
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਇਕ ਪਿੰਡ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ।
ਬਿਹਾਰ: ਦੇਸ਼ ਵਿਚ ਜਿੱਥੇ ਕਈ ਮੌਕਿਆਂ ‘ਤੇ ਹਿੰਦੂ ਅਤੇ ਮੁਸਲਿਮ ਭਾਈਚਾਰੇ ਵਿਚ ਤਣਾਅ ਦੀ ਸਥਿਤੀ ਦੇਖਣ ਅਤੇ ਸੁਣਨ ਨੂੰ ਮਿਲਦੀ ਹੈ ਤਾਂ ਉੱਥੇ ਹੀ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦਾ ਇਕ ਪਿੰਡ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਇਹ ਜਾਣ ਕੇ ਹਰ ਕੋਈ ਹੈਰਾਨ ਹੋਵੇਗਾ ਕਿ ਇਸ ਪਿੰਡ ਵਿਚ ਇਕ ਵੀ ਮੁਸਲਿਮ ਪਰਿਵਾਰ ਨਹੀਂ ਹੈ। ਪਰ ਇੱਥੇ ਸਥਿਤ ਮਸਜਿਦ ਵਿਚ ਨਿਯਮ ਅਨੁਸਾਰ ਪੰਜ ਸਮੇਂ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ।
Mosque in Bihar Village
ਇਹ ਸਭ ਕੁੱਝ ਹਿੰਦੂ ਭਾਈਚਾਰੇ ਦੇ ਲੋਕ ਕਰਦੇ ਹਨ। ਨਾਲੰਦਾ ਜ਼ਿਲ੍ਹੇ ਦੇ ਮਾੜੀ ਪਿੰਡ ਵਿਚ ਸਿਰਫ਼ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਪਰ ਇੱਥੇ ਇਕ ਮਸਜਿਦ ਵੀ ਹੈ ਅਤੇ ਪਿੰਡ ਦੇ ਲੋਕ ਇਸ ਮਸਜਿਦ ਦੀ ਦੇਖਭਾਲ ਬਹੁਤ ਚੰਗੀ ਤਰ੍ਹਾਂ ਕਰਦੇ ਹਨ। ਹਿੰਦੂ ਭਾਈਚਾਰਾ ਇੱਥੇ ਪੰਜ ਸਮੇਂ ਨਮਾਜ਼ ਅਦਾ ਕਰਨ ਦੀ ਵਿਵਸਥਾ ਕਰਦਾ ਹੈ।
Mosque in Bihar Village
ਪਿੰਡ ਵਾਸੀ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਇੱਥੇ ਮੁਸਲਿਮ ਪਰਿਵਾਰ ਵੀ ਰਹਿੰਦੇ ਸਨ ਪਰ ਹੌਲੀ ਹੌਲੀ ਸਾਰੇ ਇੱਥੋਂ ਚਲੇ ਗਏ ਅਤੇ ਇਸ ਪਿੰਡ ਵਿਚ ਉਹਨਾਂ ਦੀ ਮਸਜਿਦ ਰਹਿ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜ਼ਾਨ ਨਹੀਂ ਆਉਂਦੀ ਪਰ ਉਹ ਪੈਨਡ੍ਰਾਈਵ ਦੀ ਮਦਦ ਨਾਲ ਅਜ਼ਾਨ ਦੀ ਰਸਮ ਅਦਾ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਮਸਜਿਦ ਉਹਨਾਂ ਦੀ ਆਸਥਾ ਨਾਲ ਜੁੜੀ ਹੋਈ ਹੈ।
Mosque in Bihar Village
ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਸ਼ੁੱਭ ਕੰਮ ਤੋਂ ਪਹਿਲਾਂ ਹਿੰਦੂ ਪਰਵਾਰ ਦੇ ਲੋਕ ਇਸ ਮਸਜਿਦ ਵਿਚ ਦਰਸ਼ਨ ਕਰਨ ਆਉਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮਸਜਿਦ ਦੇ ਨਿਰਮਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਉਹਨਾਂ ਦੇ ਬਜ਼ੁਰਗਾਂ ਅਨੁਸਾਰ ਇਹ ਮਸਜਿਦ ਕਰੀਬ 200-250 ਸਾਲ ਪੁਰਾਣੀ ਹੈ। ਮਸਜਿਦ ਦੇ ਸਾਹਮਣੇ ਇਕ ਮਜਾਰ ਵੀ ਹੈ, ਜਿੱਥੇ ਲੋਕ ਚਾਦਰਪੋਸ਼ੀ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।