
ਉਨ੍ਹਾਂ ਕਿਹਾ, “ਸਾਡੇ ਸਤਿਕਾਰਤ ਸਾਥੀਆਂ ਦੀ ਸੇਵਾਮੁਕਤੀ ਬਿਨਾਂ ਸ਼ੱਕ ਇਕ ਖ਼ਾਲੀ ਥਾਂ ਪੈਦਾ ਕਰੇਗੀ।
68 members Farewell: ਨਵੀਂ ਦਿੱਲੀ : ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਚੇਅਰਮੈਨ ਜਗਦੀਪ ਧਨਖੜ ਨੇ ਵੀਰਵਾਰ ਨੂੰ ਕਿਹਾ ਕਿ ਉਪਰਲਾ ਸਦਨ ਉਨ੍ਹਾਂ ਦੇ ਤਜ਼ਰਬਿਆਂ ਨੂੰ ਬਹੁਤ ਯਾਦ ਕਰੇਗਾ ਅਤੇ ਉਨ੍ਹਾਂ ਦੇ ਜਾਣ ਨਾਲ ਇਕ ਖਲਾਅ ਪੈਦਾ ਹੋ ਜਾਵੇਗਾ। ਉਪ ਰਾਸ਼ਟਰਪਤੀ ਉਪਰਲੇ ਸਦਨ ਦੇ 68 ਸੰਸਦ ਮੈਂਬਰਾਂ ਨੂੰ ਅਲਵਿਦਾ ਕਹਿ ਰਹੇ ਸਨ ਜੋ ਇਸ ਸਾਲ ਫ਼ਰਵਰੀ ਅਤੇ ਮਈ ਦਰਮਿਆਨ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ, “ਸਾਡੇ ਸਤਿਕਾਰਤ ਸਾਥੀਆਂ ਦੀ ਸੇਵਾਮੁਕਤੀ ਬਿਨਾਂ ਸ਼ੱਕ ਇਕ ਖ਼ਾਲੀ ਥਾਂ ਪੈਦਾ ਕਰੇਗੀ।
ਇਹ ਅਕਸਰ ਕਿਹਾ ਜਾਂਦਾ ਹੈ ਕਿ ਹਰ ਸ਼ੁਰੂਆਤ ਦਾ ਅੰਤ ਹੁੰਦਾ ਹੈ ਅਤੇ ਹਰ ਅੰਤ ਦੀ ਨਵੀਂ ਸ਼ੁਰੂਆਤ ਹੁੰਦੀ ਹੈ।’’ ਉਨ੍ਹਾਂ ਕਿਹਾ ਕਿ ਕੋਈ ਵੀ ਲੋਕ ਸੇਵਾ ਤੋਂ ਕਦੇ ਸੰਨਿਆਸ ਨਹੀਂ ਲੈਂਦਾ। ਉਨ੍ਹਾਂ ਮੈਂਬਰਾਂ ਨੂੰ ਸਰਗਰਮ ਜਨਤਕ ਜੀਵਨ ਦੀ ਕਾਮਨਾ ਵੀ ਕੀਤੀ। ਉਨ੍ਹਾਂ ਕਿਹਾ, “ਸੰਸਦ ਦੇ ਇਹ ਪਵਿੱਤਰ ਕਮਰੇ ਲੋਕਤੰਤਰ ਦੇ ਮੰਦਰ ਦਾ ਪਾਵਨ ਅਸਥਾਨ ਹਨ। ਇਸ ਸਦਨ ਦੇ ਪਲੇਟਫ਼ਾਰਮ ਤੋਂ ਅਪਣੀ ਮਾਤ ਭੂਮੀ ਦੀ ਸੇਵਾ ਕਰਨ ਦੇ ਯੋਗ ਹੋਣਾ ਇਕ ਵਿਲੱਖਣ ਸਨਮਾਨ ਅਤੇ ਇਕ ਦੁਰਲਭ ਸਨਮਾਨ ਹੈ।”
(For more Punjabi news apart from '68 members Farewell, stay tuned to Rozana Spokesman)