ਬਿਨ੍ਹਾਂ ਪ੍ਰੈਸ ਕੀਤੇ ਕੱਪੜੇ ਪਹਿਨੇ , ਸਰਕਾਰੀ ਦੇ ਇਸ ਵਿਭਾਗ ਦਾ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਫ਼ਰਮਾਨ , ਜਾਣੋ ਕਿਉਂ ਲਿਆ ਗਿਆ ਫੈਸਲਾ?
Published : May 8, 2024, 3:00 pm IST
Updated : May 8, 2024, 3:00 pm IST
SHARE ARTICLE
CSIR Employees
CSIR Employees

ਰਿੰਕਲਸ ਚੰਗੇ ਲੱਗਦੇ ਹਨ ,ਹਫਤੇ ਵਿਚ ਸਿਰਫ ਇਕ ਦਿਨ ਸੋਮਵਾਰ ਨੂੰ ਰਿੰਕਲਸ ਕੱਪੜੇ ਹੀ ਪਹਿਨ ਕੇ ਆਓ

CSIR Employees Unique Dress Code: ਬਿਨ੍ਹਾਂ ਪ੍ਰੈਸ ਕੀਤੇ ਹੋਏ ਕੱਪੜੇ ਹੀ ਪਹਿਨ ਕੇ ਆਓ। ਰਿੰਕਲਸ ਚੰਗੇ ਲੱਗਦੇ ਹਨ।ਹਫਤੇ ਵਿਚ ਸਿਰਫ ਇਕ ਦਿਨ ਸੋਮਵਾਰ ਨੂੰ ਰਿੰਕਲਸ ਕੱਪੜੇ ਹੀ ਪਹਿਨ ਕੇ ਆਓ। ਇਹ ਹੁਕਮ ਦੇਸ਼ ਦੇ ਇੱਕ ਸਰਕਾਰੀ ਵਿਭਾਗ, ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR) ਨੇ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਹੈ।

ਵਿਭਾਗ ਦੇ ਅਧਿਕਾਰੀਆਂ ਨੇ ਇਸ ਫ਼ਰਮਾਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਬਿਨਾਂ ਪ੍ਰੈਸ ਕੀਤੇ (Non-Ironed) ਕੱਪੜੇ ਪਹਿਨਣ ਲਈ ਕਿਹਾ ਹੈ। ਇਹ ਵੀ ਦੱਸਿਆ ਗਿਆ ਕਿ ਵਿਭਾਗ ਦਾ ਇਹ ਹੁਕਮ ਇੱਕ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਸਬੰਧ ਜਲਵਾਯੂ ਪਰਿਵਰਤਨ (Climate Change) ਅਤੇ ਵਾਤਾਵਰਨ ਦੀ ਸੰਭਾਲ (Environment Preservation) ਨਾਲ ਹੈ।

ਕੀ ਹੈ CSIR ਦੀ ਮੁਹਿੰਮ ਅਤੇ ਇਸਦਾ ਉਦੇਸ਼ ?

 ਵਿਗਿਆਨਕ ਅਤੇ ਉਦਯੋਗਿਕ ਖੋਜ ਦੀ ਕੌਂਸਲ (CSIR) ਨੇ 1 ਮਈ ਤੋਂ ' ਰਿੰਕਲਸ ਚੰਗੇ ਹੈ...' ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਸਵੱਛਤਾ ਪਖਵਾੜਾ ਦੇ ਤਹਿਤ ਸ਼ੁਰੂ ਕੀਤੀ ਗਈ ਹੈ, ਜੋ ਕਿ 15 ਮਈ ਤੱਕ ਚੱਲੇਗੀ। ਵਿਭਾਗ ਨੇ ਦੇਸ਼ ਵਿੱਚ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਇੱਕ ਪਹਿਲ ਕੀਤੀ ਹੈ। ਇਸਦੇ ਲਈ ਦੇਸ਼ ਭਰ ਦੀਆਂ ਸਾਰੀਆਂ 37 ਲੈਬਾਂ ਵਿੱਚ ਇੱਕ ਖਾਸ ਸਟੈਂਡਰਡ ਓਪਰੇਟਿੰਗ ਸਿਸਟਮ ਲਗਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਬਿਜਲੀ ਦੀ ਖਪਤ ਨੂੰ 10 ਫੀਸਦੀ ਤੱਕ ਘਟਾਉਣਾ ਹੈ।

ਇੱਕ ਜੋੜੀ ਕੱਪੜੇ ਪ੍ਰੈਸ ਕਰਨ ਨਾਲ 100 ਤੋਂ 200 ਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਇੱਕ ਲੋਹੇ ਨੂੰ ਗਰਮ ਕਰਨ 'ਤੇ  800 ਤੋਂ 1200 ਵਾਟ ਬਿਜਲੀ ਲੱਗਦੀ ਹੈ, ਜੋ ਕਿ ਬਲਬ ਤੋਂ ਨਿਕਲਣ ਵਾਲੀ ਰੌਸ਼ਨੀ ਨਾਲੋਂ 20 ਤੋਂ 30 ਗੁਣਾ ਜ਼ਿਆਦਾ ਹੈ। ਭਾਰਤ ਵਿੱਚ 74 ਫੀਸਦੀ ਬਿਜਲੀ ਉਤਪਾਦਨ ਕੋਲੇ ਤੋਂ ਹੁੰਦਾ ਹੈ। ਜੇਕਰ ਇੱਕ ਪਰਿਵਾਰ ਵਿੱਚ 5 ਲੋਕ ਹਨ ਤਾਂ 5 ਜੋੜੇ ਕੱਪੜਿਆਂ ਨੂੰ ਪ੍ਰੈਸ ਕਰਨ ਲਈ ਇੱਕ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਲਦੀ ਹੈ। ਇਸ ਨੂੰ ਬਚਾਉਣ ਲਈ ਮੁਹਿੰਮ ਚਲਾਈ ਗਈ ਹੈ।

 IIT ਬੰਬੇ ਦੇ ਪ੍ਰੋਫੈਸਰ ਨੇ ਇਸ ਮੁਹਿੰਮ ਦੀ ਕੀਤੀ ਸ਼ੁਰੂਆਤ  

 ਕੇਂਦਰੀ ਚਮੜਾ ਖੋਜ ਸੰਸਥਾਨ ਵੀ ਇਸ ਮੁਹਿੰਮ ਦਾ ਹਿੱਸਾ ਹੈ। ਦੋਵੇਂ ਸੰਸਥਾਵਾਂ ਦੇ ਕਰਮਚਾਰੀ, ਵਿਦਿਆਰਥੀ ਅਤੇ ਅਧਿਕਾਰੀ ਸੋਮਵਾਰ ਨੂੰ ਬਿਨਾਂ ਪ੍ਰੈੱਸ ਕੀਤੇ ਕੱਪੜੇ ਪਾ ਕੇ ਆਉਣਗੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਜਿਹੇ ਕੱਪੜੇ ਪਹਿਨਣ ਲਈ ਪ੍ਰੇਰਿਤ ਕਰਨਗੇ। ਆਈਆਈਟੀ ਬੰਬੇ ਦੇ ਊਰਜਾ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਚੇਤਨ ਸਿੰਘ ਸੋਲੰਕੀ ਨੇ ਆਪਣੀ ਊਰਜਾ ਸਵਰਾਜ ਫਾਊਂਡੇਸ਼ਨ ਤਹਿਤ ਇਹ ਮੁਹਿੰਮ ਸ਼ੁਰੂ ਕੀਤੀ ਸੀ।

 ਇਸੇ ਮੁਹਿੰਮ ਨੂੰ ਅਪਣਾਉਂਦੇ ਹੋਏ CSIR-CLRI ਨੇ ਵੀ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਸੁਰੱਖਿਆ ਲਈ ਪਹਿਲਕਦਮੀਆਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੀਐਸਆਈਆਰ ਦੇਸ਼ ਦੀ ਪ੍ਰਮੁੱਖ ਖੋਜ ਅਤੇ ਵਿਕਾਸ ਸੰਸਥਾ ਹੈ, ਜਿਸ ਦੀਆਂ ਦੇਸ਼ ਭਰ ਵਿੱਚ 37 ਪ੍ਰਯੋਗਸ਼ਾਲਾਵਾਂ ਹਨ। 4 ਹਜ਼ਾਰ ਤੋਂ ਵੱਧ ਤਕਨੀਸ਼ੀਅਨ ਅਤੇ 3500 ਵਿਗਿਆਨੀ ਇਸ ਦੇ ਮੈਂਬਰ ਹਨ। ਦੇਸ਼ ਵਾਸੀਆਂ ਨੂੰ ਜਲਵਾਯੂ ਪਰਿਵਰਤਨ ਪ੍ਰਤੀ ਜਾਗਰੂਕ ਕਰਨ ਅਤੇ ਇਸ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

 

Location: India, Maharashtra

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement