਹਾਂ ਨੂੰ ਡੇਢ ਸਾਲ ਸਿਖਲਾਈ ਦਿੱਤੀ ਗਈ ਅਤੇ ਫਿਰ ਇਮਤਿਹਾਨ ਹੋਇਆ। ਟੈਸਟ ਪਾਸ ਕਰਨ ਵਾਲੇ 28 ਵਿੱਚੋਂ 15 ਕੁੱਤਿਆਂ ਵਿੱਚ ਲੈਬਰਾਸ ਪ੍ਰਜਾਤੀ ਦੇ ਹਨੀ ਅਤੇ ਰੈਂਬੋ ਵੀ ਸਨ। ਦੋਨਾਂ ਨੇ ਆਪਣੀ ਜਾਂਚ ਵਿੱਚ ਜ਼ਿੰਦਾ ਪੀੜਤ ਪਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਐਨਡੀਆਰਐਫ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ।
ਐਨਡੀਆਰਐਫ ਦੇ ਬੁਲਾਰੇ ਨਰੇਸ਼ ਚੌਹਾਨ ਨੇ ਦੱਸਿਆ, ਹਨੀ ਅਤੇ ਰੈਂਬੋ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਤੁਰਕੀ ਭੇਜਿਆ ਗਿਆ ਹੈ। ਉੱਥੇ ਉਹ ਐੱਨ.ਡੀ.ਆਰ.ਐੱਫ. ਦੀ 101 ਮੈਂਬਰੀ ਟੀਮ ਨਾਲ ਮਿਲ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ 'ਚ ਅਹਿਮ ਭੂਮਿਕਾ ਨਿਭਾਏਗਾ। ਇਨ੍ਹਾਂ ਦੇ ਹੈਂਡਲਰ ਵੀ ਦੋਵੇਂ ਕੁੱਤਿਆਂ ਨਾਲ ਚਲੇ ਗਏ ਹਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM
Advertisement