
ਉਜੀਆ ਫਾਰਮਾ ਨੇ ਭਾਜਪਾ ਨੂੰ 15 ਕਰੋੜ ਰੁਪਏ ਦਿੱਤੇ, ਉਸ ਨੂੰ 28 ਕਰੋੜ ਰੁਪਏ ਦਾ ਨੁਕਸਾਨ ਹੋਇਆ, 7 ਕਰੋੜ 20 ਲੱਖ ਰੁਪਏ ਦੀ ਟੈਕਸ ਛੋਟ ਮਿਲੀ।
Sanjay Singh: ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਚੋਣ ਬਾਂਡ 'ਚ ਘੁਟਾਲੇ ਦਾ ਵੱਡਾ ਖੁਲਾਸਾ ਕੀਤਾ ਹੈ। ਅੱਜ ਪ੍ਰੈਸ ਕਾਨਫ਼ਰੰਸ 'ਚ ਉਨ੍ਹਾਂ ਕਿਹਾ ਕਿ 7 ਸਾਲਾਂ 'ਚ 33 ਕੰਪਨੀਆਂ ਨੂੰ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਕੰਪਨੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ 450 ਕਰੋੜ ਰੁਪਏ ਦਾਨ ਕੀਤੇ ਹਨ।
ਪ੍ਰੈਸ ਕਾਨਫਰੰਸ ਦੌਰਾਨ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਚੋਣ ਬਾਂਡ ਦੇ ਨਾਂ 'ਤੇ ਵੱਡਾ ਭ੍ਰਿਸ਼ਟਾਚਾਰ ਹੋਇਆ ਹੈ। ਚੰਦਾ ਦੇਣ ਵਾਲੀਆਂ ਕੰਪਨੀਆਂ ਨੂੰ ਟੈਕਸ ਵਿਚ ਛੋਟ ਦਿੱਤੀ ਗਈ। ਸੰਜੇ ਸਿੰਘ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਨ ਕਿ, ਉਨ੍ਹਾਂ ਨੇ ਸਾਰਾ ਡਾਟਾ ਜਨਤਾ ਦੇ ਸਾਹਮਣੇ ਰੱਖਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਉਹ ਜੋ ਖੁਲਾਸਾ ਕਰ ਰਹੇ ਹਨ, ਉਸ ਦੀ ਪੂਰੀ ਲੜੀ ਇਹ ਹੈ ਕਿ 33 ਕੰਪਨੀਆਂ ਹਨ ਜਿਨ੍ਹਾਂ ਨੂੰ ਸੱਤ ਸਾਲਾਂ ਵਿਚ 1 ਲੱਖ ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਉਨ੍ਹਾਂ ਨੇ ਭਾਜਪਾ ਨੂੰ 450 ਕਰੋੜ ਰੁਪਏ ਦਾਨ ਕੀਤੇ ਹਨ।
ਇਹਨਾਂ ਵਿਚੋਂ 17 ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਜਾਂ ਤਾਂ ਜ਼ੀਰੋ ਟੈਕਸ ਦਾ ਭੁਗਤਾਨ ਕੀਤਾ ਹੈ ਜਾਂ ਫਿਰ ਉਹਨਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ। ਛੇ ਕੰਪਨੀਆਂ ਨੇ ਭਾਜਪਾ ਨੂੰ 600 ਕਰੋੜ ਰੁਪਏ ਦਾਨ ਕੀਤੇ ਹਨ। ਇੱਕ ਕੰਪਨੀ ਨੇ ਆਪਣੇ ਮੁਨਾਫੇ ਨਾਲੋਂ ਤਿੰਨ ਗੁਣਾ ਵੱਧ ਦਾਨ ਦਿੱਤਾ। ਇੱਕ ਕੰਪਨੀ ਹੈ ਜਿਸ ਨੇ ਆਪਣੇ ਮੁਨਾਫੇ ਦਾ 93 ਗੁਣਾ ਦਾਨ ਕੀਤਾ ਹੈ। ਇੱਥੇ ਤਿੰਨ ਕੰਪਨੀਆਂ ਅਜਿਹੀਆ ਹਨ ਜਿਨ੍ਹਾਂ ਨੇ 28 ਕਰੋੜ ਰੁਪਏ ਦਾਨ ਕੀਤੇ ਹਨ ਅਤੇ ਜ਼ੀਰੋ ਟੈਕਸ ਅਦਾ ਕੀਤਾ ਹੈ।
ਸੰਜੇ ਸਿੰਘ ਨੇ ਦਾਨ ਦੇਣ ਵਾਲੀਆਂ ਕੰਪਨੀਆਂ ਦੇ ਨਾਮ ਵੀ ਸਾਂਝੇ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਪਰਲ ਡਿਵੈਲਪਰਜ਼ ਨੇ ਭਾਜਪਾ ਨੂੰ 10 ਕਰੋੜ ਰੁਪਏ ਦਿੱਤੇ, ਜਦੋਂ ਕਿ ਉਸ ਨੂੰ 1550 ਕਰੋੜ ਰੁਪਏ ਦਾ ਘਾਟਾ ਪਿਆ, ਕੰਪਨੀ ਨੂੰ 4.7 ਕਰੋੜ ਰੁਪਏ ਦੀ ਟੈਕਸ ਛੋਟ ਮਿਲੀ।
- ਉਜੀਆ ਫਾਰਮਾ ਨੇ ਭਾਜਪਾ ਨੂੰ 15 ਕਰੋੜ ਰੁਪਏ ਦਿੱਤੇ, ਉਸ ਨੂੰ 28 ਕਰੋੜ ਰੁਪਏ ਦਾ ਨੁਕਸਾਨ ਹੋਇਆ, 7 ਕਰੋੜ 20 ਲੱਖ ਰੁਪਏ ਦੀ ਟੈਕਸ ਛੋਟ ਮਿਲੀ।
- ਇੱਕ ਕੰਪਨੀ ਨੇ ਆਪਣੇ ਮੁਨਾਫ਼ੇ ਦਾ ਤਿੰਨ ਗੁਣਾ ਦਾਨ ਕੀਤਾ ਹੈ।
- ਇੱਕ ਕੰਪਨੀ ਨੇ ਆਪਣੇ ਮੁਨਾਫ਼ੇ ਦਾ 93 ਗੁਣਾ ਦਾਨ ਕੀਤਾ ਹੈ।
- ਇੱਥੇ ਤਿੰਨ ਕੰਪਨੀਆਂ ਹਨ ਜਿਨ੍ਹਾਂ ਨੇ 28 ਕਰੋੜ ਰੁਪਏ ਦਾਨ ਕੀਤੇ ਪਰ ਇੱਕ ਰੁਪਏ ਵੀ ਟੈਕਸ ਨਹੀਂ ਦਿੱਤਾ।
ਭਾਰਤੀ ਏਅਰਟੈੱਲ ਨੂੰ 77 ਹਜ਼ਾਰ ਕਰੋੜ ਦਾ ਘਾਟਾ ਹੋਇਆ ਹੈ, ਇਸ ਕੰਪਨੀ ਨੇ ਭਾਜਪਾ ਨੂੰ 200 ਕਰੋੜ ਰੁਪਏ ਦਿੱਤੇ ਹਨ। ਇਸ ਨੂੰ 8 ਹਜ਼ਾਰ ਕਰੋੜ ਰੁਪਏ ਦੇ ਟੈਕਸ ਤੋਂ ਛੋਟ ਦਿੱਤੀ ਗਈ ਸੀ।
ਡੀਐਲਐਫ ਨੂੰ 130 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਇਸ ਨੇ ਭਾਜਪਾ ਨੂੰ 25 ਕਰੋੜ ਰੁਪਏ ਦਿੱਤੇ। ਇਸ ਨੂੰ 20 ਕਰੋੜ ਰੁਪਏ ਦੀ ਟੈਕਸ ਛੋਟ ਮਿਲੀ।
ਸਟੀਲ ਸਟੇਟਕ ਨੇ 12 ਕਰੋੜ ਰੁਪਏ ਦਾਨ ਕੀਤੇ। ਇਸ ਨੂੰ 150 ਰੁਪਏ ਦਾ ਨੁਕਸਾਨ ਹੋਇਆ ਹੈ ਅਤੇ 200 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਛੋਟ ਮਿਲੀ ਹੈ।
ਧਾਰੀਵਾਲ ਇੰਫਰਾ ਨੂੰ 299 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਅਤੇ ਇਸ ਨੇ ਭਾਜਪਾ ਨੂੰ 25 ਕਰੋੜ ਰੁਪਏ ਦਿੱਤੇ ਹਨ।
ਇੱਥੇ ਛੇ ਕੰਪਨੀਆਂ ਹਨ ਜਿਨ੍ਹਾਂ ਨੇ ਆਪਣੇ ਮੁਨਾਫੇ ਤੋਂ ਵੱਧ ਭਾਜਪਾ ਨੂੰ ਦਿੱਤਾ ਹੈ।