
Jammu and Kashmir News : 1 ਪਿਸਤੌਲ, 1 ਮੈਗਜ਼ੀਨ, 9 ਕਾਰਤੂਸ, 1 ਗ੍ਰਨੇਡ ਅਤੇ ਡਾਕਟਰੀ ਸਪਲਾਈ ਹੋਈ ਬਰਾਮਦ
Jammu and Kashmir News in Punjabi: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਉੱਤਰੀ ਕਸ਼ਮੀਰ ਦੇ ਤੰਗਮਰਗ ਦੇ ਗੋਗਲਦਾਰਾ-ਦਾਨਵਾਸ ਜੰਗਲਾਤ ਖੇਤਰ 'ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ।
ਪੁਲਿਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਪੁਲਿਸ ਨੇ ਉਸ ਸਥਾਨ ਤੋਂ ਇਕ ਪਿਸਤੌਲ, ਇਕ ਮੈਗਜ਼ੀਨ, 9 ਰਾਊਂਡ ਗੋਲਾ-ਬਾਰੂਦ, ਇਕ ਹੱਥਗੋਲਾ ਅਤੇ ਡਾਕਟਰੀ ਸਮੱਗਰੀ ਬਰਾਮਦ ਕੀਤੀ ਹੈ। ਤੰਗਮਰਗ ਪੁਲਸ ਥਾਣੇ 'ਚ ਸੰਬੰਧੀ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
(For more news apart from Baramulla Police busts terrorist hideout in Jammu and Kashmir News in Punjabi, stay tuned to Rozana Spokesman)