
ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ
ਲਖਨਊ, 7 ਜੂਨ : ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਨੇ ਮਾਸਕ ਲਗਾਉਣ ਦੀ ਸਲਾਹ ਵੀ ਦਿਤੀ ਹੈ। ਕਈ ਸੂਬਿਆਂ ’ਚ ਮਾਸਕ ਨਾ ਲਗਾਉਣ ਦੇ ਕਾਰਨ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਹੁਣ ਉਤਰ ਪ੍ਰਦੇਸ਼ ’ਚ ਮਾਸਕ ਨਹੀਂ ਲਗਾਉਣ ਕਾਰਨ ਕਾਨਪੁਰ ਆਈ.ਜੀ. ਰੇਂਜ ਦਾ ਚਲਾਨ ਕਟਿਆ ਗਿਆ ਹੈ।
ਉੱਤਰ ਪ੍ਰਦੇਸ਼ ’ਚ ਚਿਹਰਾ ਢਕਣਾ ਜਾਂ ਮਾਸਕ ਲਗਾਉਣਾ ਲਾਜ਼ਮੀ ਹੈ। ਇਸ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ। ਹੁਣ ਉੱਤਰ ਪ੍ਰਦੇਸ਼ ’ਚ ਕਾਨਪੁਰ ਆਈ.ਜੀ. ਰੇਂਜ ਮੋਹਿਤ ਅਗਰਵਾਲ ਦਾ ਮਾਸਕ ਨਾ ਲਗਾਉਣ ਕਾਰਨ ਚਲਾਨ ਕਟਿਆ ਗਿਆ ਹੈ। ਦਰਅਸਲ, ਮੋਹਿਤ ਅਗਰਵਾਲ ਹਾਟਸਪਾਟ ਏਰੀਆ ’ਚ ਬਿਨਾਂ ਮਾਸਕ ਦੇ ਜਾਂਚ ਕਰਨ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਕੱਟ ਦਿਤਾ ਗਿਆ। ਕਾਨਪੁਰ ਆਈ.ਜੀ. ਰੇਂਜ ਮੋਹਿਤ ਅਗਰਵਾਲ ਬਿਨਾਂ ਮਾਸਕ ਲਗਾਏ ਬੱਰਾ ਦੇ ਸ਼ਿਵਨਗਰ ਇਲਾਕੇ ‘ਚ ਜਾਂਚ ਕਰਨ ਪੁੱਜੇ ਸਨ।
(ਏਜੰਸੀ)