
ਮੈਕਸਰ ਟੈਕਨਾਲੋਜੀਜ਼ ਦੁਆਰਾ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ
Operation Sindoor: ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ, ਭਾਰਤ ਨੇ ਮੰਗਲਵਾਰ ਰਾਤ 1:05 ਵਜੇ ਪਾਕਿਸਤਾਨ ਅਤੇ ਪੀਓਕੇ ਯਾਨੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਹਵਾਈ ਹਮਲਾ ਕੀਤਾ। ਆਪ੍ਰੇਸ਼ਨ ਸਿੰਦੂਰ ਰਾਹੀਂ ਕੀਤੇ ਗਏ ਇਸ ਹਮਲੇ ਵਿੱਚ 9 ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਿੱਚ 100 ਤੋਂ ਵੱਧ ਅਤਿਵਾਦੀ ਮਾਰੇ ਜਾਣ ਦੀ ਖ਼ਬਰ ਹੈ। ਹੁਣ ਪਾਕਿਸਤਾਨ ਤੋਂ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਤਬਾਹੀ ਦਾ ਦ੍ਰਿਸ਼ ਸਾਫ਼ ਦੇਖਿਆ ਜਾ ਸਕਦਾ ਹੈ।
.
ਤਾਜ਼ਾ ਤਸਵੀਰਾਂ ਪਾਕਿਸਤਾਨ ਦੇ ਮੁਰੀਦਕੇ ਦੀਆਂ ਹਨ ਜਿੱਥੇ ਭਾਰਤੀ ਮਿਜ਼ਾਈਲ ਹਮਲੇ ਤੋਂ ਬਾਅਦ ਅਤਿਵਾਦੀ ਕੇਂਦਰ ਮਲਬੇ ਵਿੱਚ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ।
.
ਮੈਕਸਰ ਟੈਕਨਾਲੋਜੀਜ਼ ਦੁਆਰਾ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ ਭਾਰਤੀ ਮਿਜ਼ਾਈਲ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਬਹਾਵਲਪੁਰ ਵਿੱਚ ਜਾਮੀਆ ਮਸਜਿਦ ਅਤੇ ਪਾਕਿਸਤਾਨ ਦੇ ਮੁਰੀਦਕੇ ਸ਼ਹਿਰ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀਆਂ ਹਨ।
.
ਸ਼ੇਖਪੁਰਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਉਸਮਾਨ ਜਲੀਸ ਨੇ ਕਿਹਾ, "ਅੱਧੀ ਰਾਤ ਦੇ ਕਰੀਬ, ਭਾਰਤ ਨੇ ਕੰਪਲੈਕਸ 'ਤੇ ਦੋ ਮਿਜ਼ਾਈਲਾਂ ਦਾਗੀਆਂ ਅਤੇ ਬਾਕੀ ਦੋ ਹਮਲੇ ਥੋੜ੍ਹੇ ਸਮੇਂ ਬਾਅਦ ਕੀਤੇ ਗਏ, ਅਤੇ ਦਸ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਕੁੱਲ ਚਾਰ ਹਮਲੇ ਕੀਤੇ ਗਏ। ਚਾਰ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਰਿਹਾਇਸ਼ਾਂ ਤੋਂ ਇਲਾਵਾ ਇੱਕ ਪ੍ਰਬੰਧਕੀ ਬਲਾਕ ਅਤੇ ਇੱਕ ਮਸਜਿਦ ਸ਼ਾਮਲ ਹੈ।”
.
ਇਨ੍ਹਾਂ ਵਿੱਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲ.ਪੁਰ ਵੀ ਸ਼ਾਮਲ ਸੀ। ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ 'ਆਪ੍ਰੇਸ਼ਨ ਸਿੰਦੂਰ' ਤਹਿਤ ਕੀਤੀ ਗਈ ਸੀ। ਇਹ ਕਾਰਵਾਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਫੌਜੀ ਤਣਾਅ ਤੋਂ ਬਾਅਦ ਕੀਤੀ ਗਈ ਸੀ। ਇਸ ਵਿੱਚ ਕਈ ਅਤਿਵਾਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ।