Underground Water: ਉਤਰ ਭਾਰਤ ’ਚ ਦੋ ਦਹਾਕਿਆਂ ਦੌਰਾਨ 450 ਕਿਊਬਿਕ ਕਿਲੋਮੀਟਰ ਘਟ ਗਿਆ ਧਰਤੀ ਹੇਠਲਾ ਪਾਣੀ : ਅਧਿਐਨ
Published : Jul 8, 2024, 8:52 am IST
Updated : Jul 8, 2024, 8:52 am IST
SHARE ARTICLE
File photo
File photo

Underground Water: ਜਲਵਾਯੂ ਪਰਿਵਰਤਨ ਕਾਰਨ ਆਉਣ ਵਾਲੇ ਸਮੇਂ ’ਚ ਇਸ ਦੀ ਮਾਤਰਾ ’ਚ ਹੋਰ ਆਵੇਗੀ ਗਿਰਾਵਟ

 

Underground Water: ਉੱਤਰੀ ਭਾਰਤ ’ਚ 2002 ਤੋਂ 2021 ਤਕ ਧਰਤੀ ਹੇਠਲੇ ਪਾਣੀ ’ਚ ਲਗਭਗ 450 ਕਿਊਬਿਕ ਕਿਲੋਮੀਟਰ ਦੀ ਕਮੀ ਆਈ ਹੈ ਅਤੇ ਜਲਵਾਯੂ ਪਰਿਵਰਤਨ ਕਾਰਨ ਆਉਣ ਵਾਲੇ ਸਮੇਂ ’ਚ ਇਸ ਦੀ ਮਾਤਰਾ ’ਚ ਹੋਰ ਗਿਰਾਵਟ ਆਵੇਗੀ। ਇਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ। 
ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਗਾਂਧੀਨਗਰ ਵਿਚ ਸਿਵਲ ਇੰਜੀਨੀਅਰਿੰਗ ਅਤੇ ਧਰਤੀ ਵਿਗਿਆਨ ਦੇ ਪ੍ਰੋਫੈਸਰ ਵਿਮਲ ਸਾਰਾਭਾਈ ਨੇ ਕਿਹਾ ਕਿ ਇਹ ਭਾਰਤ ਦੇ ਸੱਭ ਤੋਂ ਵੱਡੇ ਜਲ ਭੰਡਾਰ ਇੰਦਰਾ ਸਾਗਰ ਬੰਨ੍ਹ ਦੇ ਕੁਲ ਪਾਣੀ ਭੰਡਾਰਨ ਦੀ ਮਾਤਰਾ ਦਾ ਲਗਭਗ 37 ਗੁਣਾ ਹੈ।

ਖੋਜਕਰਤਾਵਾਂ ਨੇ ਪਾਇਆ ਕਿ 1951-2021 ਦੀ ਮਿਆਦ ਦੌਰਾਨ ਉੱਤਰੀ ਭਾਰਤ ’ਚ ਪੂਰੇ ਮਾਨਸੂਨ ਸੀਜ਼ਨ (ਜੂਨ ਤੋਂ ਸਤੰਬਰ) ’ਚ ਮੀਂਹ ਦੀ ਕਮੀ 8.5 ਫ਼ੀ ਸਦੀ ਹੈ। ਇਸ ਸਮੇਂ ਦੌਰਾਨ ਇਲਾਕੇ ’ਚ ਸਰਦੀਆਂ ਦੇ ਮੌਸਮ ਦਾ ਤਾਪਮਾਨ 0.3 ਡਿਗਰੀ ਸੈਲਸੀਅਸ ਵਧਿਆ ਹੈ। 

ਹੈਦਰਾਬਾਦ ਦੇ ਨੈਸ਼ਨਲ ਜੀਓਫਿਜ਼ੀਕਲ ਰੀਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਕਿਹਾ ਕਿ ਮਾਨਸੂਨ ਦੌਰਾਨ ਘੱਟ ਮੀਂਹ ਅਤੇ ਸਰਦੀਆਂ ਦੌਰਾਨ ਤਾਪਮਾਨ ’ਚ ਵਾਧੇ ਨਾਲ ਸਿੰਚਾਈ ਲਈ ਪਾਣੀ ਦੀ ਮੰਗ ਵਧੇਗੀ ਅਤੇ ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਨੂੰ ਮੁੜ ਭਰਨ ’ਚ ਕਮੀ ਆਵੇਗੀ। 

2022 ਦੀਆਂ ਸਰਦੀਆਂ ਦੌਰਾਨ ਮੁਕਬਲਤਨ ਵੱਧ ਗਰਮ ਮੌਸਮ ਦੌਰਾਨ ਖੋਜਕਰਤਾਵਾਂ ਨੇ ਪਾਇਆ ਕਿ ਮਾਨਸੂਨ ਦੌਰਾਨ ਘੱਟ ਮੀਂਹ ਨਾਲ ਫਸਲਾਂ ਲਈ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਅਤੇ ਸਰਦੀਆਂ ’ਚ ਉੱਚ ਤਾਪਮਾਨ ਮਿੱਟੀ ਨੂੰ ਮੁਕਾਬਲਤਨ ਖੁਸ਼ਕ ਬਣਾ ਦਿੰਦਾ ਹੈ, ਜਿਸ ਲਈ ਦੁਬਾਰਾ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ। 

ਅਧਿਐਨ ’ਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਮਾਨਸੂਨ ਦੌਰਾਨ ਘੱਟ ਮੀਂਹ ਅਤੇ ਸਰਦੀਆਂ ’ਚ ਜ਼ਿਆਦਾ ਤਾਪਮਾਨ ਕਾਰਨ ਧਰਤੀ ਹੇਠਲੇ ਪਾਣੀ ਦੇ ਰੀਚਾਰਜ ’ਚ 6-12 ਫੀ ਸਦੀ ਦੀ ਕਮੀ ਆਉਣ ਦਾ ਅਨੁਮਾਨ ਹੈ। ਮਿਸ਼ਰਾ ਨੇ ਕਿਹਾ, ‘‘ਇਸ ਲਈ ਸਾਨੂੰ ਹੋਰ ਦਿਨਾਂ ਦੇ ਹਲਕੇ ਮੀਂਹ ਦੀ ਲੋੜ ਹੈ।’’ 
ਧਰਤੀ ਹੇਠਲੇ ਪਾਣੀ ਦਾ ਪੱਧਰ ਮੁੱਖ ਤੌਰ ’ਤੇ ਮਾਨਸੂਨ ਦੌਰਾਨ ਪਏ ਮੀਂਹ ਅਤੇ ਫਸਲਾਂ ਦੀ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਦੇ ਸੋਸ਼ਣ ਤੋਂ ਵੱਖਰਾ ਹੁੰਦਾ ਹੈ। ਅਧਿਐਨ ’ਚ ਇਹ ਵੀ ਪਾਇਆ ਗਿਆ ਹੈ ਕਿ ਪਿਛਲੇ ਚਾਰ ਦਹਾਕਿਆਂ ’ਚ ਸਰਦੀਆਂ ਦੌਰਾਨ ਮਿੱਟੀ ਦੀ ਨਮੀ ਦੀ ਕਮੀ ’ਚ ਮਹੱਤਵਪੂਰਨ ਵਾਧਾ ਹੋਇਆ ਹੈ, ਜੋ ਸਿੰਚਾਈ ਦੀ ਮੰਗ ’ਚ ਵਾਧੇ ਦੀ ਸੰਭਾਵਤ ਭੂਮਿਕਾ ਦਾ ਸੰਕੇਤ ਦਿੰਦਾ ਹੈ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement