
ਇਕ ਰੁਪਏ ਵਿਚ ਇਡਲੀ ਵੇਚਦੀ ਹੈ ਇਹ ਬਜ਼ੁਰਗ ਮਾਤਾ
ਨਵੀਂ ਦਿੱਲੀ: ਉਦਯੋਗਪਤੀ ਆਨੰਦ ਮਹਿੰਦਰਾ ਨੇ ਮਾਂ ਦਿਵਸ 'ਤੇ ਇਡਲੀ ਅੰਮਾ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। 85 ਸਾਲਾ ਇਡਲੀ ਅੰਮਾ, ਜੋ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਆਪਣੇ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਹੋਰਾਂ ਨੂੰ ਸਿਰਫ਼ ਇੱਕ ਰੁਪਏ ਵਿੱਚ ਇਡਲੀ ਖੁਆਉਂਦੀ ਹੈ। ਇਡਲੀ ਅੰਮਾ ਦਾ ਅਸਲੀ ਨਾਂ ਐੱਮ. ਕਮਲਾਥਲ ਹੈ। ਉਹ ਕਰੀਬ ਤਿੰਨ ਸਾਲਾਂ ਤੋਂ ਇਹ ਕੰਮ ਕਰ ਰਹੀ ਹੈ।
Immense gratitude to our team for completing the construction of the house in time to gift it to Idli Amma on #MothersDay She’s the embodiment of a Mother’s virtues: nurturing, caring & selfless. A privilege to be able to support her & her work. Happy Mother’s Day to you all! pic.twitter.com/LgfR2UIfnm
— anand mahindra (@anandmahindra) May 8, 2022
ਦਰਅਸਲ, ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਮਦਰਸ ਡੇ 'ਤੇ ਇਡਲੀ ਅੰਮਾ ਨੂੰ ਤੋਹਫਾ ਵਜੋਂ ਘਰ ਦਿੱਤਾ ਹੈ। ਆਨੰਦ ਮਹਿੰਦਰਾ ਨੇ ਟਵਿੱਟਰ 'ਤੇ ਲਿਖਿਆ, 'ਮਦਰਸ ਡੇ 'ਤੇ ਇਡਲੀ ਅੰਮਾ ਨੂੰ ਤੋਹਫੇ 'ਚ ਦੇਣ ਲਈ ਸਮੇਂ 'ਤੇ ਘਰ ਦਾ ਨਿਰਮਾਣ ਪੂਰਾ ਕਰਨ ਲਈ ਸਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਇਡਲੀ ਅੰਮਾ ਮਾਂ ਦੇ ਗੁਣਾਂ ,ਪਾਲਣ ਪੋਸ਼ਣ, ਦੇਖਭਾਲ ਅਤੇ ਨਿਰਸਵਾਰਥ ਭਾਵਨਾ ਦਾ ਰੂਪ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਕੰਮ ਦਾ ਸਮਰਥਨ ਕਰਨ ਦੇ ਯੋਗ ਹੋਣਾ ਸਾਡਾ ਸਨਮਾਨ ਹੈ। ਤੁਹਾਨੂੰ ਸਾਰਿਆਂ ਨੂੰ ਮਾਂ ਦਿਵਸ ਦੀਆਂ ਮੁਬਾਰਕਾਂ।
Imli Amma
ਦੱਸ ਦੇਈਏ ਕਿ ਆਨੰਦ ਮਹਿੰਦਰਾ ਨੇ ਇਸ ਤੋਂ ਪਹਿਲਾਂ ਵੀ ਇਡਲੀ ਅੰਮਾ ਦਾ ਵੀਡੀਓ ਸ਼ੇਅਰ ਕੀਤੀ ਸੀ। ਫਿਰ ਉਸ ਨੇ ਇਡਲੀ ਅੰਮਾ ਨੂੰ ਗੈਸ ਚੁੱਲ੍ਹਾ ਦੇਣ ਦੀ ਗੱਲ ਕੀਤੀ। ਜਦੋਂ ਇਡਲੀ ਅੰਮਾ ਮਹਿੰਦਰਾ ਦੀ ਟੀਮ ਨੂੰ ਮਿਲੀ ਤਾਂ ਉਸਨੇ ਘਰ ਦੀ ਇੱਛਾ ਜ਼ਾਹਰ ਕੀਤੀ।
Imli Amma
ਮਹਿੰਦਰਾ ਦੀ ਟੀਮ ਨੇ ਇਸ 'ਤੇ ਕੰਮ ਕੀਤਾ। ਪਹਿਲਾਂ ਮਕਾਨ ਬਣਾਉਣ ਲਈ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਫਿਰ ਮਹਿੰਦਰਾ ਲਾਈਫਸਪੇਸ ਨੇ ਘਰ ਦਾ ਕੰਮ ਕਰਵਾਇਆ। ਆਨੰਦ ਮਹਿੰਦਰਾ ਨੇ ਅੱਜ ਮਾਂ ਦਿਵਸ 'ਤੇ ਇਡਲੀ ਅੰਮਾ ਦੇ ਘਰ ਦੀ ਇੱਛਾ ਪੂਰੀ ਕੀਤੀ ਅਤੇ ਉਨ੍ਹਾਂ ਦੀ ਟੀਮ ਨੂੰ ਇਡਲੀ ਅੰਮਾ ਦੇ ਘਰ ਵਿਤ ਪ੍ਰਵੇਸ਼ ਕੀਤਾ। ਇਡਲੀ ਅੰਮਾ ਦੇ ਇਸ ਨਵੇਂ ਘਰ ਵਿੱਚ ਇੱਕ ਖਾਸ ਰਸੋਈ ਵੀ ਹੈ।