ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਵਿਚ 30 ਵਾਰ ਹੋਈ ਪੱਥਰਬਾਜ਼ੀ 
Published : Aug 8, 2019, 4:57 pm IST
Updated : Aug 8, 2019, 4:57 pm IST
SHARE ARTICLE
Jandk witnesses 30 stone pelting incidents after decision on art 370
Jandk witnesses 30 stone pelting incidents after decision on art 370

5 ਅਗਸਤ ਨੂੰ ਪੱਥਰਬਾਜ਼ੀ ਦੀਆਂ 10 ਘਟਨਾਵਾਂ ਵਾਪਰੀਆਂ ਸਨ।

ਨਵੀਂ ਦਿੱਲੀ: ਕਸ਼ਮੀਰ ਵਿਚ ਕੀ ਹੋ ਰਿਹਾ ਹੈ ਇਸ ਬਾਰੇ ਦੇਸ਼ ਦੇ ਮੁੱਖ ਧਾਰਾ ਮੀਡੀਆ ਵਿਚ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ. ਸਰਕਾਰ ਦਾਅਵਾ ਕਰ ਰਹੀ ਹੈ ਕਿ ਰਾਜ ਵਿਚ ਸਭ ਕੁਝ ਕਾਬੂ ਹੇਠ ਹੈ। ਪਰ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਦੱਸਿਆ ਕਿ ਸ੍ਰੀਨਗਰ ਵਿਚ 5 ਅਤੇ 6 ਅਗਸਤ ਨੂੰ ਪੱਥਰਬਾਜ਼ੀ ਦੀਆਂ 30 ਘਟਨਾਵਾਂ ਵਾਪਰੀਆਂ ਸਨ। 5 ਅਗਸਤ ਨੂੰ ਪੱਥਰਬਾਜ਼ੀ ਦੀਆਂ 10 ਘਟਨਾਵਾਂ ਵਾਪਰੀਆਂ ਸਨ।

Article 370Article 370

ਪੱਥਰਬਾਜ਼ੀ ਦੀਆਂ ਸਾਰੀਆਂ 30 ਘਟਨਾਵਾਂ ਵਿਚ ਕਿਸੇ ਵਿਚ 10-20 ਤੋਂ ਵੱਧ ਪੱਥਰ ਨਹੀਂ ਸਨ। ਇਨ੍ਹਾਂ ਘਟਨਾਵਾਂ ਵਿਚ ਕੋਈ ਸੁਰੱਖਿਆ ਬਲਾਂ ਨੂੰ ਜ਼ਖ਼ਮੀ ਨਹੀਂ ਹੋਇਆ। ਕਿਸੇ ਕਸ਼ਮੀਰੀ ਆਦਮੀ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ - ਸ੍ਰੀਨਗਰ ਵਿਚ ਸਬਜ਼ੀ ਮੰਡੀ ਅਤੇ ਮਲਿਕ ਸ਼ਾਹ ਗਲੀ ਵਿਚਕਾਰ ਪੱਥਰਬਾਜ਼ੀ ਦੀ ਘਟਨਾ ਵਾਪਰੀ। ਇਸ ਵਿਚ ਇੱਕ ਸੀਆਰਪੀਐਫ ਦੇ ਵਾਹਨ ਨੂੰ ਨੁਕਸਾਨ ਪਹੁੰਚਿਆ।

Article 370Article 370

ਸ਼ਾਮ 4 ਵਜੇ ਤੋਂ 8.30 ਵਜੇ ਦੇ ਵਿਚਕਾਰ - ਸ਼੍ਰੀਨਗਰ ਦੇ ਸੋਮਯਾਰ ਮੰਦਰ ਦੇ ਕੋਲ ਪੱਥਰਬਾਜ਼ੀ ਕੀਤੀ ਗਈ। 7.15 ਵਜੇ- ਸ਼੍ਰੀਨਗਰ ਦੇ ਹਾਫੀਜ਼ਬੈਗ ਕੈਂਪ ਨੇੜੇ ਪੱਥਰਬਾਜ਼ੀ ਹੋਈ। ਸ਼ਾਮ 7.20 ਵਜੇ ਤੋਂ 7.25 ਵਜੇ ਦੇ ਵਿਚਕਾਰ - ਸ਼੍ਰੀਨਗਰ ਦੇ 90 ਫੁਟਾ ਰੋਡ 'ਤੇ ਪੱਥਰਬਾਜ਼ੀ ਕੀਤੀ ਗਈ। ਪੱਥਰਬਾਜ਼ੀ ਸ਼ਾਮ 6.30 ਵਜੇ ਤੋਂ 7.15 ਵਜੇ ਦੇ ਵਿਚਕਾਰ ਸ਼੍ਰੀਨਗਰ ਦੇ ਨੌਹੱਟਾ ਖੇਤਰ ਵਿਚ ਇਸਲਾਮਿਕ ਕਾਲਜ ਨੇੜੇ ਹੋਈ।

ਦੁਪਹਿਰ 2.30 ਤੋਂ 7 ਵਜੇ ਦੇ ਵਿਚਕਾਰ ਸ੍ਰੀਨਗਰ ਦੇ ਫਾਇਰ ਸਰਵਿਸ ਟੀ-ਪੁਆਇੰਟ ਤੋਂ ਛੋਟਾ ਬਾਜ਼ਾਰ ਦੇ ਵਿਚਕਾਰ ਪੱਥਰਬਾਜ਼ੀ ਕੀਤੀ ਗਈ। ਸ਼ਾਮ 7 ਵਜੇ ਤੋਂ 8.30 ਵਜੇ ਦੇ ਵਿਚਕਾਰ ਸ੍ਰੀਨਗਰ ਦੇ ਹਮਦਰਿਆ ਬ੍ਰਿਜ 'ਤੇ ਪੱਥਰਬਾਜ਼ੀ ਕੀਤੀ ਗਈ। ਪੱਥਰਬਾਜ਼ੀ ਸ਼ਾਮ 7 ਵਜੇ ਤੋਂ 8.30 ਵਜੇ ਦੇ ਵਿਚਕਾਰ ਸ੍ਰੀਨਗਰ ਵਿਚ ਐਸ.ਡੀ.ਏ ਦਫਤਰ ਨੇੜੇ ਹੋਈ ਸ਼ਾਮ 7 ਵਜੇ ਤੋਂ 8.30 ਵਜੇ ਦੇ ਵਿਚਕਾਰ ਸ਼੍ਰੀਨਗਰ ਵਿਚ ਬਿਜਲੀ ਗਰਿੱਡ ਨੇੜੇ ਪੱਥਰਬਾਜ਼ੀ ਹੋਈ ਪੱਥਰਬਾਜ਼ੀ ਦੀ ਤਾਜ਼ਾ ਘਟਨਾ ਕਸ਼ਮੀਰ ਦੇ ਅਵੰਤੀਪੁਰਾ ਖੇਤਰ ਦੇ ਪੰਚ ਪਿੰਡ ਵਿਚ ਵਾਪਰੀ।

Stone Stone Pelting ਸੁਰੱਖਿਆ ਫੋਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਥਰਬਾਜ਼ੀ ਦੀਆਂ ਇਹ ਸਾਰੀਆਂ ਘਟਨਾਵਾਂ ਬਹੁਤ ਹੀ ਛੋਟੀਆਂ ਸਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੇਂਦਰ ਦੇ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਘਾਟੀ ਵਿਚ 4 ਅਗਸਤ ਦੀ ਦੇਰ ਰਾਤ ਧਾਰਾ 144 ਲਾਗੂ ਕੀਤੀ ਗਈ ਸੀ। ਇਸ ਦੇ ਨਾਲ ਹੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੂੰ ਘਰ ਵਿੱਚ ਗਿਰਫਤਾਰ ਕਰ ਲਿਆ ਗਿਆ।

ਅਧਿਕਾਰੀਆਂ ਅਨੁਸਾਰ ਘਾਟੀ ਵਿਚ ਅਗਲੇ ਹੁਕਮਾਂ ਤੱਕ ਧਾਰਾ 144 ਲਾਗੂ ਰਹੇਗੀ। ਧਾਰਾ 144 ਦੇ ਤਹਿਤ, ਕਿਸੇ ਵੀ ਕਿਸਮ ਦੀ ਜਨਤਕ ਸਭਾ, ਰੈਲੀ ਅਤੇ ਚਾਰ ਜਾਂ ਵੱਧ ਲੋਕਾਂ ਨੂੰ ਇਕ ਜਗ੍ਹਾ 'ਤੇ ਇਕੱਠੇ ਹੋਣ ਦੀ ਮਨਾਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement