New Delhi News : ਮਰੀਜ਼ ਦੇ ਅੰਗ ਦਾਨ ਨਾਲ ਪੰਜ ਲੋਕਾਂ ਨੂੰ ਮਿਲਿਆ ਨਵਾਂ ਜੀਵਨ 
Published : Jun 8, 2025, 12:17 pm IST
Updated : Jun 8, 2025, 12:17 pm IST
SHARE ARTICLE
Five people got new life through patient's organ donation Latest News in Punjabi
Five people got new life through patient's organ donation Latest News in Punjabi

New Delhi News : ਗੁਰਦਾ, ਕੌਰਨੀਆ ਏਅਰਲਿਫ਼ਟ ਕਰ ਕੇ ਦਿੱਲੀ ਭੇਜੇ, ਏਅਰ ਫ਼ੋਰਸ ਦੀ ਹੋਈ ਵਾਹ-ਵਾਹ

Five people got new life through patient's organ donation Latest News in Punjabi : ਨਵੀਂ ਦਿੱਲੀ : ਬੰਗਲੁਰੂ ਦੇ ਇਕ ਮਰੀਜ਼ ਦੇ ਅੰਗ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜ ਕੇ ਪੰਜ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ ਗਈ, ਜਿਸ ਨੂੰ ਡਾਕਟਰਾਂ ਨੇ ਸ਼ੁਕਰਵਾਰ ਨੂੰ 'ਬ੍ਰੇਨ ਡੈੱਡ' ਐਲਾਨ ਦਿਤਾ ਸੀ।

ਭਾਰਤੀ ਹਵਾਈ ਸੈਨਾ ਵਲੋਂ ਕੀਤੇ ਆਪ੍ਰੇਸ਼ਨ ਦੇ ਤਹਿਤ, ਇਕ ਗੁਰਦਾ ਅਤੇ ਇਕ ਕੌਰਨੀਆ ਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਬੰਗਲੁਰੂ ਤੋਂ ਦਿੱਲੀ ਏਅਰਲਿਫ਼ਟ ਕੀਤਾ ਗਿਆ। ਭਾਰਤੀ ਹਵਾਈ ਸੈਨਾ ਨੇ ਸ਼ਨਿਚਰਵਾਰ ਨੂੰ 'ਐਕਸ' 'ਤੇ ਇਕ ਪੋਸਟ ਵਿਚ ਤਾਲਮੇਲ ਵਾਲੇ ਆਪ੍ਰੇਸ਼ਨ ਤੇ ਅੰਗਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਪੋਸਟ ਵਿਚ ਕਿਹਾ ਗਿਆ ਕਿ ਹਵਾਈ ਸੈਨਾ ਨੇ 'ਕਮਾਂਡ ਹਸਪਤਾਲ ਏਅਰ ਫ਼ੋਰਸ ਬੈਂਗਲੁਰੂ' (CHAFB) ਰਾਹੀਂ ਜੀਵਨ ਬਚਾਉਣ ਵਾਲੇ ਟ੍ਰਾਂਸਪਲਾਂਟ ਨੂੰ ਸੰਭਵ ਬਣਾਉਣ ਅਤੇ ਅੰਗਾਂ ਨੂੰ ਵੱਖ-ਵੱਖ ਥਾਵਾਂ 'ਤੇ ਪਹੁੰਚਾਉਣ ਵਿਚ ਮਦਦ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਸ਼ੁਕਰਵਾਰ ਨੂੰ 'ਬ੍ਰੇਨ ਡੈੱਡ' ਐਲਾਨੇ ਗਏ ਮਰੀਜ਼ ਨੇ ‘ਪੰਜ ਲੋਕਾਂ ਨੂੰ ਨਵੀਂ ਜ਼ਿੰਦਗੀ’ ਦਿਤੀ।

ਭਾਰਤੀ ਹਵਾਈ ਸੈਨਾ ਦੇ ਅਨੁਸਾਰ, ਇਕ ਗੁਰਦਾ ਅਤੇ ਇਕ ਕੌਰਨੀਆ ਦਿੱਲੀ ਦੇ ਫ਼ੌਜੀ ਹਸਪਤਾਲ ਵਿਚ ਭੇਜੇ ਗਏ। ਦੂਜੇ ਗੁਰਦੇ, ਕੌਰਨੀਆ, ਚਮੜੀ ਦੀ ਟ੍ਰਾਂਸਪਲਾਂਟ ਪ੍ਰਕਿਰਿਆ ਬੰਗਲੁਰੂ ਦੇ ਵਿਕਟੋਰੀਆ ਹਸਪਤਾਲ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ CHAFB ਵਿਖੇ ਕੀਤੀ ਗਈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਗਰ ਟ੍ਰਾਂਸਪਲਾਂਟ 'ਗਲੇਨੇਗਲਜ਼ ਬੀਜੀਐਸ ਹਸਪਤਾਲ' ’ਚ ਸਫ਼ਲਤਾਪੂਰਵਕ ਕੀਤਾ ਗਿਆ।

ਇਹ ਆਪ੍ਰੇਸ਼ਨ 'ਜੀਵਨਸਾਰਤਕਥੇ ਕਰਨਾਟਕ' ਦੇ ਸਹਿਯੋਗ ਨਾਲ ਕੀਤਾ ਗਿਆ ਸੀ। IAF ਨੇ ਪੋਸਟ ਵਿਚ ਕਿਹਾ ਕਿ ਇਹ ਮੈਡੀਕਲ ਖੇਤਰ ਵਿਚ ਹਥਿਆਰਬੰਦ ਬਲਾਂ ਦੇ ਮੈਡੀਕਲ ਭਾਈਚਾਰੇ ਦੀ ਅਸਾਧਾਰਨ ਵਚਨਬੱਧਤਾ ਤੇ ਮੁਹਾਰਤ ਨੂੰ ਦਰਸਾਉਂਦਾ ਹੈ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement