
ਐਮਾਜ਼ੋਨ ਸਦਕਾ ਸਾਡੇ ਅਤੇ ਸਾਡੇ ਪ੍ਰਵਾਰ ਦੀ ਰੋਜ਼ੀ-ਰੋਟੀ ਦੇ ਸਾਹਮਣੇ ਇਕ ਖ਼ਤਰਾ ਪੈਦਾ ਹੋਇਆ
ਨਵੀਂ ਦਿੱਲੀ : ਈ-ਕਾਮਰਸ ਪਲੇਟਫ਼ਾਰਮ ਐਮਾਜ਼ੋਨ ਅਤੇ ਬਿਗ ਬਾਜ਼ਾਰ ਸੰਚਾਲਤ ਫ਼ਿਊਚਰ ਗਰੁੱਪ ਵਿਚਾਲੇ ਚਲ ਰਹੀ ਕਾਨੂੰਨੀ ਲੜਾਈ ਵਿਚਕਾਰ ਸੋਮਵਾਰ ਨੂੰ ਬਿਗ ਬਾਜ਼ਾਰ ਲਈ ਕੰਮ ਕਰ ਰਹੇ ਔਰਤਾਂ ਦੇ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਣੀ ਰੋਜ਼ੀ-ਰੋਟੀ ਦੀ ਰਖਿਆ ਕਰਨ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
Future group
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਬਿਗ ਬਾਜ਼ਾਰ ਐਸ.ਓ.ਐਸ. ਗਰੁੱਪ ਦੀਆਂ ਔਰਤ ਮੁਲਾਜ਼ਮਾਂ ਨੇ ਕਿਹਾ,‘‘ਫ਼ਿਊਚਰ ਰਿਟੇਲ ਅਤੇ ਰਿਲਾਇੰਸ ਦਰਮਿਆਨ ਇਕ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਫ਼ਿਊਚਰ ਰਿਟੇਲ ਸਟੋਰ ਰਿਲਾਇੰਸ ਇੰਡਸਟਰੀਜ਼ ਵਲੋਂ ਚਲਾਏ ਜਾਣਗੇ।’’ ਰਿਲਾਇੰਸ ਨੇ ਫ਼ਿਊਚਰ ਰਿਟੇਲ ਦੇ ਸਪਲਾਈ ਕਰਨ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਸਾਰੇ ਬਕਾਏ ਅਦਾ ਕਰਨ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ ਹੈ।’’
Amazon
ਪ੍ਰਧਾਨ ਮੰਤਰੀ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਭੇਜੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ,‘‘ਕੋਰੋਨਾ ਵਾਇਰਸ ਮਹਾਂਮਾਰੀ ਦਰਮਿਆਨ ਜਿੱਥੇ ਸਾਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਥੇ ਇਸ ਸੌਦੇ ਨੇ ਸਾਨੂੰ ਅਪਣੀ ਰੋਜ਼ੀ ਰੋਟੀ ਨੂੰ ਹੋਰ ਬਿਹਤਰ ਬਣਾਉਣ ਦੀ ਉਮੀਦ ਦਿਤੀ ਸੀ ਪਰ ਐਮਾਜ਼ੋਨ ਦੇ ਇਸ ਗੱਠਜੋੜ ਨੂੰ ਰੋਕਣ ਦੇ ਯਤਨਾਂ ਸਦਕਾ ਸਾਡੇ ਅਤੇ ਸਾਡੇ ਪ੍ਰਵਾਰ ਦੀ ਰੋਜ਼ੀ-ਰੋਟੀ ਦੇ ਸਾਹਮਣੇ ਇਕ ਖ਼ਤਰਾ ਪੈਦਾ ਹੋ ਰਿਹਾ ਹੈ।’’
Future group
ਬਿਗ ਬਾਜ਼ਾਰ ਨਾਲ ਜੁੜੇ ਸਮੂਹ ਦਾ ਦਾਅਵਾ : ਬਿਗ ਬਾਜ਼ਾਰ ਨਾਲ ਜੁੜੇ ਸਮੂਹ ਦਾ ਦਾਅਵਾ ਹੈ ਕਿ ਦੋ ਲੱਖ ਤੋਂ ਵੱਧ ਔਰਤਾਂ ਇਸ ਸਮੂਹ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿਚੋਂ 10 ਹਜ਼ਾਰ ਔਰਤਾਂ ਤਾਂ ਸਿੱਧੇ ਤੌਰ ’ਤੇ ਫ਼ਿਊਚਰ ਗਰੁੱਪ ਨਾਲ ਜੁੜੀਆਂ ਹੋਈਆਂ ਹਨ, ਜਦਕਿ ਹੋਰ ਦੋ ਲੱਖ ਔਰਤਾਂ ਅਸਿੱਧੇ ਤੌਰ ’ਤੇ ਸਮੂਹ ਰਾਹੀਂ ਅਪਣੀ ਰੋਜ਼ੀ-ਰੋਟੀ ਕਮਾਉਂਦੀਆਂ ਹਨ। ਇਹ ਔਰਤਾਂ ਫ਼ਿਊਚਰ ਗਰੁੱਪ ਦੇ ਬਿਗ ਬਾਜ਼ਾਰ ਬ੍ਰਾਂਡ ਲਈ ਉਤਪਾਦਾਂ ਦੀ ਸਪਲਾਈ ਕਰਦੀਆਂ ਹਨ।