Faithful Dog Protect Owner deadbody: ਵਫ਼ਾਦਾਰ ਕੁੱਤਾ ਦੋ ਦਿਨ ਤੱਕ ਮਾਲਕ ਦੀ ਲਾਸ਼ ਨੂੰ ਜਾਨਵਰਾਂ ਤੋਂ ਰਿਹਾ ਬਚਾਉਂਦਾ

By : GAGANDEEP

Published : Feb 8, 2024, 12:07 pm IST
Updated : Feb 8, 2024, 12:07 pm IST
SHARE ARTICLE
The faithful dog would protect the owner's body from the animals for two days News in punjabi
The faithful dog would protect the owner's body from the animals for two days News in punjabi

Faithful Dog Protect Owner deadbody News: ਭੌਂਕ ਕੇ ਪੁਲਿਸ ਨੂੰ ਦਿਤਾ ਸੰਕੇਤ

The faithful dog would protect the owner's body from the animals for two days News in punjabi : ਕੁੱਤੇ ਨੂੰ ਮਨੁੱਖ ਦਾ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਸਮੇਂ-ਸਮੇਂ 'ਤੇ ਕੁਝ ਅਜਿਹੀਆਂ ਘਟਨਾਵਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਤੋਂ ਕੁੱਤਿਆਂ ਦੀ ਵਫਾਦਾਰੀ ਦਾ ਪਤਾ ਲੱਗਦਾ ਹੈ। ਕੁੱਤੇ ਦੀ ਵਫ਼ਾਦਾਰੀ 'ਤੇ ਫ਼ਿਲਮ ਵੀ ਬਣੀ ਹੈ। ਤਾਜ਼ਾ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ। ਇੱਥੇ ਬਿਲਿੰਗ ਵੈਲੀ ਵਿੱਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹੈਰਾਨੀ ਦੀ ਗੱਲ ਇਹ ਸੀ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਪਿਛਲੇ ਦੋ ਦਿਨਾਂ ਤੋਂ ਇਨ੍ਹਾਂ ਲਾਸ਼ਾਂ ਕੋਲ ਭੁੱਖਾ-ਪਿਆਸਾ ਬੈਠਾ ਸੀ।

ਇਹ ਵੀ ਪੜ੍ਹੋ: Kapil Sharma News: ED ਕੋਲ ਪਹੁੰਚੇ ਕਪਿਲ ਸ਼ਰਮਾ, 6 ਲੋਕਾਂ ਨੂੰ ਸੰਮਨ ਹੋਏ ਜਾਰੀ 

ਪੁਲਿਸ ਨੂੰ ਧਰਮਸ਼ਾਲਾ ਜ਼ਿਲ੍ਹੇ ਦੀ ਬਿਲਿੰਗ ਵੈਲੀ ਵਿਚ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੀ ਮੌਤ ਤਿਲਕਣ ਕਾਰਨ ਹੋਣ ਦਾ ਸ਼ੱਕ ਹੈ। ਪੁਲਿਸ ਨੇ ਦੱਸਿਆ ਕਿ ਇਕ ਪਾਲਤੂ ਕੁੱਤਾ ਕਰੀਬ ਦੋ ਦਿਨਾਂ ਤੋਂ ਲਾਸ਼ਾਂ ਕੋਲ ਬੈਠਾ ਸੀ ਅਤੇ ਜੰਗਲੀ ਜਾਨਵਰਾਂ ਤੋਂ ਉਨ੍ਹਾਂ ਦੀ ਰੱਖਿਆ ਕਰਦਾ ਰਿਹਾ।

ਇਹ ਵੀ ਪੜ੍ਹੋ: Punjab News: ਅਤਿਵਾਦ ਦੌਰਾਨ 1984 ਤੋਂ 95 ਦਰਮਿਆਨ 6733 ਮੌਤਾਂ ਹੋਈਆਂ, ਸੀਬੀਆਈ ਨੂੰ ਹਾਈ ਕੋਰਟ ਦਾ ਨੋਟਿਸ 

ਐਤਵਾਰ ਨੂੰ ਇਕ ਔਰਤ ਸਮੇਤ ਦੋ ਸੈਲਾਨੀ ਲਾਪਤਾ ਹੋ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਹਾਂ ਦੀ ਭਾਲ ਕਰ ਰਹੀ ਬਚਾਅ ਟੀਮ ਨੇ ਮੰਗਲਵਾਰ ਨੂੰ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣੀ। ਕੁੱਤੇ ਦੀ ਆਵਾਜ਼ ਸੁਣ ਕੇ ਪੁਲਿਸ ਪੈਰਾਗਲਾਈਡਰ ਪੁਆਇੰਟ ਤੋਂ ਤਿੰਨ ਕਿਲੋਮੀਟਰ ਹੇਠਾਂ ਫੁੱਟਪਾਥ ’ਤੇ ਪਈਆਂ ਲਾਸ਼ਾਂ ਤੱਕ ਪੁੱਜੀ।
ਪੁਲਿਸ ਮੁਤਾਬਕ ਅਲਫਾ ਨਾਂ ਦਾ ਕੁੱਤਾ ਕਰੀਬ ਦੋ ਦਿਨਾਂ ਤੱਕ ਲਾਸ਼ਾਂ ਦੀ ਰਾਖੀ ਕਰਦਾ ਰਿਹਾ। ਮ੍ਰਿਤਕਾਂ ਦੀ ਪਛਾਣ ਅਭਿਨੰਦਨ ਗੁਪਤਾ (30) ਵਾਸੀ ਪਠਾਨਕੋਟ ਅਤੇ ਉਸ ਦੀ ਦੋਸਤ ਪ੍ਰਣੀਤਾ (26) ਵਾਸੀ ਪੁਣੇ ਵਜੋਂ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Faithful Dog Protect Owner deadbody News in punjabi , stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement