
ਬੰਬ ਨਿਰੋਧਕ ਦਸਤੇ ਨੇ ਵਲੋਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ, ਬੱਚਿਆਂ ਨੂੰ ਕੱਢਿਆ ਸੁਰੱਖਿਅਤ ਬਾਹਰ
ਬੈਂਗਲੁਰੂ : ਸ਼ਹਿਰ ਵਿਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇੱਕ ਧਮਕੀ ਭਰੀ ਏ-ਮੇਲ ਮਿਲੀ। ਜਾਣਕਾਰੀ ਅਨੁਸਾਰ ਇਸ ਈ-ਮੇਲ ਵਿਚ ਸ਼ਹਿਰ ਦੇ 7 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਸ਼ੁੱਕਰਵਾਰ ਯਾਨੀ ਅੱਜ ਸਵੇਰੇ 11 ਵਜੇ ਦੇ ਕਰੀਬ ਧਮਕੀ ਭਰੀ ਮੇਲ ਮਿਲਣ ਤੋਂ ਬਾਅਦ ਸਕੂਲਾਂ 'ਚੋਂ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਬੈਂਗਲੁਰੂ ਸਿਟੀ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਕਿਹਾ ਕਿ ਪੁਲਿਸ ਟੀਮਾਂ ਇਨ੍ਹਾਂ ਸਕੂਲਾਂ ਦੀ ਜਾਂਚ ਕਰ ਰਹੀਆਂ ਹਨ।
search operation
ਬੈਂਗਲੁਰੂ ਪੂਰਬੀ ਦੇ ਵਧੀਕ ਪੁਲਿਸ ਕਮਿਸ਼ਨਰ ਡਾ. ਸੁਬਰਾਮਨਯੇਸ਼ਵਰ ਰਾਓ ਨੇ ਕਿਹਾ ਕਿ ਅਜਿਹੀਆਂ ਈਮੇਲਾਂ ਜ਼ਿਆਦਾਤਰ ਅਫਵਾਹਾਂ ਹੀ ਹੁੰਦੀਆਂ ਹਨ ਪਰ ਅਸੀਂ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਕੋਈ ਮੌਕਾ ਨਹੀਂ ਛੱਡ ਰਹੇ। ਹੁਣ ਤੱਕ ਦੋ ਸਕੂਲਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ, ਉਥੇ ਕੋਈ ਬੰਬ ਨਹੀਂ ਮਿਲਿਆ ਹੈ। ਇਨ੍ਹਾਂ ਵਿੱਚੋਂ ਕੁਝ ਸਕੂਲਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਸਨ। ਬੱਚਿਆਂ ਨੂੰ ਵਾਪਸ ਲੈ ਜਾਣ ਲਈ ਮਾਪਿਆਂ ਨੂੰ ਬੁਲਾਇਆ ਗਿਆ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਪ੍ਰੀਖਿਆ ਵਿੱਚ ਕੋਈ ਗੜਬੜ ਨਹੀਂ ਹੋਈ। ਪੁਲਿਸ ਟੀਮ ਈਮੇਲ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ।
email threat
ਜਾਣਕਾਰੀ ਅਨੁਸਾਰ ਜਿਸ ਮੇਲ ਰਾਹੀਂ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ, ਉਸ ਵਿੱਚ ਲਿਖਿਆ ਹੈ- ਤੁਹਾਡੇ ਸਕੂਲ ਵਿੱਚ ਬਹੁਤ ਸ਼ਕਤੀਸ਼ਾਲੀ ਬੰਬ ਲਾਇਆ ਗਿਆ ਹੈ। ਧਿਆਨ ਦਿਓ, ਇਹ ਕੋਈ ਮਜ਼ਾਕ ਨਹੀਂ ਹੈ। ਤੁਹਾਡੇ ਨਾਲ ਹਜ਼ਾਰਾਂ ਜਾਨਾਂ ਖ਼ਤਰੇ ਵਿੱਚ ਹੋ ਸਕਦੀਆਂ ਹਨ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ। ਦੇਰ ਨਾ ਕਰੋ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ।
school
ਦੱਸ ਦੇਈਏ ਕਿ ਜਿਨ੍ਹਾਂ 7 ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਉਨ੍ਹਾਂ ਵਿਚ ਦਿੱਲੀ ਪਬਲਿਕ ਸਕੂਲ (ਵਰਥੁਰ), ਗੋਪਾਲਨ ਇੰਟਰਨੈਸ਼ਨਲ ਸਕੂਲ (ਮਹਾਦੇਵਪੁਰਾ), ਨਿਊ ਅਕੈਡਮੀ ਸਕੂਲ (ਮਰਾਠਹੱਲੀ), ਸੇਂਟ ਵਿਨਸੈਂਟ ਪਾਲ ਸਕੂਲ, ਇੰਡੀਅਨ ਪਬਲਿਕ ਸਕੂਲ (ਗੋਵਿੰਦਪੁਰਾ), ਏਬੇਨੇਜ਼ਰ ਇੰਟਰਨੈਸ਼ਨਲ ਸਕੂਲ (ਇਲੈਕਟ੍ਰਾਨਿਕ ਸਿਟੀ) ਆਦਿ ਸ਼ਾਮਲ ਹਨ।