Astronaut Sunita Williams : ਸੁਨੀਤਾ ਵਿਲੀਅਮਸ ਪੁਲਾੜ 'ਚ ਫਸੀ, 2025 ਤੱਕ ਧਰਤੀ 'ਤੇ ਹੋ ਸਕਦੀ ਹੈ ਵਾਪਸੀ, ਨਾਸਾ ਨੇ ਦਿੱਤਾ ਵੱਡਾ ਬਿਆਨ 

By : BALJINDERK

Published : Aug 8, 2024, 2:00 pm IST
Updated : Aug 8, 2024, 2:06 pm IST
SHARE ARTICLE
Astronaut Sunita Williams
Astronaut Sunita Williams

Astronaut Sunita Williams : ਨਾਸਾ ਦੇ ਅਧਿਕਾਰੀਆਂ ਨੇ ਧਰਤੀ 'ਤੇ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਸਾਰੇ ਵਿਕਲਪਾਂ 'ਤੇ ਕੀਤਾ ਵਿਚਾਰ

Astronaut Sunita Williams :ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ 'ਚ ਲੰਬਾ ਸਮਾਂ ਲੱਗ ਸਕਦਾ ਹੈ। ਨਾਸਾ ਨੇ ਕਿਹਾ ਕਿ ਸਟਾਰਲਾਈਨਰ ਨਾਲ ਯਾਤਰਾ ਕਰਨ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਉਸਨੇ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ। ਵੀਰਵਾਰ ਨੂੰ ਨਾਸਾ ਦੇ ਅਧਿਕਾਰੀਆਂ ਨੇ ਕਿਹਾ ਕਿ ਸਟਾਰਲਾਈਨਰ ਪੁਲਾੜ ਯਾਤਰੀਆਂ ਦੀ ਧਰਤੀ 'ਤੇ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਵਿਕਲਪ ਦੇ ਤਹਿਤ ਦੋਵੇਂ ਪੁਲਾੜ ਯਾਤਰੀ 2025 ਵਿਚ ਧਰਤੀ 'ਤੇ ਵਾਪਸ ਆ ਸਕਦੇ ਹਨ। ਇਸ ਪਲਾਨ 'ਚ ਬੋਇੰਗ ਦੀ ਵਿਰੋਧੀ ਸਪੇਸਐਕਸ ਵੀ ਸ਼ਾਮਲ ਹੈ। ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਕਿਹਾ ਕਿ ਨਾਸਾ ਦਾ ਮੁੱਖ ਵਿਕਲਪ ਸਟਾਰਲਾਈਨਰ ਪੁਲਾੜ ਯਾਨ 'ਤੇ ਸਵਾਰ ਬੁੱਚ ਅਤੇ ਸੁਨੀਤਾ ਨੂੰ ਵਾਪਸ ਲਿਆਉਣਾ ਹੈ। ਹਾਲਾਂਕਿ ਅਸੀਂ ਇਹ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਹੈ ਕਿ ਸਾਡੇ ਕੋਲ ਹੋਰ ਵਿਕਲਪ ਸਾਡੇ ਲਈ ਖੁੱਲ੍ਹੇ ਹਨ।

ਇਹ ਵੀ ਪੜੋ: Moga News : ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰਾਂ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇੱਕ ਦੀ ਹੋਈ ਮੌਤ 

ਸਟੀਚ ਨੇ ਇਹ ਵੀ ਦੱਸਿਆ ਕਿ ਨਾਸਾ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਸਨੇ ਕਿਹਾ,"ਅਸੀਂ ਸਪੇਸਐਕਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਕਰੂ 9 'ਤੇ ਪ੍ਰਤੀਕਿਰਿਆ ਦੇਣ ਲਈ ਤਿਆਰ ਹਨ।" ਜੇਕਰ ਸਾਨੂੰ ਲੋੜ ਪਈ ਤਾਂ ਬੁੱਚ ਅਤੇ ਸੁਨੀਤਾ ਵਿਲੀਅਮਸ ਨੂੰ ਵਾਪਸ ਕਰੂ 9 ਵਿੱਚ ਭੇਜਾਂਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨਾਸਾ ਨੇ ਸਪੇਸਐਕਸ ਕਰੂ 9 ਮਿਸ਼ਨ ਵਿੱਚ ਦੇਰੀ ਦਾ ਐਲਾਨ ਕੀਤਾ ਸੀ ਅਤੇ ਇਸਦੀ ਲਾਂਚਿੰਗ ਨੂੰ 25 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਪਹਿਲਾਂ ਇਸਨੂੰ ਅਗਸਤ ਵਿੱਚ ਭੇਜਿਆ ਜਾਣਾ ਸੀ। ਇਹ ਚਾਰ ਚਾਲਕ ਦਲ ਦੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ) ਲੈ ਕੇ ਜਾਵੇਗਾ।
 

ਸੁਨੀਤਾ ਵਿਲੀਅਮਜਸ 2025 'ਚ ਕਰੇਗੀ ਵਾਪਸੀ
ਕਰੂ 9 ਦੇ ਲਾਂਚ ਦਾ ਹਵਾਲਾ ਦਿੰਦੇ ਹੋਏ, ਨਾਸਾ ਦੇ ਅਧਿਕਾਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਟਾਰਲਾਈਨਰ ਦੇ ਸਪੇਸ ਵਿੱਚ ਫਸੇ ਦੋ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾਈ। ਇਸ ਦਾ ਟੀਚਾ 2025 ਤੱਕ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਧਰਤੀ 'ਤੇ ਲਿਆਉਣਾ ਹੈ। ਉਸਨੇ ਕਿਹਾ “ਅਸੀਂ ਕਰੂ 9 ਲਈ ਡਰੈਗਨ ਸਥਾਪਤ ਕੀਤਾ ਹੈ ਤਾਂ ਜੋ ਇਸ ਵਿੱਚ ਲਚਕਤਾ ਹੋਵ।” ਉਸ ਫਲਾਈਟ ਵਿੱਚ ਸਿਰਫ਼ ਦੋ ਯਾਤਰੀ ਉਡਾਣ ਭਰਦੇ ਹਨ ਅਤੇ ਫਿਰ ਅਸੀਂ ਫਰਵਰੀ 2025 ਵਿੱਚ ਚਾਲਕ ਦਲ ਦੇ ਚਾਰ ਮੈਂਬਰਾਂ ਨੂੰ ਵਾਪਸ ਲਿਆ ਸਕਦੇ ਹਾਂ। ਇਹ ਦੋ ਪੁਲਾੜ ਯਾਤਰੀ ਬੁਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਹੋਣਗੇ।
ਜੂਨ ਤੋਂ ਪੁਲਾੜ ਵਿੱਚ ਹੈ ਸੁਨੀਤਾ ਵਿਲੀਅਮਸ 
ਹਾਲਾਂਕਿ ਉਨ੍ਹਾਂ ਕਿਹਾ ਕਿ ਯੋਜਨਾ ਨੂੰ ਅਜੇ ਮਨਜ਼ੂਰੀ ਨਹੀਂ ਮਿਲੀ ਹੈ। ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ 5 ਜੂਨ ਨੂੰ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਨੂੰ ਲੈ ਕੇ ਪੁਲਾੜ ਵਿੱਚ ਗਿਆ ਸੀ। ਇਸ ਨੂੰ ਇੱਕ ਹਫ਼ਤੇ ਤੱਕ ਪੁਲਾੜ ਵਿੱਚ ਰੁਕਣਾ ਸੀ ਅਤੇ ਜੂਨ ਦੇ ਅੱਧ ਵਿੱਚ ਵਾਪਸ ਆਉਣਾ ਸੀ, ਪਰ ਥਰਸਟਰ ਅਤੇ ਹੀਲੀਅਮ ਲੀਕ ਦੀ ਸਮੱਸਿਆ ਕਾਰਨ ਇਸ ਨੂੰ ਰੋਕਣਾ ਪਿਆ। ਪੁਲਾੜ ਅਤੇ ਜ਼ਮੀਨ 'ਤੇ ਇੰਜੀਨੀਅਰ ਸਮੱਸਿਆ ਨੂੰ ਹੱਲ ਕਰਨ ਅਤੇ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

(For more news apart from Sunita Williams stuck in space, may return to earth by 2025, NASA gave a big statement News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement