ਹੀਰੋ ਮੋਟੋਕਾਰਪ ਦੇ ਸੀ.ਐਮ.ਡੀ. ਲੈਂਦੇ ਹਨ ਦੇਸ਼ 'ਚ ਸੱਭ ਤੋਂ ਜ਼ਿਆਦਾ ਤਨਖ਼ਾਹ
Published : Jul 8, 2018, 3:31 am IST
Updated : Jul 8, 2018, 3:31 am IST
SHARE ARTICLE
CMD of Hero MotoCorp Pawan Munjal
CMD of Hero MotoCorp Pawan Munjal

ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੀ ਆਮਦਨ ਬੇਸ਼ਕ ਜ਼ਿਆਦਾ ਨਹੀਂ ਵਧ ਰਹੀ ਹੈ ਪਰ ਇਨ੍ਹਾਂ 'ਚ ਉਚ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਤਨਖ਼ਾਹ 'ਚ ਚੰਗਾ ਵਾਧਾ ਹੋ ਰਿਹਾ ਹੈ...

ਨਵੀਂ ਦਿੱਲੀ : ਦੇਸ਼ ਦੀਆਂ ਵੱਡੀਆਂ ਕੰਪਨੀਆਂ ਦੀ ਆਮਦਨ ਬੇਸ਼ਕ ਜ਼ਿਆਦਾ ਨਹੀਂ ਵਧ ਰਹੀ ਹੈ ਪਰ ਇਨ੍ਹਾਂ 'ਚ ਉਚ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਤਨਖ਼ਾਹ 'ਚ ਚੰਗਾ ਵਾਧਾ ਹੋ ਰਿਹਾ ਹੈ। ਅਜੇ ਤਕ ਨਿਫ਼ਟੀ 50 ਦੀਆਂ ਜਿਨ੍ਹਾਂ ਕੰਪਨੀਆਂ ਨੇ ਰੀਪੋਰਟ ਜਾਰੀ ਕੀਤੀ ਹੈ, ਉਨ੍ਹਾਂ ਮੁਤਾਬਕ ਮੈਨੇਜਮੈਂਟ 'ਚ ਕੰਮ ਕਰਨ ਵਾਲਿਆਂ ਦੀ ਤਨਖ਼ਾਹ 31.02 ਫ਼ੀ ਸਦੀ ਵਧੀ ਹੈ। ਪਿਛਲੇ ਸਾਲ ਇਨ੍ਹਾਂ ਦੀ ਔਸਤ ਤਨਖ਼ਾਹ 13.51 ਕਰੋੜ ਸੀ। ਇਸ ਸਾਲ ਬਜਾਜ ਆਟੋ 'ਚ ਹੁਣ ਤਕ ਸੱਭ ਤੋਂ ਜ਼ਿਆਦਾ ਔਸਤਨ ਤਨਖ਼ਾਹ 41.3 ਫ਼ੀ ਸਦੀ ਵਧੀ। ਦੂਜੇ ਪਾਸੇ ਟੀ.ਸੀ.ਐਸ. ਨੇ ਸੱਭ ਤੋਂ ਘੱਟ 0.57 ਫ਼ੀ ਸਦੀ ਦਾ ਇਜ਼ਾਫ਼ਾ ਕੀਤਾ।

ਵਿਸ਼ਵ 'ਚ ਔਸਤਨ ਸੀ.ਈ.ਓ. ਨੂੰ 24.38 ਕਰੋੜ ਰੁਪਏ ਦੀ ਤਨਖ਼ਾਹ ਮਿਲਦੀ ਹੈ। ਉਥੇ ਹੀ ਭਾਰਤ ਦੇ ਇਕ ਸੀ.ਈ.ਓ. ਦੀ ਔਸਤਨ ਤਨਖ਼ਾਹ 1.02 ਕਰੋੜ ਰੁਪਏ ਹੈ। ਇਸ ਸਾਲ ਹੀਰੋ ਮੋਟੋਕਾਰਪ ਦੇ ਸੀ.ਐਮ.ਡੀ. ਪਵਨ ਮੁੰਜਾਲ ਦੀ ਤਨਖ਼ਾਹ 26.46 ਫ਼ੀ ਸਦੀ ਵਧੀ। ਉਨ੍ਹਾਂ ਨੂੰ ਵਿੱਤੀ ਸਾਲ 2018 'ਚ 75.44 ਕਰੋੜ ਰੁਪਏ ਮਿਲੇ। ਉਨ੍ਹਾਂ ਦੀ ਤਨਖ਼ਾਹ 'ਚ 15.78 ਕਰੋੜ ਰੁਪਏ ਦਾ ਵਾਧਾ ਹੋਇਆ। ਮੁਕੇਸ਼ ਅੰਬਾਨੀ ਨੇ ਅਪਣੀ ਤਨਖ਼ਾਹ ਨੂੰ 15 ਕਰੋੜ 'ਤੇ ਸਥਿਰ ਰੱਖਿਆ ਹੈ।

ਉਹ ਪਿਛਲੇ ਕਈ ਸਾਲਾਂ ਤੋਂ ਇੰਨੀ ਹੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ। ਪਿਛਲੇ ਸਾਲ ਵੀ ਪਵਨ ਮੁੰਜਾਲ ਨੂੰ ਸੱਭ ਤੋਂ ਜ਼ਿਆਦਾ ਤਨਖ਼ਾਹ ਮਿਲੀ ਸੀ। ਹੀਰੋ ਮੋਟੋਕਾਰਪ ਦਾ ਮੁਨਾਫ਼ਾ 3697 ਕਰੋੜ ਰੁਪਏ ਰਿਹਾ। ਉਥੇ ਹੀ ਬਜਾਜ ਆਟੋ ਦੇ ਐਮ.ਡੀ. ਰਾਜੀਵ ਬਜਾਜ ਨੇ ਵਿੱਤੀ ਸਾਲ 2018 'ਚ 28.32 ਕਰੋੜ ਰੁਪਏ ਦਾ ਪੈਕੇਜ ਲਿਆ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement