
ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਦੌਰਾਨ ਦੇਸ਼ ਵਿਚ ਅਤਿਵਾਦੀ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ਹੇਠ
ਨਵੀਂ ਦਿੱਲੀ, 7 ਜੂਨ : ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਦੌਰਾਨ ਦੇਸ਼ ਵਿਚ ਅਤਿਵਾਦੀ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਸ਼ਮੀਰੀ ਔਰਤ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਉਹ ਲਗਭਗ ਪੰਜ ਮਹੀਨਿਆਂ ਤੋਂ ਕੌਮੀ ਜਾਂਚ ਏਜੰਸੀ ਦੀ ਹਿਰਾਸਤ ਵਿਚ ਸੀ। ਜੱਜ ਨੇ ਐਨਆਈਏ ਨੂੰ ਹਿਨਾ ਬਸ਼ੀਰ ਬੇਗ਼ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਵਿਚ ਫ਼ੌਰ ਦਾਖ਼ਲ ਕਰਾਉਣ ਦਾ ਨਿਰਦੇਸ਼ ਦਿਤਾ ਹੈ।
File Photo
ਅਦਾਲਤ ਨੇ ਉਸ ਦੇ ਪਤੀ ਜਹਾਂਜੈਬ ਸਾਮੀ ਅਤੇ ਹੋਰ ਮੁਲਜ਼ਮ ਅਬਦੁਲ ਬਾਸਿਤ ਨੂੰ ਮਾਮਲੇ ਵਿਚ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ ਕਿਉਂਕਿ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਰੀਮਾਂਡ ਵਿਚ ਰੱਖਣ ਦੀ ਮੰਗ ਨਹੀਂ ਕੀਤੀ। ਬੇਗ਼ ਦੇ ਵਕੀਲ ਐਮ ਐਸ ਖ਼ਾਨ ਨੇ ਅਰਜ਼ੀ ਦੇ ਕੇ ਉਸ ਨੂੰ ਦੋ ਮਹੀਨਿਆਂ ਲਈ ਅੰਤਰਮ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ।
ਅਰਜ਼ੀ ’ਤੇ ਆਉਣ ਵਾਲੇ ਦਿਨਾਂ ਵਿਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਜਾਂਚ ਏਜੰਸੀ ਨੇ ਕਿਹਾ ਸੀ ਕਿ ਕਥਿਤ ਤੌਰ ’ਤੇ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਅਤੇ ਸੋਧੋ ਹੋਏ ਨਾਗਰਿਕਤਾ ਕਾਨੂੰਨ ਵਿਰੁਧ ਪ੍ਰਦਰਸ਼ਨ ਭੜਕਾਉਣ ਕਾਰਨ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਦੇ ਹੁਕਮ ’ਤੇ ਮੁਲਜ਼ਮ ਦੀ ਕੋਵਿਡ-19 ਛੇ ਜੂਨ ਨੂੰ ਹੋਈ ਸੀ ਜਦਕਿ ਉਸ ਦੀ 10 ਦਿਨਾਂ ਦੀ ਹਿਰਾਸਤ ਐਤਵਾਰ ਨੂੰ ਖ਼ਤਮ ਹੋ ਗਈ ਸੀ। ਪੁਲਿਸ ਮੁਤਾਬਕ ਤਿੰਨਾਂ ਮੁਲਜ਼ਮਾਂ ਦੇ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈਐਸਕੇਪੀ) ਨਾਲ ਕਥਿਤ ਸਬੰਧ ਹਨ। (ਏਜੰਸੀ)