ਲਾਕਡਾਊ ਹੌਲੀਹੌਲੀ ਬਾਹਰਨਿਕਲਣਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫ਼ੋਰਸ ਬਣੇਗੀ : ਕੈਪਟਨ ਅਮਰਿੰਦਰ ਸਿੰਘ
Published : Apr 8, 2020, 10:49 pm IST
Updated : Apr 8, 2020, 10:49 pm IST
SHARE ARTICLE
CHANDIGARH CURFEW
CHANDIGARH CURFEW

ਲਾਕਡਾਊਨ 'ਚੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫ਼ੋਰਸ ਬਣੇਗੀ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 8 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲਾਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫ਼ੋਰਸ ਬਣਾਈ ਜਾਵੇਗੀ।
ਸੂਬੇ ਦੇ ਉੱਘੇ ਉਦਯੋਗਪਤੀਆਂ ਨੂੰ ਇਕ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੰਬੋਧਤ ਹੁੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿਚ ਨਾਜ਼ੁਕ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਵਲੋਂ ਉਦਯੋਗ ਦੀ ਪੂਰੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਉਦਯੋਗ ਨੂੰ ਅਪਣੇ ਸੁਝਾਅ ਦੇਣ ਲਈ ਆਖਿਆ ਅਤੇ ਮੌਜੂਦਾ ਸਮੇਂ ਉਤਪੰਨ ਹੋਈ ਅਨੋਖੀ ਸਥਿਤੀ ਵਿਚ ਸੂਬੇ ਸਰਕਾਰ ਦੇ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਦਾ ਹਿੱਸਾ ਬਣਨ ਦਾ ਵੀ ਸੱਦਾ ਦਿਤਾ।

chandigarh curfewchandigarh curfew


ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਵਿਚੋਂ ਇਕ ਸੀ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫ਼ਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਖੋਲ੍ਹਣ ਦੀ ਇਜ਼ਾਜਤ ਦੇਣਾ। ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿਚ ਸ਼ਾਮਲ ਕਰਨ ਦੇ ਐਲਾਨ ਦੀ ਵੀ ਮੰਗ ਉਠੀ। ਇਸ ਤੋਂ ਇਲਾਵਾ ਹੋਰ ਸੁਝਾਅ ਇਹ ਵੀ ਆਇਆ ਕਿ ਪੈਕਿੰਗ ਉਦਯੋਗਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿਤੀ ਜਾਵੇ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।


ਉਦਯੋਗਾਂ ਵਲੋਂ ਆਏ ਹੋਰ ਸੁਝਾਵਾਂ ਵਿਚ ਚੰਡੀਗੜ੍ਹ ਤਕ ਏਅਰ ਕਾਰਗੋ ਸੇਵਾਵਾਂ ਦੀ ਮੁੜ ਸੁਰਜੀਤੀ ਦੇ ਨਾਲ-ਨਾਲ ਸੂਬੇ ਵਿਚ ਸਿਹਤ ਤੇ ਮੈਡੀਕਲ ਸਟਾਰਟ ਅੱਪਜ਼ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਸੀ। ਸੈਰ ਸਪਾਟਾ ਸਨਅਤ ਜੋ ਲਾਕਡਾਊਨ ਦੇ ਚਲਦਿਆਂ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ, ਨੂੰ ਵੀ ਰਾਹਤ ਦੇਣ ਉਤੇ ਸੁਝਾਅ ਆਏ ਅਤੇ ਵਿਚਾਰ ਚਰਚਾ ਹੋਈ।


ਮੀਟਿੰਗ ਵਿਚ ਵੱਡਾ ਮਾਮਲਾ ਜਿਹੜਾ ਵਿਚਾਰਿਆ ਗਿਆ, ਉਹ ਫਾਰਮਾਸੂਟੀਕਲ ਕੰਪਨੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸੀ, ਜਿਹੜੀਆਂ ਕੋਵਿਡ-19 ਸੰਕਟ ਨਾਲ ਨਜਿੱਠਣ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਵਿਚੋਂ ਇਕ ਜੰਮੂ ਕਸ਼ਮੀਰ ਵਿਚ ਅੰਤਰ-ਰਾਜ ਆਵਾਜਾਈ ਨੂੰ ਬੰਦ ਕਰਨਾ ਅਤੇ ਹਰਿਆਣਾ ਤੋਂ ਮਾਲ ਅਤੇ ਮਜ਼ਦੂਰਾਂ ਨੂੰ ਲਿਆਉਣ 'ਤੇ ਲਗਾਈਆਂ ਕੁੱਝ ਪਾਬੰਦੀਆਂ ਦਾ ਹੈ। ਉਦਯੋਗਾਂ ਦੁਆਰਾ ਨਕਦ ਲੈਣ-ਦੇਣ ਦੀਆਂ ਦਿੱਕਤਾਂ ਨੂੰ ਵੀ ਉਜਾਗਰ ਕੀਤਾ ਗਿਆ ਜੋ ਇਸ ਸੰਕਟ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਪੱਸ਼ਟਤਾ ਚਾਹੁੰਦੇ ਸਨ।


ਮੁੱਖ ਮੰਤਰੀ ਨੇ ਉਦਯੋਗ ਵਿਭਾਗ ਨੂੰ ਕਿਹਾ ਕਿ ਉਠਾਏ ਗਏ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਇਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਕੌਮੀ ਲਾਕਡਾਊਨ ਦੇ ਚਲਦਿਆਂ ਕੁੱਝ ਉਦਯੋਗਾਂ ਨੂੰ ਚਲਾਉਣ ਲਈ ਦਿਸ਼ਾ-ਨਿਰਦੇਸ਼ ਦਿਤੇ ਜਾਣ। ਜੇਕਰ ਕੋਈ ਖੋਲ੍ਹਣਾ ਚਾਹੁੰਦਾ ਹੈ ਤਾਂ ਉਹ ਸੂਬਾ ਸਰਕਾਰ ਕੋਲ ਪਹੁੰਚ ਕਰ ਸਕਦਾ ਹੈ ਅਤੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਦਿ²ਸ਼ਾ-ਨਿਰਦੇਸ਼ਾਂ ਦੇ ਦਾਇਰੇ ਅੰਦਰ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ।
ਮੀਟਿੰਗ ਦੌਰਾਨ ਲਾਕਡਾਊਨ ਕਾਰਨ ਪੈਦਾ ਹੋਈ ਆਰਥਕ ਮੰਦੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਸੀ.ਆਈ.ਆਈ. ਦੇ ਨੁਮਾਇੰਦਿਆਂ ਨੇ ਸੁਝਾਅ ਦਿਤਾ ਕਿ ਟੈਕਸ ਅਧਿਕਾਰੀ ਜੀ.ਐਸ.ਟੀ. ਅਤੇ ਵੈਟ ਰਿਫ਼ੰਡਾਂ ਦੀ ਪ੍ਰਕਿਰਿਆ ਲਈ ਘਰ ਤੋਂ ਕੰਮ ਕਰ ਸਕਦੇ ਹਨ। ਸੀ.ਆਈ.ਆਈ. 20 ਵੈਂਟੀਲੇਟਰ ਵੀ ਦਾਨ ਕਰ ਰਿਹਾ ਹੈ ਤਾਂ ਜੋ ਸੂਬੇ ਵਿਚ ਪੈਦਾ ਹੋਈ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਦੀ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਸਨਅਤਾਂ ਨੇ ਅਗਲੇ ਦੋ ਮਹੀਨਿਆਂ ਲਈ ਬਿਜਲੀ ਦੇ ਰੇਟਾਂ ਵਿਚ ਕਟੌਤੀ ਲਈ ਮੁੱਖ ਮੰਤਰੀ ਦਾ ਧਨਵਾਦ ਕੀਤਾ ਜਿਸ ਨਾਲ ਛੋਟੇ ਉਦਯੋਗਾਂ ਨੂੰ ਵਿਸ਼ੇਸ਼ ਲਾਭ ਹੋਵੇਗਾ। ਉਨ੍ਹਾਂ ਨੇ ਲਾਕਡਾਊਨ/ਕਰਫ਼ਿਊ ਲਗਾਏ ਜਾਣ ਸਬੰਧੀ ਸੂਬਾ ਸਰਕਾਰ ਦੇ ਮੁੱਢਲੇ ਫ਼ੈਸਲਿਆਂ ਦੀ ਸ਼ਲਾਘਾ ਵੀ ਕੀਤੀ।


ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਨਅਤ ਵਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਇਸ ਵੱਡੀ ਲੜਾਈ ਵਿਚ ਕਾਫ਼ੀ ਮਹੱਤਵਪੂਰਨ ਹੈ। ਟਰਾਂਸਪੋਰਟ ਸਕੱਤਰ ਕੇ. ਸਿਵਾ ਪ੍ਰਸਾਦ ਨੇ ਕਿਹਾ ਕਿ ਸੂਬੇ ਅਤੇ ਜ਼ਿਲ੍ਹਿਆਂ ਦਰਮਿਆਨ ਤਾਲਮੇਲ ਬਣਾਈ ਰੱਖਣ ਅਤੇ ਆਵਾਜਾਈ ਪ੍ਰਬੰਧਨ ਲਈ ਕੰਟਰੋਲ ਰੂਮ ਦੇ ਨਾਲ ਸੁਵਿਧਾਜਨਕ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।


ਵੀਡੀਉ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲਿਆਂ ਵਿਚ ਸਚਿਤ ਜੈਨ, ਰਾਜਿੰਦਰ ਗੁਪਤਾ (ਟਰਾਈਡੈਂਟ), ਏ.ਐਸ. ਮਿੱਤਲ (ਸੋਨਾਲੀਕਾ), ਉਪਕਾਰ ਆਹੂਜਾ, ਹਰੀਸ਼ ਚਵਨ (ਮਹਿੰਦਰਾ), ਕਰਨ ਗਿਲਹੋਤਰਾ, ਸਚਿਦ ਮਦਾਨ (ਆਈ.ਟੀ.ਸੀ.), ਰਾਹੁਲ ਆਹੂਜਾ (ਸੀ.ਆਈ.ਆਈ.), ਪੰਕਜ ਮੁੰਜਾਲ (ਹੀਰੋ ਸਾਈਕਲ), ਗੌਤਮ ਕਪੂਰ, ਰੁਪਿੰਦਰ ਸਚਦੇਵਾ, ਐਸ.ਪੀ. ਓਸਵਾਲ, ਕਮਲ ਓਸਵਾਲ, ਦਿਨੇਸ਼ ਦੁਆ (ਫਾਰਮਾ), ਅਸ਼ੋਕ ਸੇਠੀ (ਬਾਸਮਤੀ), ਕੋਮਲ ਤਲਵਾੜ (ਆਈ.ਟੀ.), ਮੁਕੁਲ ਵਰਮਾ (ਸਪੋਰਟਸ ਗੁੱਡਜ਼) ਅਤੇ ਭਵਦੀਪ ਸਰਦਾਨਾ ਸ਼ਾਮਲ ਸਨ।

ਉਦਯੋਗਪਤੀਆਂ ਨਾਲ ਵੀਡੀਉ ਕਾਨਫ਼ਰੰਸਿੰਗ ਰਾਹੀਂ ਸਥਿਤੀ 'ਤੇ ਚਰਚਾ, ਅੱਗੇ ਵਧਣ ਲਈ ਉਦਯੋਗ ਦੇ ਸੁਝਾਅ ਮੰਗੇ
ਵਿਭਾਗ ਨੂੰ ਉੱਘੇ ਸਨਅਤਕਾਰਾਂ ਵਲੋਂ ਟਰੈਕਟਰ ਤੇ ਸਹਾਇਕ ਉਦਯੋਗ ਚਲਾਉਣ ਦੀ ਇਜਾਜ਼ਤ ਦੇਣ ਸਮੇਤ ਉਠਾਏ ਵੱਖ-ਵੱਖ ਮਸਲਿਆਂ ਨੂੰ ਵਿਚਾਰਨ ਲਈ ਆਖਿਆ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement