Online betting : ਬੇਟੇ ਨੇ ਆਨਲਾਈਨ ਸੱਟੇਬਾਜ਼ੀ 'ਚ ਉਡਾਏ 6 ਲੱਖ ਰੁਪਏ, ਰਚੀ ਅਜਿਹੀ ਸਾਜ਼ਿਸ਼ ਕਿ ਸਭ ਦੇ ਉੱਡੇ ਹੋਸ਼
Published : Apr 8, 2024, 10:58 am IST
Updated : Apr 8, 2024, 10:58 am IST
SHARE ARTICLE
 Online betting
Online betting

ਆਨਲਾਈਨ ਸੱਟੇਬਾਜ਼ੀ 'ਚ 6 ਲੱਖ ਰੁਪਏ ਹਾਰ ਗਿਆ ਬੇਟਾ, ਪੈਸਿਆਂ ਲਈ ਰਚੀ ਅਜਿਹੀ ਸਾਜ਼ਿਸ਼ ਕਿ ਪਰਿਵਾਰ ਸਮੇਤ ਪੁਲਿਸ ਵੀ ਹੈਰਾਨ

 

Online betting : ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਆਨਲਾਈਨ ਸੱਟੇਬਾਜ਼ੀ ਵਿੱਚ ਕਰੀਬ 6 ਲੱਖ ਰੁਪਏ ਹਾਰ ਗਿਆ। ਜਿਸ ਤੋਂ ਬਾਅਦ ਉਸ ਨੇ ਕਰਜ਼ਦਾਰਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਪਰਿਵਾਰ ਤੋਂ ਪੈਸੇ ਲੈਣ ਲਈ ਖ਼ੁਦ ਦੇ ਅਗਵਾ ਹੋਣ ਦਾ ਡਰਾਮਾ ਰਚਿਆ। ਨੌਜਵਾਨ ਨੇ ਦੋਸਤਾਂ ਤੋਂ ਆਪਣੇ ਹੱਥ-ਪੈਰ ਬੰਨ੍ਹ ਕੇ ਫੋਟੋ ਖਿੱਚਵਾਈ ਅਤੇ ਫਿਰ ਉਹ ਫੋਟੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਕੇ ਫਿਰੌਤੀ ਦੀ ਮੰਗ ਕੀਤੀ।

 

ਜਦੋਂ ਪਰਿਵਾਰ ਵਾਲਿਆਂ ਨੇ ਉਸ ਦੇ ਅਗਵਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਹੜਕੰਪ ਮਚ ਗਿਆ। ਹਾਲਾਂਕਿ ਪੁਲਿਸ ਨੇ 36 ਘੰਟਿਆਂ ਦੇ ਅੰਦਰ ਹੀ ਇਸ ਮਾਮਲੇ ਦਾ ਖੁਲਾਸਾ ਕਰ ਦਿੱਤਾ ਹੈ। ਫਿਲਹਾਲ ਦੋਸ਼ੀ ਨੌਜਵਾਨ ਅਤੇ ਉਸਦੇ ਦੋ ਸਾਥੀ ਸਲਾਖਾਂ ਪਿੱਛੇ ਹਨ।

 

ਦੱਸ ਦਈਏ ਕਿ ਇਹ ਸਾਰਾ ਮਾਮਲਾ ਲਲਿਤਪੁਰ ਦੇ ਕੋਤਵਾਲੀ ਮਹਿਰੌਨੀ ਕੁਮਹਦੀ ਦਾ ਹੈ, ਜਿੱਥੇ ਲਲਿਤਪੁਰ ਦੇ ਰਹਿਣ ਵਾਲੇ 25 ਸਾਲਾ ਮਨੋਜ ਨੇ ਆਪਣੇ ਆਪ ਨੂੰ ਅਗਵਾ ਕਰਨ ਦਾ ਡਰਾਮਾ ਰਚਿਆ ਸੀ। ਉਸ ਨੇ ਪੈਸੇ ਦਾ ਲਾਲਚ ਦੇ ਕੇ ਇਸ ਸਾਜ਼ਿਸ਼ ਵਿੱਚ ਅਖਿਲੇਸ਼ ਜੋਸ਼ੀ ਅਤੇ ਬਲਵਾਨ ਲੋਧੀ ਨੂੰ ਵੀ ਸ਼ਾਮਲ ਕੀਤਾ ਸੀ ਪਰ ਇਸ ਤੋਂ ਪਹਿਲਾਂ ਕਿ ਤਿੰਨਾਂ ਦੀ ਯੋਜਨਾ ਕਾਮਯਾਬ ਹੁੰਦੀ, ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।

