ਜੰਮੂ-ਕਸ਼ਮੀਰ ਦੇ ਇਤਿਹਾਸ ’ਤੇ ਸਿੱਖਾਂ ਦੀ ਅਮਿਟ ਛਾਪ: ਡਾ. ਫ਼ਾਰੂਕ ਅਬਦੁੱਲ੍ਹਾ
Published : Jul 8, 2024, 4:47 pm IST
Updated : Jul 8, 2024, 4:47 pm IST
SHARE ARTICLE
ਖੜ੍ਹੀ ਪੂਛ ਵਿਖੇ  ਸੰਤ ਭਾਈ ਬਹਾਦਰ ਸਿੰਘ ਜੀ ਯਾਦਗਾਰੀ ਧਰਮਸ਼ਾਲਾ ’ਚ ਇਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫ਼ਾਰੂਕ ਅਬਦੁੱਲ੍ਹਾ।
ਖੜ੍ਹੀ ਪੂਛ ਵਿਖੇ  ਸੰਤ ਭਾਈ ਬਹਾਦਰ ਸਿੰਘ ਜੀ ਯਾਦਗਾਰੀ ਧਰਮਸ਼ਾਲਾ ’ਚ ਇਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫ਼ਾਰੂਕ ਅਬਦੁੱਲ੍ਹਾ।

'ਨੈਸ਼ਨਲ ਕਾਨਫ਼ਰੰਸ ਪੜ੍ਹੇ-ਲਿਖੇ ਸਿੱਖ ਨੌਜਵਾਨਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ'

ਸ੍ਰੀਨਗਰ: ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਡਾ. ਫ਼ਾਰੂਕ ਅਬਦੁੱਲ੍ਹਾ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਇਤਿਹਾਸ ’ਤੇ ਸਿੱਖਾਂ ਨੇ ਅਮਿਟ ਛਾਪ ਛੱਡੀ ਹੈ। ਉਹ ਇਸ ਖ਼ਿੱਤੇ ਦੀਆਂ ਰਵਾਇਤਾਂ ਨਾਲ ਵੀ ਦ੍ਰਿੜ੍ਹਤਾ ਨਾਲ ਜੁੜੇ ਰਹੇ ਹਨ ਅਤੇ ਔਖੇ ਵੇਲੇ ਵੀ ਉਨ੍ਹਾਂ ਨੇ ਆਪਸੀ ਏਕਤਾ ਤੇ ਫ਼ਿਰਕੂ ਭਾਈਚਾਰੇ ਦਾ ਪੱਲਾ ਕਦੇ ਨਹੀਂ ਛਡਿਆ।

ਡਾ. ਅਬਦੁੱਲ੍ਹਾ ਖੜ੍ਹੀ ਪੂਛ ਵਿਖੇ  ਸੰਤ ਭਾਈ ਬਹਾਦਰ ਸਿੰਘ ਜੀ ਯਾਦਗਾਰੀ ਧਰਮਸ਼ਾਲਾ ’ਚ ਇਕ ਗੁਰਮਤਿ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਵਲੋਂ ਪਾਏ ਗਏ ਅਣਗਿਣਤ ਯੋਗਦਾਨਾਂ ਸਦਕਾ ਹੀ ਇਸ ਖੇਤਰ ਦਾ ਇਕ ਵਿਲੱਖਣ ਸਭਿਆਚਾਰਕ ਭੂ-ਦ੍ਰਿਸ਼ ਕਾਇਮ ਹੋਇਆ ਹੈ ਅਤੇ ਅਨੇਕ ਵਾਰ ਭੀੜ ਪੈਣ ਦੇ ਬਾਵਜੂਦ ਉਨ੍ਹਾਂ ਨੇ ਆਸ ਤੇ ਏਕਤਾ ਦੇ ਚਾਨਣ-ਮੁਨਾਰੇ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫ਼ਰੰਸ ਪੜ੍ਹੇ-ਲਿਖੇ ਸਿੱਖ ਨੌਜਵਾਨਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ। ‘ਅਸੀਂ ਇਕ ਅਜਿਹਾ ਸਮਾਜ ਸਿਰਜਦੇ ਰਹਾਂਗੇ, ਜਿਥੇ ਸਾਰੇ ਵਰਗਾਂ ਦੀ ਬਰਾਬਰ ਸ਼ਮੂਲੀਅਤ ਹੋਵੇ ਤੇ ਸੱਭ ਦਾ ਸੁਆਗਤ ਹੋਵੇ।’

ਇਸ ਮੌਕੇ ਡਾ. ਫ਼ਾਰੂਕ ਅਬਦੁੱਲ੍ਹਾ ਨਾਲ ਪਾਰਟੀ ਦੇ ਸੰਸਦ ਮੈਂਬਰ ਮੀਆਂ ਅਲਤਾਫ਼ ਅਹਿਮਦ, ਜੰਮੂ ਦੇ ਸੂਬਾਈ ਪ੍ਰਧਾਨ ਰਤਨ ਲਾਲ ਗੁਪਤਾ, ਵਾਈਐਨਸੀ ਸੂਬਾਈ ਪ੍ਰਧਾਨ ਐਜਾਜ਼ ਜਾਨ, ਘੱਟ ਗਿਣਤੀ ਵਿੰਗ ਦੇ ਕੋਆਰਡੀਨੇਟਰ ਜਗਦੀਸ਼ ਸਿੰਘ ਆਜ਼ਾਦ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement