
ਯੂਪੀ ਵਿਚ ਦੇਵਰਿਆ ਦੇ ਸ਼ੈਲਟਰ ਹੋਮ ਵਿਚ ਲਡ਼ਕੀਆਂ ਤੋਂ ਦੇਹ ਵਪਾਰ ਕਰਵਾਏ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਹਰਦੋਈ ਦੇ ਬੇਨੀਗੰਜ
ਹਰਦੋਈ, ਯੂਪੀ ਵਿਚ ਦੇਵਰਿਆ ਦੇ ਸ਼ੈਲਟਰ ਹੋਮ ਵਿਚ ਲਡ਼ਕੀਆਂ ਤੋਂ ਦੇਹ ਵਪਾਰ ਕਰਵਾਏ ਜਾਣ ਦਾ ਕਥਿਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਹਰਦੋਈ ਦੇ ਬੇਨੀਗੰਜ ਵਿਚ ਪੀੜਤ ਔਰਤਾਂ ਲਈ ਬਣਾਏ ਗਏ ਸ਼ੈਲਟਰ ਹੋਮ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇੱਥੇ ਸ਼ੈਲਟਰ ਹੋਮ ਤੋਂ 19 ਔਰਤਾਂ ਗਾਇਬ ਹੋ ਗਈਆਂ ਹਨ। ਇਸਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਡੀਐਮ ਪੁਲਕਿਤ ਖਰੇ ਸ਼ੈਲਟਰ ਹੋਮ ਦਾ ਜਾਂਚ ਕਰਨ ਪੁੱਜੇ। ਪੁਲਕਿਤ ਖਰੇ ਨੇ ਇੱਥੇ ਦਾ ਰਜਿਸਟਰ ਦੇਖਿਆ ਤਾਂ ਉਸ ਵਿਚ 21 ਔਰਤਾਂ ਦੇ ਨਾਮ ਦਰਜ ਸਨ, ਜਦਕਿ ਮੌਕੇ 'ਤੇ ਸਿਰਫ ਦੋ ਹੀ ਔਰਤਾਂ ਸਨ।
19 Girls Go Missing in UP's Hardoi
ਡੀਐਮ ਨੇ ਸ਼ੈਲਟਰ ਹੋਮ ਦੀ ਗ੍ਰਾਂਟ ਨੂੰ ਤੁਰਤ ਰੋਕਣ ਦੀ ਸਿਫਾਰਿਸ਼ ਕੀਤੀ ਹੈ। ਸੋਮਵਾਰ ਨੂੰ ਡੀਐਮ ਪੁਲਕਿਤ ਖਰੇ ਟੀਮ ਦੇ ਨਾਲ ਬੇਨੀਗੰਜ ਸਥਿਤ ਸ਼ੈਲਟਰ ਹੋਮ ਪੁੱਜੇ ਸਨ। ਇਹ ਸ਼ੈਲਟਰ ਹੋਮ ਬੇਸਹਾਰਾ ਔਰਤਾਂ ਲਈ ਆਇਸ਼ਾ ਗਰਾਮੋਦਯੋਗ ਕਮੇਟੀ ਮਹੱਲਾ ਲੋਹਾਨੀ ਪਿਹਾਨੀ ਚਲਾਉਂਦਿਆਂ ਹਨ। ਡੀਐਮ ਨੇ ਇਥੇ ਪਹੁੰਚ ਕੇ ਪੂਰੇ ਸ਼ੈਲਟਰ ਹੋਮ ਦੀ ਜਾਂਚ ਕੀਤੀ। ਇਸ ਦੌਰਾਨ ਡੀਐਮ ਨੂੰ ਇੱਥੇ ਬਹੁਤ ਸਾਰੀਆਂ ਕਮੀਆਂ ਵੀ ਮਿਲੀਆਂ।
19 Girls Go Missing in UP's Hardoi
ਹੈਰਾਨ ਕਰਨ ਵਾਲੀ ਗਲ ਇਹ ਰਹੀ ਕਿ ਜਦੋਂ ਡੀਐਮ ਨੇ ਇੱਥੇ ਦੇ ਦਸਤਾਵੇਜ਼ ਦੇਖੇ ਤਾਂ ਉਸ ਵਿਚ 21 ਔਰਤਾਂ ਦੇ ਨਾਮ ਦਰਜ ਸਨ। ਉਨ੍ਹਾਂ ਨੇ ਪੁੱਛਿਆ ਕਿ ਸ਼ੈਲਟਰ ਹੋਮ ਵਿਚ ਤਾਂ ਉਨ੍ਹਾਂ ਨੂੰ ਸਿਰਫ ਦੋ ਔਰਤਾਂ ਹੀ ਮਿਲੀਆਂ, ਬਾਕੀ ਔਰਤਾਂ ਕਿੱਥੇ ਹਨ? ਮੌਕੇ ਉੱਤੇ ਮੌਜੂਦ ਸੁਪਰਡੈਂਟ ਇਸ ਗੱਲ ਦਾ ਕੋਈ ਜਵਾਬ ਨਹੀਂ ਦੇ ਸਕੀ। ਡੀਐਮ ਨੇ ਔਰਤਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
19 Girls Go Missing in UP's Hardoi
ਕਈ ਦਿਨਾਂ ਤੋਂ ਸਿਰਫ ਉਹੀ ਦੋ ਔਰਤਾਂ ਸ਼ੈਲਟਰ ਹੋਮ ਵਿਚ ਹਨ। ਡੀਐਮ ਨੇ ਦੇਖਿਆ ਕਿ ਸ਼ੈਲਟਰ ਹੋਮ ਵਿਚ ਸਮਰੱਥ ਕਮਰੇ, ਭਾਂਡੇ ਆਦਿ ਦਾ ਪ੍ਰਬੰਧ ਵੀ ਨਹੀਂ ਸੀ। ਸ਼ੈਲਟਰ ਹੋਮ ਦੀ ਸੁਪਰਡੈਂਟ ਤੋਂ ਵੀ ਸਪਸ਼ਟ ਜਵਾਬ ਨਹੀਂ ਮਿਲਿਆ। ਇਸ ਉੱਤੇ ਡੀਐਮ ਨੇ ਸ਼ੈਲਟਰ ਹੋਮ ਸੰਸਥਾ 'ਤੇ ਕਾਰਿਆਵਾਈ ਕਰਨ ਅਤੇ ਸੰਸਥਾ ਨੂੰ ਮਿਲਦੀ ਗ੍ਰਾੰਟ ਤੁਰਤ ਰੋਕਣ ਦੀ ਸਿਫਾਰਿਸ਼ ਸ਼ਾਸਨ ਨੂੰ ਭੇਜ ਦਿੱਤੀ ਹੈ।