 

ਪੁਲਿਸ ਨੇ ਕੀਤਾ ਖੁਲਾਸਾ 

ਪੁਲਿਸ ਨੇ ਐਤਵਾਰ (7 ਅਪ੍ਰੈਲ) ਨੂੰ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕੁਮਹਦੀ ਦੇ ਰਹਿਣ ਵਾਲੇ ਸੂਰਜ ਨੇ ਪੁਲਸ ਸਟੇਸ਼ਨ 'ਚ ਆਪਣੇ ਬੇਟੇ ਮਨੋਜ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੂਰਜ ਨੇ ਕੁਝ ਵੀਡੀਓਜ਼ ਅਤੇ ਫੋਟੋਆਂ ਵੀ ਦਿਖਾਈਆਂ, ਜਿਨ੍ਹਾਂ 'ਚ ਮਨੋਜ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਸੂਰਜ ਮੁਤਾਬਕ ਇਹ ਵੀਡੀਓ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ 'ਤੇ ਭੇਜੀਆਂ ਸਨ।

 

ਸੂਰਜ ਦੀ ਸ਼ਿਕਾਇਤ 'ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨੋਜ ਦੀ ਭਾਲ ਲਈ ਐਸਓਜੀ, ਨਿਗਰਾਨੀ ਅਤੇ ਸਾਈਬਰ ਪੁਲਿਸ ਤਾਇਨਾਤ ਕੀਤੀ ਗਈ ਸੀ ਪਰ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਮਤਭੇਦ ਪਾਏ ਗਏ। ਜਿਸ ਕਾਰਨ ਜਾਂਚ ਦੀ ਦਿਸ਼ਾ ਬਦਲ ਗਈ। ਕੜੀ ਨੂੰ ਜੋੜਨ ਤੋਂ ਬਾਅਦ ਆਖਰਕਾਰ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਿਸ ਨੇ ਲੋਕੇਸ਼ਨ ਟਰੇਸ ਕਰਕੇ ਮਨੋਜ ਪਟੇਲ, ਦੋਸਤ ਅਖਿਲੇਸ਼ ਜੋਸ਼ੀ ਅਤੇ ਬਲਵਾਨ ਲੋਧੀ ਨੂੰ ਫੜ ਲਿਆ।

 

ਗ੍ਰਿਫਤਾਰ ਮੁੱਖ ਸਾਜ਼ਿਸ਼ਕਾਰ ਮਨੋਜ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਨਲਾਈਨ ਸੱਟੇਬਾਜ਼ੀ 'ਚ 6 ਲੱਖ ਰੁਪਏ ਗੁਆ ਦਿੱਤੇ ਹਨ। ਉਹ ਕਰਜ਼ਾਈ ਸੀ। ਕਰਜ਼ਾ ਮੋੜਨ ਤੋਂ ਬਚਣ ਲਈ ਉਸ ਨੇ ਆਪਣੇ ਆਪ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦੀ ਸਾਜ਼ਿਸ਼ ਰਚੀ। ਅਖਿਲੇਸ਼ ਅਤੇ ਬਲਵਾਨ ਨੂੰ ਕ੍ਰਮਵਾਰ 50 ਹਜ਼ਾਰ ਅਤੇ 1.5 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੀ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਨੇ ਖੇਤ ਵਿੱਚ ਰੱਸੀ ਨਾਲ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਤੋਂ ਵੀਡੀਓ ਬਣਾਈ। ਫਿਰ ਉਹ ਵੀਡੀਓ ਪਰਿਵਾਰ ਵਾਲਿਆਂ ਨੂੰ ਭੇਜ ਦਿੱਤੀ।

Location: India, Uttar Pradesh

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement