ਬਿਹਾਰ 'ਚ ਪੁਲ ਦੇ ਪਿੱਲਰ ਵਿਚਕਾਰ ਫਸਿਆ ਬੱਚਾ, 24 ਘੰਟੇ ਤੋਂ ਬਚਾਅ ਕਾਰਜ ਜਾਰੀ
Published : Jun 8, 2023, 2:59 pm IST
Updated : Jun 8, 2023, 2:59 pm IST
SHARE ARTICLE
A child stuck between the pillars of a bridge in Bihar, rescue operation continues for 24 hours
A child stuck between the pillars of a bridge in Bihar, rescue operation continues for 24 hours

ਬਾਂਸ ਦੀ ਮਦਦ ਨਾਲ ਬੱਚੇ ਕੋਲ ਪਹੁੰਚਾਇਆ ਭੋਜਨ, ਪਾਈਪ ਰਾਹੀਂ ਦਿੱਤੀ ਆਕਸੀਜਨ 

ਬਿਹਾਰ - ਰੋਹਤਾਸ 'ਚ ਸੋਨ ਨਦੀ 'ਤੇ ਬਣੇ ਪੁਲ ਦੇ ਦੋ ਖੰਭਿਆਂ ਵਿਚਕਾਰ ਬੀਤੀ ਸ਼ਾਮ ਤੋਂ ਰੰਜਨ ਕੁਮਾਰ ਨਾਂ ਦਾ 11 ਸਾਲਾ ਬੱਚਾ ਫਸ ਗਿਆ। ਪਿੱਲਰ ਵਿਚ ਥੋੜ੍ਹਾ ਗੈਪ ਹੋਣ ਕਰ ਕੇ ਬੱਚਾ ਥੋੜ੍ਹਾ-ਥੋੜ੍ਹਾ ਦਿਖ ਰਿਹਾ ਹੈ। ਬੱਚੇ ਨੂੰ ਬਾਂਸ ਤੋਂ ਭੋਜਨ ਦਿੱਤਾ ਗਿਆ। ਪਾਈਪ ਦੀ ਮਦਦ ਨਾਲ ਆਕਸੀਜਨ ਪਹੁੰਚਾਈ ਗਈ। ਵੀਰਵਾਰ ਦੁਪਹਿਰ 2 ਵਜੇ ਤੱਕ ਟੀਮ ਨੇ ਪਿੱਲਰ 'ਚ ਤਿੰਨ ਫੁੱਟ ਚੌੜਾ ਸੁਰਾਖ ਬਣਾ ਲਿਆ ਹੈ। ਹੁਣ ਟੀਮ ਉਸ ਨੂੰ ਬਾਹਰ ਕੱਢਣ ਦਾ ਯਤਨ ਕਰ ਰਹੀ ਹੈ। ਬੱਚੇ ਨੂੰ ਕੱਲ੍ਹ ਤੋਂ ਹੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

SDRF ਦੀ ਟੀਮ ਰਾਤ ਨੂੰ ਪਹੁੰਚ ਗਈ ਸੀ, ਪਰ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਵੀਰਵਾਰ ਸਵੇਰੇ ਫਿਰ ਬੱਚੇ ਨੂੰ ਬਚਾਉਣ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ। ਬਚਾਅ ਟੀਮ ਦਾ ਕਹਿਣਾ ਹੈ ਕਿ ਬੱਚਾ ਤੰਦਰੁਸਤ ਹੈ। ਉਹ ਜਵਾਬ ਦੇ ਰਿਹਾ ਹੈ। ਰਾਹਤ ਦੀ ਗੱਲ ਹੈ ਕਿ ਉਹ ਜ਼ਿਆਦਾ ਅੰਦਰ ਨਹੀਂ ਫਸਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। 

3 ਅਧਿਕਾਰੀਆਂ ਅਤੇ 35 ਜਵਾਨਾਂ ਦੀ ਟੀਮ ਉੱਪਰੋਂ ਪੁਲ ਤੋੜ ਕੇ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪਿੱਲਰ ਨੂੰ ਅੱਠ ਤੋਂ 10 ਫੁੱਟ ਤੱਕ ਕੱਟਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਨਸਰੀਗੰਜ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਬੱਚਾ ਦੋ ਦਿਨਾਂ ਤੋਂ ਲਾਪਤਾ ਸੀ। 
ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗੇ NDRF ਅਧਿਕਾਰੀ ਜੈ ਪ੍ਰਕਾਸ਼ ਨੇ ਦੱਸਿਆ ਕਿ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਹੈ। ਅਸੀਂ ਉਸ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਚਾਅ ਕਾਰਜਾਂ ਵਿਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹਨਾਂ ਕੋਲ ਕੋਈ ਵੀ ਖ਼ਾਸ ਉਪਕਰਨ ਨਹੀਂ ਹਨ ਜਿਹਨਾਂ ਦੀ ਵਰਤੋਂ ਕਰ ਕੇ ਬੱਚੇ ਨੂੰ ਕੱਢਿਆ ਜਾ ਸਕੇ। 

ਉਹਨਾਂ ਕਿਹਾ ਕਿ ਟੀਮ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਹੀ ਹੈ। ਬੱਚੇ ਤੱਕ ਪਹੁੰਚ ਬਣਾਉਣ ਦੇ ਯਤਨ ਜਾਰੀ ਹਨ, ਪਹੁੰਚ ਬਣਦੇ ਹੀ ਬੱਚੇ ਨੂੰ ਬਾਹਰ ਕੱਢ ਲਿਆ ਜਾਵੇਗਾ। ਬੱਚੇ ਨੂੰ ਬਚਾਉਣ 'ਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ ਪਰ ਟੀਮ ਨੂੰ ਹੁਣ ਤੱਕ ਕਾਫ਼ੀ ਸਫ਼ਲਤਾ ਮਿਲ ਚੁੱਕੀ ਹੈ। ਰਾਹਤ ਦੀ ਗੱਲ ਹੈ ਕਿ ਬੱਚਾ ਜਵਾਬ ਦੇ ਰਿਹਾ ਹੈ। ਆਕਸੀਜਨ ਪਾਈਪ ਲਗਾਈ ਗਈ ਹੈ ਅਤੇ ਬੱਚੇ ਨੂੰ ਖਾਣ ਲਈ ਬਿਸਕੁਟ ਵੀ ਦਿੱਤੇ ਗਏ ਹਨ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement