
ਫ਼ੌਜ ਨੇ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਨਾਲ ਲਗਦੀ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿਤੀ।
ਸ੍ਰੀਨਗਰ, 7 ਜੂਨ : ਫ਼ੌਜ ਨੇ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਨਾਲ ਲਗਦੀ ਕੰਟਰੋਲ ਰੇਖਾ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰ ਦਿਤੀ। ਫ਼ੌਜ ਦੇ ਬੁਲਾਰੇ ਨੇ ਦਸਿਆ ਕਿ ਤਿੰਨ ਜੂਨ ਨੂੰ ਭਾਰਤੀ ਫ਼ੌਜ ਦੇ ਗਸ਼ਤੀ ਦਲ ਨੇ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਅਤਿਵਾਦੀਆਂ ਦੇ ਗਰੁਪ ਨੂੰ ਵੇਖਿਆ ਜੋ ਭਾਰਤੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦਸਿਆ ਕਿ ਗਸ਼ਤੀ ਟੀਮਨੇ ਘੁਸਪੈਠੀਆਂ ਨੂੰ ਚੁਨੌਤੀ ਦਿਤੀ ਜਿਸ ਤੋਂ ਬਾਅਦ ਉਹ ਹਨੇਰੇ ਅਤੇ ਖ਼ਰਾਬ ਮੌਸਮ ਦਾ ਫ਼ਾਇਦਾ ਚੁਕਦਿਆਂ ਮੁੜ ਗਏ।ਬੁਲਾਰੇ ਨੇ ਦਸਿਆ, ‘ਕਾਹਲੀ ਵਿਚ ਘੁਸਪੈਠੀਏ ਅਪਣਾ ਥੈਲਾ ਛੱਡ ਕੇ ਭੱਜ ਗਏ ਜਿਸ ਵਿਚ ਗਰਮ ਕਪੜੇ, ਬੈਟਰੀ ਅਤੇ ਸਰਹੱਦ ’ਤੇ ਲੱਗੀ ਤਾਰ ਨੂੰ ਪਾਰ ਕਰਨ ਲਈ ਜ਼ਰੂਰੀ ਉਪਕਰਨ ਸਨ।’ ਉਨ੍ਹਾਂ ਦਸਿਆ ਕਿ ਉੱਤਰੀ ਕਸ਼ਮੀਰ ਵਿਚ ਘੁਸਪੈਠ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਜਿਨ੍ਹਾਂ ਨੂੰ ਉਥੇ ਤੈਨਾਤ ਫ਼ੌਜ ਦੀਆਂ ਚੌਕਸ ਇਕਾਈਆਂ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਨਾਕਾਮ ਕਰ ਰਹੀਆਂ ਹਨ। ਇਸ ਤਰ੍ਹਾਂ ਫ਼ੌਜ ਘਾਟੀ ਵਿਚ ਸਮੱਸਿਆ ਖੜੀ ਕਰਨ ਦੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਰਹੀ ਹੈ। (ਏਜੰਸੀ