ED News ਹੇਮੰਤ ਸੋਰੇਨ ਦੇ ਰਿਮਾਂਡ ਦੌਰਾਨ ED ਨੇ ਕਾਂਗਰਸ MP ਨੂੰ ਭੇਜਿਆ ਸੰਮਨ; BMW ਮਾਮਲੇ ਵਿਚ ਹੋ ਸਕਦੀ ਹੈ ਪੁੱਛਗਿੱਛ
Published : Feb 8, 2024, 3:02 pm IST
Updated : Feb 8, 2024, 3:02 pm IST
SHARE ARTICLE
ED establishes nexus between Hemant Soren and Congress MP Dheeraj Sahu
ED establishes nexus between Hemant Soren and Congress MP Dheeraj Sahu

ਸੂਤਰਾਂ ਅਨੁਸਾਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਧੀਰਜ ਸਾਹੂ ਨੇ ਹੇਮੰਤ ਸੋਰੇਨ ਨੂੰ ਬੀ.ਐਮ.ਡਬਲਯੂ. ਦਿਤੀ ਸੀ।

ED News: ਝਾਰਖੰਡ ਜ਼ਮੀਨ ਘੁਟਾਲੇ ਦੇ ਜਿਸ ਮਾਮਲੇ ਵਿਚ ਈਡੀ ਨੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਸੀ, ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸੇ ਮਾਮਲੇ ਵਿਚ ਕਾਂਗਰਸੀ ਸੰਸਦ ਮੈਂਬਰ ਨੂੰ ਵੀ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਇਹ ਸੰਮਨ ਝਾਰਖੰਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨੂੰ ਭੇਜਿਆ ਹੈ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਧੀਰਜ ਸਾਹੂ ਨੇ ਹੇਮੰਤ ਸੋਰੇਨ ਨੂੰ ਬੀ.ਐਮ.ਡਬਲਯੂ. ਦਿਤੀ ਸੀ।

ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਈਡੀ ਦੀ ਟੀਮ ਮਨੀ ਲਾਂਡਰਿੰਗ ਨਾਲ ਜੁੜੇ ਇਕ ਮਾਮਲੇ ਵਿਚ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਕਾਂਗਰਸ ਦੇ 64 ਸਾਲਾ ਸੰਸਦ ਮੈਂਬਰ ਧੀਰਜ ਸਾਹੂ ਉਸ ਸਮੇਂ ਵੀ ਸੁਰਖੀਆਂ 'ਚ ਰਹੇ ਸਨ, ਜਦੋਂ ਆਮਦਨ ਕਰ ਵਿਭਾਗ ਨੇ ਦਸੰਬਰ ਮਹੀਨੇ 'ਚ 351.8 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਉਸ ਸਮੇਂ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਓਡੀਸ਼ਾ ਸਥਿਤ ਇਕ ਕੰਪਨੀ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਵਿਰੁਧ ਕਾਰਵਾਈ ਕੀਤੀ ਸੀ ਸੀ। ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕੰਪਨੀ ਨੂੰ ਇਕ ਕਾਂਗਰਸੀ ਸੰਸਦ ਮੈਂਬਰ ਦੇ ਪਰਵਾਰ ਵਲੋਂ ਪ੍ਰਮੋਟ ਕੀਤਾ ਜਾਂਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਤਰਾਂ ਨੇ ਕਿਹਾ ਕਿ ਈਡੀ ਸਾਹੂ ਤੋਂ ਹੇਮੰਤ ਸੋਰੇਨ ਨਾਲ ਸਬੰਧਾਂ ਬਾਰੇ ਪੁੱਛਗਿੱਛ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਈਡੀ ਦੀ ਟੀਮ ਬੀ.ਐਮ.ਡਬਲਯੂ. ਐਸ.ਯੂ.ਵੀ. ਦੇ ਸਬੰਧ ਵਿਚ ਵੀ ਧੀਰਜ ਸਾਹੂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਜੋ ਕੁਝ ਸਮਾਂ ਪਹਿਲਾਂ ਦਿਲੀ ਵਿਚ ਜੇ.ਐਮ.ਐਮ. ਆਗੂ ਦੇ ਘਰ ਤੋਂ ਬਰਾਮਦ ਹੋਈ ਸੀ।

ਜਾਂਚ ਏਜੰਸੀ ਨੇ ਬੁਧਵਾਰ ਨੂੰ ਗੁਰੂਗ੍ਰਾਮ ਦੇ ਪਿੰਡ ਕਰਦਾਰਪੁਰ ਵਿਚ ਇਕ ਟਿਕਾਣੇ 'ਤੇ ਛਾਪਾ ਮਾਰਿਆ ਸੀ। ਸੂਤਰਾਂ ਨੇ ਦਸਿਆ ਕਿ ਹਰਿਆਣਾ ਨੰਬਰ ਵਾਲੀ SUV ਉਸੇ ਪਤੇ 'ਤੇ ਰਜਿਸਟਰਡ ਸੀ। ਇਸੇ ਮਾਮਲੇ 'ਚ ਕੋਲਕਾਤਾ 'ਚ ਵੀ ਦੋ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਈਡੀ ਨੂੰ ਸ਼ੱਕ ਹੈ ਕਿ ਇਹ ਗੱਡੀ ਧੀਰਜ ਸਾਹੂ ਨਾਲ 'ਗੁਮਨਾਮ' ਤੌਰ 'ਤੇ ਜੁੜੀ ਹੋਈ ਹੈ।

(For more Punjabi news apart from ED establishes nexus between Hemant Soren and Congress MP Dheeraj Sahu , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement