
-ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲੋਂ ਮਿਹਨਤ ਕਰੇ ਤਾਂ ਸਭ ਕੁਝ ਹਾਸਲ ਕਰ ਸਕਦਾ ਹੈ।
ਸੁਨਾਮ (ਤੇਜਿੰਦਰ ਕੁਮਾਰ ਸ਼ਰਮਾ) :ਚਾਹ ਦੀ ਰੇਹੜੀ ਲਾਉਣ ਵਾਲੇ ਬਾਪੂ ਦਾ ਸਹਾਰਾ ਬਣੀਆਂ ਧੀਆਂ ਨੇ ਆਪਣੇ ਸੰਘਰਸ਼ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਧੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ । ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲੋਂ ਮਿਹਨਤ ਕਰੇ ਤਾਂ ਸਭ ਕੁੱਝ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਸਾਡੇ ਪਿਤਾ ਕੋਲ ਸਿਰਫ ਇਕ ਰੇਹੜੀ ਸੀ ਅੱਜ ਸਾਡੀ ਮਿਹਨਤ ਨਾਲ ਸਾਡੇ ਕੋਲ ਪੱਕੀ ਦੁਕਾਨ ਹੈ।
photoਚਾਹ ਦੀ ਰੇਹੜੀ ਲਾਉਣ ਵਾਲੇ ਬਾਪੂ ਦੀਆਂ ਧੀਆਂ ਨੇ ਦੱਸਿਆ ਕਿ ਅਸੀਂ ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਹੀ ਆਪਣੇ ਬਾਪੂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਗਈਆਂ ਸੀ, ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਬਾਪੂ ਨਾਲ ਰੇਹੜੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਨਾਲ ਸਾਡੇ ਘਰ ਦੀ ਗਰੀਬੀ ਵੀ ਦੂਰ ਹੋਈ।
photoਉਨ੍ਹਾਂ ਕਿਹਾ ਕਿ ਸਾਡੀ ਮਿਹਨਤ ਦਾ ਹੀ ਸਿੱਟਾ ਹੈ ਕਿ ਅੱਜ ਸਾਡੇ ਕੋਲ ਪੱਕੀ ਦੁਕਾਨ ਹੈ । ਉਨਾਂ ਕਿਹਾ ਕਿ ਅਸੀਂ ਪਿਛਲੇ 25 ਸਾਲਾਂ ਤੋਂ ਆਪਣੇ ਪਿਤਾ ਨਾਲ ਕੰਮ ਵਿਚ ਹੱਥ ਵਟਾ ਰਹੀਆਂ ਹਾਂ। ਸਾਨੂੰ ਆਪਣੀ ਕੀਤੀ ਮਿਹਨਤ 'ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਅਸੀਂ ਰੇਹੜੀ ਤੋਂ ਪੱਕੀ ਦੁਕਾਨ ਦੇ ਸਫਰ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਵੀ ਝੱਲੀਆਂ ਹਨ ਪਰ ਅੱਜ ਸਾਡੀ ਕੀਤੀ ਮਿਹਨਤ ਨੂੰ ਫਲ ਲੱਗਿਆ ਹੈ ਅਤੇ ਅਸੀਂ ਆਪਣੀ ਪੱਕੀ ਦੁਕਾਨ ਦੇ ਮਾਲਕ ਹਾਂ ।
photoਪਿਤਾ ਨਾਲ ਚਾਹ ਦੀ ਦੁਕਾਨ ਚਲਾ ਰਹੀਆਂ ਰੇਨੂੰ ਅਤੇ ਆਸਾ ਨੇ ਅੱਜ ਇਹ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਜੇਕਰ ਸੱਚੇ ਦਿਲੋਂ ਮਿਹਨਤ ਕਰਨ ਤਾਂ ਸਮਾਜ ਵਿੱਚ ਹਰ ਸ਼ੈਅ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੀਆਂ ਕੁੜੀਆਂ ਨੂੰ ਅਪੀਲ ਕਰਦੀਆਂ ਹਾਂ ਕਿ ਤੁਸੀਂ ਵੀ ਆਪਣੇ ਮਾਂ ਪਿਓ ਨਾਲ ਕੰਮ ਵਿਚ ਹੱਥ ਵਟਾਓ ਤੋਂ ਜੋ ਸਮਾਜ ਵਿਚ ਤੁਸੀਂ ਕਿਸੇ ‘ਤੇ ਭਾਰ ਨਾ ਲੱਗੋ।