ਅਲੀਗੜ੍ਹ : ਮਾਸੂਮ ਨੂੰ ਤੜਫ਼ਾ-ਤੜਫ਼ਾ ਕੇ ਮਾਰਿਆ, ਪੋਸਟਮਾਰਟਮ ਰਿਪੋਰਟ 'ਚ ਹੈਰਾਨੀਜਨਕ ਖੁਲਾਸੇ
Published : Jun 8, 2019, 10:34 am IST
Updated : Jun 8, 2019, 10:34 am IST
SHARE ARTICLE
aligarh murder case postmartem report
aligarh murder case postmartem report

ਕਿਸੇ ਮਾਸੂਮ ਦੇ ਨਾਲ ਕੋਈ ਇੰਨੀ ਹੈਵਾਨੀਅਤ ਕਿਵੇਂ ਕਰ ਸਕਦਾ ਹੈ। ਟੱਪਲ ਵਿੱਚ ਮਾਰੀ ਗਈ ਢਾਈ ਸਾਲ ਦੀ ਬੱਚੀ ਦੀ ਪੋਸਟਮਾਰਟਮ ਰਿਪੋਰਟ ਦੇਖਣ...

ਅਲੀਗੜ੍ਹ : ਕਿਸੇ ਮਾਸੂਮ ਦੇ ਨਾਲ ਕੋਈ ਇੰਨੀ ਹੈਵਾਨੀਅਤ ਕਿਵੇਂ ਕਰ ਸਕਦਾ ਹੈ। ਟੱਪਲ ਵਿੱਚ ਮਾਰੀ ਗਈ ਢਾਈ ਸਾਲ ਦੀ ਬੱਚੀ ਦੀ ਪੋਸਟਮਾਰਟਮ ਰਿਪੋਰਟ ਦੇਖਣ ਤੋਂ ਬਾਅਦ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਦਿਲ ਦਹਿਲ ਜਾਂਦਾ ਅਤੇ ਦਿਮਾਗ ਸੁੰਨ ਹੋ ਜਾਂਦਾ ਹੈ, ਦਰਿੰਦਗੀ ਦੀ ਹੱਦ ਹੋ ਗਈ। ਪੋਸਟਮਾਰਟ ਰਿਪੋਰਟ ਮੁਤਾਬਕ ਦੋਸ਼ੀਆਂ ਨੇ ਬੱਚੀ ਦੀਆਂ ਕਿਡਨੀਆਂ ਅਤੇ ਯੂਰੀਨਲੀ ਵੀ ਕੱਢ ਲਈਆਂ ਸਨ।

aligarh murder case postmartem reportaligarh murder case postmartem report

ਸੱਜਾ ਹੱਥ ਵੀ ਸਰੀਰ ਤੋਂ ਵੱਖ ਕਰ ਦਿੱਤਾ।  ਜਿਸ ਕਾਰਨ ਕੀੜੇ ਪੈ ਚੁੱਕੇ ਸਨ। ਮਾਸੂਮ ਬੱਚੀ ਦੀ ਨੱਕ ਅਤੇ ਮੱਥੇ ਨੂੰ ਜੋੜਨ ਵਾਲੀ ਨੇਜ਼ਲ ਬ੍ਰਿਜ ਹੱਡੀ ਅਤੇ ਇਕ ਪੈਰ ਵੀ ਤੋੜ ਦਿੱਤਾ ਗਿਆ। ਜਿਸ ਕਾਰਨ ਬੱਚੀ ਦੀ ਮੌਤ ਸਦਮੇ ਕਾਰਨ ਹੋਣੀ ਰਿਪੋਰਟ 'ਚ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।



 

ਇਸ ਤੋਂ ਇਲਾਵਾ ਟਿੰਗਲ ਦੀ ਪੋਸਟਮਾਰਟ ਰਿਪੋਰਟ ਵੀ ਆ ਗਈ ਹੈ। ਜਿਸ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। 30 ਮਈ ਨੂੰ ਲਾਪਤਾ ਹੋਈ ਇਸ ਬੱਚੀ ਦੀ ਲਾਸ਼ 2 ਜੂਨ ਦੀ ਸਵੇਰ ਘਰ ਦੇ ਕੋਲ ਬਣੇ ਕੂੜੇਦਾਨ ਚੋਂ ਮਿਲੀ ਸੀ। ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਤਿੰਨ ਡਾਕਟਰਾਂ ਦੇ ਪੈਨਲ ਮੁਤਾਬਕ ਬੱਚੀ ਦਾ ਕਤਲ 3-4 ਦਿਨ ਪਹਿਲਾਂ ਕੀਤਾ ਗਿਆ ਸੀ।

aligarh murder case postmartem reportaligarh murder case postmartem report

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement