
ਮੈਂ ਭਾਰਤੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ। ਉਹਨਾਂ ਨੇ ਆਪਣੇ ਹੁਨਰ, ਟੀਮ ਵਰਕ ਅਤੇ ਸਮਰਪਣ ਦਾ ਸਰਵਉੱਚ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟੋਕੀਉ ਉਲੰਪਿਕਸ ਵਿਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਿਚ ਹਿੱਸਾ ਲੈਣ ਵਾਲਾ ਹਰ ਅਥਲੀਟ ਚੈਂਪੀਅਨ ਹੈ। ਪ੍ਰਧਾਨ ਮੰਤਰੀ ਨੇ ਟੋਕੀਉ ਉਲੰਪਿਕਸ ਦੀ ਸਮਾਪਤੀ 'ਤੇ ਟਵੀਟਾਂ ਦੀ ਇਕ ਲੜੀ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤ ਨੇ ਇਸ ਅੰਤਰਰਾਸ਼ਟਰੀ ਮੁਕਾਬਲੇ ਵਿਚ ਜੋ ਵੀ ਤਗਮੇ ਜਿੱਤੇ ਹਨ, ਇਸ ਨੇ ਦੇਸ਼ ਨੂੰ ਮਾਣ ਅਤੇ ਖੁਸ਼ੀ ਦਿੱਤੀ ਹੈ।ਉਹਨਾਂ ਕਿਹਾ ਕਿ ਟੋਕੀਉ ਉਲੰਪਿਕ ਅੱਜ ਖ਼ਤਮ ਹੋ ਗਏ ਹਨ।
ਮੈਂ ਭਾਰਤੀ ਟੀਮ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ। ਉਹਨਾਂ ਨੇ ਆਪਣੇ ਹੁਨਰ, ਟੀਮ ਵਰਕ ਅਤੇ ਸਮਰਪਣ ਦਾ ਸਰਵਉੱਚ ਪ੍ਰਦਰਸ਼ਨ ਕੀਤਾ। ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਹਰ ਖਿਡਾਰੀ ਚੈਂਪੀਅਨ ਹੈ'। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਵਧੇਰੇ ਪ੍ਰਸਿੱਧ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਦੇ ਰਹਿਣ ਦਾ ਤਾਂ ਜੋ ਨਵੀਂ ਪ੍ਰਤਿਭਾ ਉਭਰ ਸਕੇ ਅਤੇ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਸਕੇ।
Tokyo Olympics
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਓਲੰਪਿਕਸ ਦੇ ਸ਼ਾਨਦਾਰ ਅਤੇ ਸਫਲ ਆਯੋਜਨ ਲਈ ਜਾਪਾਨ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ।
ਨਰਿੰਦਰ ਮੋਦੀ ਨੇ ਕਿਹਾ ਕਿ “ਅਜਿਹੇ ਸਮੇਂ ਵਿਚ ਇਸ ਨੂੰ ਸਫਲਤਾਪੂਰਵਕ ਆਯੋਜਿਤ ਕਰਨਾ ਲਚੀਲੇਪਣ ਦਾ ਇੱਕ ਮਜ਼ਬੂਤਸੰਦੇਸ਼ ਦਿੰਦਾ ਹੈ। ਇਸ ਦੇ ਨਾਲ ਇਹ ਵੀ ਸਿੱਧ ਹੁੰਦਾ ਹੈ ਕਿ ਖੇਡਾਂ ਇਕ ਦੂਜੇ ਨੂੰ ਕਿਵੇਂ ਜੋੜਦੀਆਂ ਹਨ।