ਮਜ੍ਹਬੀ ਸਿੱਖ ਸਭਾ ਹਰਿਆਣਾ ਨੇ ਕੱਢੀ ਨਸ਼ਾ ਵਿਰੋਧੀ ਰੈਲੀ 
Published : Jul 8, 2018, 12:30 pm IST
Updated : Jul 8, 2018, 12:30 pm IST
SHARE ARTICLE
Majhbi Sikh Sabha Anti Drug Rally
Majhbi Sikh Sabha Anti Drug Rally

ਅੱਜ ਨਸ਼ਾ ਮੁਕਤੀ ਦੇ ਉਦੇਸ਼ ਨੂੰ ਲੈ ਕੇ ਮਜ੍ਹਬੀ ਸਿੱਖ ਸਭਾ ਹਰਿਆਣਾ ਦੇ ਬੈਨਰ ਹੇਠ ਕੱਢੀ ਗਈ ਬਾਇਕ ਰੈਲੀ ਨੂੰ ਸਿਰਸਾ ਦੇ ਐਸ.ਪੀ.ਹਾਮਿਦ ਅਖਤਰ ਨੇ ਹਰੀ ਝੰਡੀ ...

ਸਿਰਸਾ,  ਅੱਜ ਨਸ਼ਾ ਮੁਕਤੀ ਦੇ ਉਦੇਸ਼ ਨੂੰ ਲੈ ਕੇ ਮਜ੍ਹਬੀ ਸਿੱਖ ਸਭਾ ਹਰਿਆਣਾ ਦੇ ਬੈਨਰ ਹੇਠ ਕੱਢੀ ਗਈ ਬਾਇਕ ਰੈਲੀ ਨੂੰ ਸਿਰਸਾ ਦੇ ਐਸ.ਪੀ.ਹਾਮਿਦ ਅਖਤਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਦਾ ਰੂਟ ਸਿਰਸਾ ਤੋਂ ਔਢਾਂ, ਕਲਾਂਵਾਲੀ, ਡੱਬਵਾਲੀ ਬਣਾਇਆ ਗਿਆ। ਇਹ ਰੈਲੀ ਨਸ਼ਿਆਂ ਵਿਰੁਧ ਮਜ੍ਹਬੀ ਸਿੱਖ ਸਭਾ ਹਰਿਆਣਾ ਦੇ ਪ੍ਰਧਾਨ ਨਿਰਮਲ ਸਿੰਘ ਮੱਲੜੀ ਦੀ ਅਗਵਾਈ ਹੇਠ ਕੱਢੀ ਗਈ। ਕਾਲਾਂਵਾਲੀ ਪੁਲਿਸ ਥਾਣੇ ਦੀ ਪੁਲਿਸ ਨੇ ਵੀ ਰੈਲੀ ਦਾ ਸਹਿਯੋਗ ਕੀਤਾ। 

ਰੈਲੀ ਦੇ ਕਾਲਾਂਵਾਲੀ ਵਿੱਚ ਕ੍ਰਾਂਤੀਕਾਰੀ ਚੋਂਕ ਵਿੱਚ ਪੁੱਜਣ ਤੇ ਨਿਰਮਲ ਸੋਚ ਚੈਰਿਟੇਬਲ ਟਰੱਸਟ ਅਤੇ ਨਵੀਂ ਸੋਚ ਚੈਰਿਟੇਬਲ ਟਰੱਸਟ ਨੇ ਨਸ਼ਾ ਮੁਕਤੀ ਰੈਲੀ ਦੇ ਵਰਕਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਜਲ ਪਾਨ ਕਰਾਇਆ। ਨਸ਼ਾ ਵਿਰੋਧੀ ਰੈਲੀ ਦੇ ਵਰਕਰਾਂ ਨੇ ਅਨਾਜ ਮੰਡੀ ਕਾਲਾਂਵਾਲੀ ਵਿਚ ਵੀ ਬਾਇਕ ਰੈਲੀ ਦਾ ਚੱਕਰ ਲਾਇਆ। ਅਨਾਜ ਮੰਡੀ ਵਿੱਚ ਕਾਰੋਬਾਰੀ ਦਲਜੀਤ ਸਿੰਘ ਨੇ ਸਾਰਿਆ ਦਾ ਹਾਰ ਪਾ ਕੇ ਸਵਾਗਤ ਕੀਤਾ। 

ਇਸ ਮੌਕੇ ਸਮਾਜ ਸੇਵੀ ਨਿਰਮਲ ਸਿੰਘ ਮੱਲੜੀ, ਨਵੀਂ ਸੋਚ ਟਰੱਸਟ ਦੇ ਕ੍ਰਿਸ਼ਨ ਜਿੰਦਲ, ਨਗਰ ਕੌਸਲਰ ਸੰਦੀਪ ਬਰਮਾ, ਨਿਹਾਲ ਕੈਂਥ ,ਤਰਸੇਮ ਰਤਨ, ਪੰਕਜ਼ ਮਹੇਸ਼ਵਰੀ, ਮਣੀ, ਬੰਟੀ ਅਜੈ, ਮੇਜ਼ਰ ਸਿੰਘ  ਖਤਰਾਵਾਂ ਸਮੇਤ ਬਹੁਤ ਸਾਰੇ ਮਜ੍ਹਬੀ ਸਿੱਖ ਸਮਾਜ ਦੇ ਨੁਮਾਇੰਦੇ ਹਾਜ਼ਰ ਸਨ।        

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement