
ਕੇਰਲ ’ਚ ਹਥਣੀ ਦੀ ਮੌਤ ਤੇ ਹਿਮਾਚਲ ’ਚ ਗਾਂ ਨੂੰ ਪਟਾਕਿਆਂ ਨਾਲ ਭਰਿਆ ਖਾਣਾ ਖਵਾਉਣ ਨੂੰ ਲੈ ਕੇ
ਨਵੀਂ ਦਿੱਲੀ, 7 ਜੂਨ : ਕੇਰਲ ’ਚ ਹਥਣੀ ਦੀ ਮੌਤ ਤੇ ਹਿਮਾਚਲ ’ਚ ਗਾਂ ਨੂੰ ਪਟਾਕਿਆਂ ਨਾਲ ਭਰਿਆ ਖਾਣਾ ਖਵਾਉਣ ਨੂੰ ਲੈ ਕੇ ਦੇਸ਼ ’ਚ ਪਸ਼ੂਆਂ ਦੀ ਸੁਰੱਖਿਆ ਦੀ ਮੰਗ ਉੱਠਣ ਲੱਗ ਗਈ ਹੈ। ਪੀਪਲ ਫ਼ਾਰ ਦਿ ਐਥੀਕਲ ਟਰੀਟਮੈਂਟ ਆਫ਼ ਐਨੀਮਲਜ਼ (ਪੇਟਾ ਇੰਡੀਆ ਦੇ ਸੀਈਓ ਡਾ. ਮਣੀਲਾਲ ਵਲਿਅਤੇ ਨੇ ਸਰਕਾਰ ਤੋਂ ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਕਾਨੂੰਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿਰਫ਼ ਕੱੁਝ ਖੇਤਰਾਂ ਤਕ ਹੀ ਸੀਮਤ ਨਹੀਂ ਹੈ ਬਲਕਿ ਪੂਰੇ ਦੇਸ਼ ’ਚ ਹੋ ਰਹੀਆਂ ਹਨ। ਪੇਟਾ ਨੂੰ ਹਰ ਦਿਨ 100 ਤੋਂ ਜ਼ਿਆਦਾ ਇਸ ਤਰ੍ਹਾਂ ਦੇ ਮਾਮਲੇ ਮਿਲਦੇ ਹਨ। ਲੋਕ ਸਾਨੂੰ ਸਿਰਫ਼ ਗਾਵਾਂ ਤੇ ਹਾਥੀਆਂ ਦੇ ਨਹੀਂ ਬਲਕਿ ਕਈ ਹੋਰ ਜਾਨਵਰਾਂ ਲਈ ਵੀ ਅਪਣੀਆਂ ਸ਼ਿਕਾਇਤਾਂ ਵੀ ਭੇਜਦੇ ਹਨ। ਪੇਟਾ ਮੁਖੀ ਨੇ ਭਾਰਤ ਸਰਕਾਰ ਨੂੰ ਪਸ਼ੂਆਂ ਦੀ ਰੱਖਿਆ ਲਈ ਸਥਾਪਤ ਕਾਨੂੰਨਾਂ ਨੂੰ ਮਜ਼ਬੂਤ ਕਰਨ ਦੀ ਬੇਨਤੀ ਕੀਤੀ।
ਪੇਟਾ ਇੰਡੀਆ ਨੇ ਸੀਈਓ ਨੇ ਕਿਹਾ ਮੌਜੂਦ ਕਾਨੂੰਨਾਂ ਮੁਤਾਬਕ ਪਸ਼ੂ ’ਤੇ ਹੋ ਰਹੇ ਜ਼ੁਲਮਾਂ ਵਿਰੁਧ ਨਿਰਧਾਰਤ ਕਾਨੂੰਨਾਂ ਮੁਤਾਬਕ ਦੋਸ਼ੀ ਤੋਂ ਸਿਰਫ਼ 50,000 ਰੁਪਏ ਤਕ ਦਾ ਹੀ ਜੁਰਮਾਨਾ ਵਸੂਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਪਾਲਿਕਾਵਾਂ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀਆਂ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿਤਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ’ਚ ਗਾਵਾਂ ਨੂੰ ਸੜਕਾਂ ’ਤੇ ਛੱਡ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸਫ਼ੋਟਕ ਦੇ ਮਾਧਿਅਮ ਰਾਹੀਂ ਜਾਨਵਰਾਂ ਵਿਰੁਧ ਇਹ ਜ਼ੁਲਮ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਪਰ ਪਹਿਲੀ ਵਾਰ ਲੋਕਾਂ ਦਾ ਧਿਆਨ ਇਸ ਤਰ੍ਹਾਂ ਦੇ ਮਾਮਲਾ ’ਤੇ ਗਿਆ। (ਏਜੰਸੀ)