ਪ੍ਰਗਯਾ ਦੇ ਵਿਰੁੱਧ ਦਿਗਵਿਜੇ ਦੀ ਰਾਹ ਹੋਈ ਆਸਾਨ
Published : May 8, 2019, 10:02 am IST
Updated : May 8, 2019, 10:02 am IST
SHARE ARTICLE
Loktantrik Janata Dal backs Digvijaya Singh in Bhopal against Prgya Singh
Loktantrik Janata Dal backs Digvijaya Singh in Bhopal against Prgya Singh

ਕਾਂਗਰਸ ਪਾਰਟੀ ਨੇ ਕੀਤਾ ਸਮਰਥਨ ਦਾ ਐਲਾਨ

ਭੋਪਾਲ: ਮੱਧ ਪ੍ਰਦੇਸ਼ ਲੋਕ ਸਭਾ ਸੀਟ ’ਤੇ ਬੀਜੇਪੀ ਉਮੀਦਵਾਰ ਪ੍ਰਗਯਾ ਸਿੰਘ ਠਾਕੁਰ ਦੇ ਵਿਰੁੱਧ ਕਾਂਗਰਸ ਦੇ ਦਿਗਵਿਜੇ ਸਿੰਘ ਦੀ ਰਾਹ ਆਸਾਨ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲੋਕਤਾਂਤਰਿਕ ਜਨਤਾ ਦਲ ਨੇ ਭੋਪਾਲ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Digvijay Singh and Pragya Singh Thakur Digvijay Singh and Pragya Singh Thakur

ਲੋਜਦ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਲੋਕ ਕ੍ਰਾਂਤੀ ਅਭਿਆਨ ਦੇ ਕੋਆਰਡੀਨੇਟਰ ਗੋਵਿੰਦ ਯਾਦਵ, ਲੋਜਦ ਦੇ ਪ੍ਰਦੇਸ਼ ਜਰਨਲ ਸਕੱਤਰ ਪ੍ਰਕਾਸ਼ ਗਵਾਂਦੇ, ਉਪ ਪ੍ਰਧਾਨ ਹਰੀਓਮ ਸੁਰਯਾਵੰਸ਼ੀ ਸਵਰੂਪ ਨਾਇਕ, ਜ਼ਿਲ੍ਹਾ ਪ੍ਰਧਾਨ ਵਿਵੇਕ ਜੋਸ਼ੀ ਅਤੇ ਅਸ਼ਵਿਨ ਮਾਲਵੀਆ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਕਾਸ ਦੇ ਵਾਅਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

Narendra ModiPM Narendra Modi

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਤੋਂ ਲੈ ਕੇ ਹੁਣ ਤਕ ਵਿਧਾਇਕਾਂ, ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਪੱਤਰਕਾਰੀ ਖ਼ਤਰੇ ਵਿਚ ਹਨ। ਸੰਵਿਧਾਨਿਕ ਲੋਕਤੰਤਰ ਦੀ ਸੁਰੱਖਿਆ ਅਤੇ ਇਹਨਾਂ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਇਤਿਹਾਸਿਕ ਤੌਰ ’ਤੇ ਜ਼ਰੂਰੀ ਹੈ।

ਉਹਨਾਂ ਅੱਗੇ ਕਿਹਾ ਕਿ ਸੱਤਾ ਵਿਚ ਆਈ ਭਾਜਪਾ ਨੇ ਅਪਣੇ ਵਾਅਦੇ ਪੂਰੇ ਕਰਨ ਦੀ ਬਜਾਏ ਨਿਊ ਇੰਡੀਆ ਦੇ ਨਾਮ ਤੇ ਦੇਸ਼ ਦੀ ਕੁਦਰਤੀ ਸੰਪੱਤੀ ਅਤੇ ਹੋਰਨਾਂ ਸੰਪੱਤੀਆਂ ਦਾ ਨਿਜੀਕਰਨ ਕਰਕੇ ਬਹੁਰਾਸ਼ਟਰੀ ਕੰਪਨੀਆਂ ਨੂੰ ਸੌਂਪ ਦਿੱਤਾ ਹੈ। ਇਹ ਸੰਵਿਧਾਨ ਦੇ ਵਿਰੁੱਧ ਕੀਤਾ ਗਿਆ ਕੰਮ ਹੈ। ਲੋਜਦ ਨੇ ਸੰਵਿਧਾਨਕਿ ਲੋਕਤੰਤਰ ਨੂੰ ਬਚਾਉਣ ਲਈ ਵਿਰੋਧੀ ਦਲਾਂ ਦੀ ਏਕਤਾ ਖ਼ਤਮ ਕਰਨ ਲਈ ਦਿਗਵਿਜੇ ਨੂੰ ਮੈਦਾਨ ਵਿਚ ਉਤਾਰਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement