ਜੋਧਪੁਰ ’ਚ 500 ਸਾਲ ਪੁਰਾਣੇ ਕਿਲ੍ਹੇ 'ਚ ਹੋਵੇਗਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ ਦਾ ਵਿਆਹ
Published : Feb 8, 2023, 6:18 pm IST
Updated : Feb 8, 2023, 6:19 pm IST
SHARE ARTICLE
photo
photo

ਇਸ ਕਿਲ੍ਹੇ ਦੀ ਸਭ ਤੋਂ ਖੂਬਸੂਰਤ ਗੱਲ ਇਸ ਦੇ ਨੇੜੇ ਬਣੇ ਰੇਤ ਦੇ ਟਿੱਬੇ ਹਨ

 

ਜੋਧਪੁਰ: ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਤੋਂ ਬਾਅਦ ਰਾਜਸਥਾਨ ਵਿੱਚ ਇੱਕ ਹੋਰ ਵਿਆਹ ਸ਼ੁਰੂ ਹੋ ਗਿਆ ਹੈ। ਜੋਧਪੁਰ ਤੋਂ 90 ਕਿਲੋਮੀਟਰ ਦੂਰ ਨਾਗੌਰ ਜ਼ਿਲ੍ਹੇ ਦੇ 500 ਸਾਲ ਖਿਨਵਸਰ ਕਿਲ੍ਹੇ ਵਿੱਚ ਅੱਜ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਅਤੇ ਅਰਜੁਨ ਭੱਲਾ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਪੂਰੀ ਹੋ ਗਈ।

ਜਿਸ ਕਿਲ੍ਹੇ ਵਿੱਚ ਸ਼ੈਨੇਲ ਅਤੇ ਅਰਜੁਨ ਦਾ ਵਿਆਹ ਹੋਵੇਗਾ, ਉਹ ਲਗਭਗ 500 ਸਾਲ ਪੁਰਾਣਾ ਹੈ। ਇਹ ਕਿਲ੍ਹਾਂ ਕਈ ਬਾਲੀਵੁੱਡ ਸਿਤਾਰਿਆਂ ਦੀ ਪਹਿਲੀ ਪਸੰਦ ਵੀ ਹੈ। ਇੱਥੇ ਕਈ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਹੋਈ ਹੈ। ਇਸ ਕਿਲ੍ਹੇ ਦੀ ਸਭ ਤੋਂ ਖੂਬਸੂਰਤ ਗੱਲ ਇਸ ਦੇ ਨੇੜੇ ਬਣੇ ਰੇਤ ਦੇ ਟਿੱਬੇ ਹਨ। ਅੱਜ ਰੇਤ ਦੇ ਟਿੱਬਿਆਂ 'ਤੇ ਸੰਗੀਤ ਪ੍ਰੋਗਰਾਮ ਹੋਵੇਗਾ। ਸ਼ੈਨੇਲ ਸਮ੍ਰਿਤੀ ਦੇ ਪਤੀ ਜ਼ੁਬਿਨ ਇਰਾਨੀ ਦੀ ਪਹਿਲੀ ਪਤਨੀ ਮੋਨਾ ਦੀ ਬੇਟੀ ਹੈ।

ਸ਼ੈਨੇਲ ਅਤੇ ਅਰਜੁਨ ਦੇ ਵਿਆਹ ਦਾ ਸ਼ੈਡਿਊਲ ਵੀ ਸਾਹਮਣੇ ਆ ਗਿਆ ਹੈ। ਵੀਰਵਾਰ ਸਵੇਰੇ 7.30 ਤੋਂ 9.30 ਤੱਕ ਨਾਸ਼ਤਾ ਹੋਵੇਗਾ। ਸਵੇਰੇ 11 ਵਜੇ ਚੂੜੀਆਂ ਪਹਿਨਾਉਣ ਦੀ ਰਸਮ ਹੋਵੇਗੀ। ਉਥੇ ਦੁਪਹਿਰ ਪੌਣੇ ਤਿੰਨ ਵਜੇ ਬਾਰਾਤ ਨਿਕਲੇਗੀ। ਪੌਣੇ ਚਾਰ ਵਜੇ ਲਾੜੀ ਵਾਲੇ ਪਾਸੇ ਦੇ ਲੋਕਾਂ ਨੂੰ ਪੱਗ ਬੰਨ੍ਹ ਦਿੱਤੀ ਜਾਵੇਗੀ। 6 ਵਜੇ ਲਾੜਾ-ਲਾੜੀ ਦੀ ਐਂਟਰੀ ਹੋਵੇਗੀ। 6:30 ਤੋਂ 8:30 ਤੱਕ ਰਿਸੈਪਸ਼ਨ ਹੋਵੇਗਾ।

ਬੁੱਧਵਾਰ ਨੂੰ ਕਿਲ੍ਹੇ ਦੇ ਲਾਅਨ ਖੇਤਰ ਨੂੰ ਰੰਗੀਨ ਛਤਰੀਆਂ ਨਾਲ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਐਂਟਰੀ 'ਤੇ ਪਤੰਗਾਂ ਦੀ ਝੜੀ ਲਗਾਈ ਗਈ ਹੈ। ਪਰਿਵਾਰ ਦੀਆਂ ਔਰਤਾਂ ਨੇ ਢੋਲ ਦੀ ਗੂੰਜ ਨਾਲ ਮਹਿੰਦੀ ਦੀ ਰਸਮ ਪੂਰੀ ਕੀਤੀ। ਇਸ ਦੇ ਨਾਲ ਹੀ ਬਾਰਾਤ ਲਈ ਕਿਲ੍ਹੇ ਵਿੱਚ ਮੌਜੂਦ ਵਿਸ਼ੇਸ਼ ਵਿੰਟੇਜ ਕਾਰਾਂ ਅਤੇ ਜਿਪਸੀਆਂ ਨੂੰ ਸਜਾਇਆ ਗਿਆ ਹੈ।

photo

ਇਰਾਨੀ ਪਰਿਵਾਰ ਲਈ ਖਿਨਵਸਰ ਫੋਰਟ ਐਂਡ ਹੋਟਲ 3 ਦਿਨਾਂ ਲਈ ਬੁੱਕ ਕੀਤਾ ਗਿਆ ਹੈ। ਇਹ ਵਿਆਹ ਪਰਿਵਾਰ ਦੇ ਖਾਸ ਲੋਕਾਂ ਵਿਚਕਾਰ ਹੀ ਹੋਵੇਗਾ। ਵਿਆਹ ਵਿੱਚ ਸਿਰਫ਼ 50 ਮਹਿਮਾਨ ਹੀ ਸ਼ਾਮਲ ਹੋਣਗੇ। ਬੁੱਧਵਾਰ ਸ਼ਾਮ ਨੂੰ ਸੰਗੀਤਕ ਰਾਤ ਹੋਵੇਗੀ। ਵੀਰਵਾਰ ਨੂੰ ਸ਼ੈਨੇਲ ਅਤੇ ਅਰਜੁਨ ਭੱਲਾ ਫੇਰੇ ਲੈਣਗੇ। ਅਰਜੁਨ ਭੱਲਾ ਕੈਨੇਡਾ ਵਿੱਚ ਇੱਕ ਕਾਨੂੰਨੀ ਫਰਮ ਚਲਾਉਂਦੇ ਹਨ।
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement