ਮੋਦੀ ਸਰਕਾਰ ਦੇ ਦਾਅਵਿਆਂ ਨੂੰ ਖੋਖਲੇ ਸਾਬਤ ਕਰ ਰਿਹਾ ਹੈ ਕਸ਼ਮੀਰ ਦਾ ਇਹ ਸਕੂਲ
Published : Mar 8, 2020, 11:10 am IST
Updated : Mar 8, 2020, 3:36 pm IST
SHARE ARTICLE
Kashmir School Modi Government
Kashmir School Modi Government

11 ਮਹੀਨੇ ਤੋਂ ਕਿਰਾਏ ਦੀ ਇਮਾਰਤ ਵਿਚ ਚਲਦਾ ਆ ਰਿਹਾ ਹੈ ਸਕੂਲ

ਜੰਮੂ ਕਸ਼ਮੀਰ: ਕੇਂਦਰ ਸਰਕਾਰ ਵੱਲੋਂ ਭਾਵੇਂ ਕਸ਼ਮੀਰ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਦਰਗਾਮ ਪੱਟਨ ਵਿਚਲੇ ਇਸ ਸਰਕਾਰੀ ਸਕੂਲ ਦੀ ਹਾਲਤ ਨੂੰ ਦੇਖਦਿਆਂ ਸਰਕਾਰ ਦੇ ਦਾਅਵੇ ਖੋਖਲੇ ਹੁੰਦੇ ਜਾਪ ਰਹੇ ਨੇ।

PhotoPhoto

1960 ਵਿਚ ਸਥਾਪਿਤ ਕੀਤੇ ਗਏ ਇਸ ਸਕੂਲ ਨੂੰ ਮਾਰਚ 2019 ਵਿਚ ਅਧਿਕਾਰੀਆਂ ਵੱਲੋਂ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸੀ ਕਿਉਂਕਿ ਸਾਲ 2005 ਵਿਚ ਭੂਚਾਲ ਦੇ ਕਾਰਨ ਇਸ ਸਕੂਲ ਦੀ ਇਮਾਰਤ ਵਿਚ ਦਰਾੜਾਂ ਆ ਗਈਆਂ ਸਨ। ਸਥਾਨਕ ਲੋਕਾਂ ਮੁਤਾਬਕ ਮੌਜੂਦਾ ਸਕੂਲ ਕਿਰਾਏ ਦੀ ਇਕ ਇਮਾਰਤ ਵਿਚ ਚੱਲ ਰਿਹੈ। ਨੇਹਲਪੁਰਾ ਜ਼ੋਨ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਸ ਸਕੂਲ ਵਿਚ ਵਿਦਿਆਰਥਣਾਂ ਲਈ ਬਾਥਰੂਮ ਦੀ ਸਹੂਲਤ ਤਕ ਮੌਜੂਦ ਨਹੀਂ।

StudentStudent

3 ਕਲਾਸਾਂ ਦੇ ਵਿਦਿਆਰਥੀਆਂ ਨੂੰ ਇਕ ਕਮਰੇ ਵਿਚ ਬੈਠ ਕੇ ਪੜ੍ਹਨਾ ਪੈ ਰਿਹਾ ਹੈ। ਮਾਰਚ 2019 ਵਿਚ ਮੀਡੀਆ ਵੱਲੋਂ ਇਸ ਸਕੂਲ ਦੀ ਖ਼ਬਰ ਲਗਾਉਣ 'ਤੇ ਸਥਾਨਕ ਐਸਡੀਐਮ ਨੇ ਇਸ ਸਕੂਲ ਦਾ ਦੌਰਾ ਕੀਤਾ ਸੀ।

 ਇਸ ਦੀ ਇਮਾਰਤ ਨੂੰ ਅਸੁਰੱਖਿਅਤ ਕਰਾਰ ਦਿੰਦਿਆਂ ਵਿਦਿਆਰਥੀਆਂ ਨੂੰ ਕਿਰਾਏ ਦੀ ਇਮਾਰਤ ਵਿਚ ਤਬਦੀਲ ਕਰ ਦਿੱਤਾ ਸੀ, ਜਿੱਥੇ ਪਿਛਲੇ 11 ਮਹੀਨਿਆਂ ਤੋਂ ਵਿਦਿਆਰਥੀਆਂ ਨੂੰ ਬਾਥਰੂਮ ਅਤੇ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

SchoolSchool

ਇਸ ਮੌਕੇ ਬੋਲਦਿਆਂ ਬੋਲਦਿਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਕੂਲ ਵਿਚ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਤਾਂ ਜੋ ਉਹ ਸਹੀ ਤਰੀਕੇ ਨਾਲ ਅਪਣੀ ਪੜ੍ਹਾਈ ਕਰ ਸਕਣ। ਸਕੂਲੀ ਵਿਦਿਆਰਥਣਾਂ ਦਾ ਕਹਿਣ ਹੈ ਕਿ ਉਹਨਾਂ ਨੂੰ ਲਗਭਗ 1 ਸਾਲ ਸ਼ਿਫਟ ਹੋਇਆ ਨੂੰ ਹੋ ਗਿਆ ਹੈ ਪਰ ਇਸ ਸਕੂਲ ਦੀ ਕੋਈ ਬਿਲਡਿੰਗ ਨਹੀਂ ਹੈ, ਕੋਈ ਟਾਇਲਟਸ ਦਾ ਪ੍ਰਬੰਧ ਨਹੀਂ ਕੀਤਾ ਗਿਆ।

StudentStudent

ਇਸ ਤੋਂ ਇਲਾਵਾ ਨਾ ਹੀ ਇੱਥੇ ਖੇਡਾਂ ਦਾ ਪ੍ਰਬੰਧ ਹੈ। ਅਧਿਆਪਕਾਂ ਦੀ ਗਿਣਤੀ ਵੀ ਸਿਰਫ 7 ਹੈ। ਉਹ ਪੜ੍ਹਾਉਂਦੇ ਤਾਂ ਜ਼ਰੂਰ ਹਨ ਪਰ ਵਿਦਿਆਰਥੀਆਂ ਨੂੰ ਸਮਝ ਹੀ ਨਹੀਂ ਲਗਦੀ ਕਿ ਅਧਿਆਪਕ ਕੀ ਪੜ੍ਹਾ ਰਹੇ ਹਨ। ਦੱਸ ਦਈਏ ਕਿ ਬਾਰਾਮੂਲਾ ਦਾ ਇਹ ਖੇਤਰ ਅਤਿਵਾਦ ਪ੍ਰਭਾਵਤ ਖੇਤਰ ਰਿਹਾ ਹੈ ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਕਸ਼ਮੀਰ ਨੂੰ ਇਕ ਕੇਂਦਰ ਸਾਸ਼ਤ ਪ੍ਰਦੇਸ਼ ਬਣਾ ਕੇ ਸਿੱਧਾ ਅਪਣੇ ਅਧੀਨ ਕਰ ਲਿਐ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਇਸ ਸਕੂਲ ਵਿਚਲੀਆਂ ਸਹੂਲਤਾਂ ਨੂੰ ਕਦੋਂ ਪੂਰਾ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement