1 ਮਾਰਚ ਨੂੰ ਲਈ ਸੀ ਪਹਿਲੀ ਖੁਰਾਕ
ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚਕਾਰ ਅੱਜ ਕੋਰੋਨਾ ਦਾ ਦੂਜਾ ਟੀਕਾ ਲਗਵਾਇਆ। ਪ੍ਰਧਾਨ ਮੰਤਰੀ ਨੇ ਖ਼ੁਦ ਟਵੀਟ ਕਰਕੇ ਕਿਹਾ ਕਿ ਮੈਂ ਅੱਜ ਦਿੱਲੀ ਏਮਜ਼ ਵਿਚ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਮਹੱਤਵਪੂਰਨ ਗੱਲ ਹੈ ਕਿ ਪੰਜਾਬ ਤੋਂ ਨਿਸ਼ਾ ਸ਼ਰਮਾ ਅਤੇ ਪੁਡੂਚੇਰੀ ਤੋਂ ਪੀ ਨਿਵੇਦਾ ਨੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਦਾ ਦੂਜਾ ਟੀਕਾ ਲਗਾਇਆ ਹੈ।
Got my second dose of the COVID-19 vaccine at AIIMS today.
— Narendra Modi (@narendramodi) April 8, 2021
Vaccination is among the few ways we have, to defeat the virus.
If you are eligible for the vaccine, get your shot soon. Register on https://t.co/hXdLpmaYSP. pic.twitter.com/XZzv6ULdan
ਨਰਸ ਨਿਸ਼ਾ ਸ਼ਰਮਾ ਨੇ ਕਿਹਾ, ‘ਮੈਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਟੀਕੇ ਦੀ ਦੂਜੀ ਖੁਰਾਕ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਹ ਮੇਰੇ ਲਈ ਯਾਦਗਾਰੀ ਪਲ ਸੀ ਕਿਉਂਕਿ ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ।
I have given the second dose of COVAXIN to our Prime Minister Narendra Modi today. He spoke to us. It was a memorable moment for me as I got to meet him and vaccinate him: Sister Nisha Sharma who inoculated PM Modi today. pic.twitter.com/1lkpTU7UHm
— ANI (@ANI) April 8, 2021
ਉਸੇ ਸਮੇਂ ਨਰਸ ਪੀ ਨਿਵੇਦਾ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਦੀ ਪਹਿਲੀ ਦੂਜੀ ਖੁਰਾਕ ਦਿੱਤੀ ਗਈ । ਅੱਜ ਮੈਨੂੰ ਉਹਨਾਂ ਨੂੰ ਮਿਲਣ ਦਾ ਅਤੇ ਦੂਜੀ ਵਾਰ ਟੀਕਾ ਲਗਵਾਉਣ ਦਾ ਇਕ ਹੋਰ ਮੌਕਾ ਮਿਲਿਆ। ਮੈਂ ਫਿਰ ਉਤਸ਼ਾਹਿਤ ਹੋ ਗਈ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ।
I am the vaccinator who gave the first dose of COVAXIN to PM Narendra Modi. Today I got another opportunity to meet him & vaccinate him for the second time. I was elated again. He spoke to us, we even clicked pictures with him: Sister P Niveda who vaccinated PM Modi today. pic.twitter.com/1k7PTezeqE
— ANI (@ANI) April 8, 2021
ਇਸਦੇ ਨਾਲ ਹੀ, ਪੀਐਮ ਮੋਦੀ ਨੇ ਯੋਗ ਲੋਕਾਂ ਨੂੰ ਟੀਕੇ ਦੀ ਖੁਰਾਕ ਲੈਣ ਦੀ ਅਪੀਲ ਕਰਦਿਆਂ ਹੋਇਆ ਕਿਹਾ ਕਿ ਟੀਕਾਕਰਣ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ਵਿੱਚੋਂ ਇੱਕ ਹੈ।
1 ਮਾਰਚ ਨੂੰ ਲਈ ਸੀ ਪਹਿਲੀ ਖੁਰਾਕ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਾਰਚ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ ਸੀ।