LAC ਫਾਇਰਿੰਗ : ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਦਿੱਤੀ ਜਾਣਕਾਰੀ, ਹੋ ਸਕਦੀ ਹੈ ਐਮਰਜੈਂਸੀ ਮੀਟਿੰਗ 
Published : Sep 8, 2020, 1:08 pm IST
Updated : Sep 8, 2020, 1:08 pm IST
SHARE ARTICLE
 Army chief briefs Rajnath Singh on firing, high-level meeting soon
Army chief briefs Rajnath Singh on firing, high-level meeting soon

ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਲੱਦਾਖ ਦੀ ਸਥਿਤੀ ਬਾਰੇ ਵੀ ਅਪਡੇਟ ਕੀਤਾ ਹੈ

ਨਵੀਂ ਦਿੱਲੀ - ਸੈਨਾ ਦੇ ਮੁਖੀ ਐਮ ਐਮ ਨਰਵਾਨੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੋਮਵਾਰ ਦੀ ਰਾਤ ਨੂੰ ਐਲਏਸੀ ‘ਤੇ ਹੋਈ ਗੋਲੀਬਾਰੀ ਬਾਰੇ ਜਾਣਕਾਰੀ ਦਿੱਤੀ ਹੈ। ਸੈਨਾ ਮੁਖੀ ਨੇ ਰੱਖਿਆ ਮੰਤਰੀ ਨੂੰ ਲੱਦਾਖ ਦੀ ਸਥਿਤੀ ਬਾਰੇ ਵੀ ਅਪਡੇਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਨੂੰ ਐਮਰਜੈਂਸੀ ਮੀਟਿੰਗ ਹੋ ਸਕਦੀ ਹੈ। ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਸ਼ਾਮਲ ਹੋਣਗੇ।

 Army chief briefs Rajnath Singh on firing, high-level meeting soonArmy chief briefs Rajnath Singh on firing, high-level meeting soon

ਦੱਸ ਦਈਏ ਕਿ ਬੀਤੀ ਰਾਤ ਲੱਦਾਖ ਦੇ ਪੈਂਗੋਂਗ ਖੇਤਰ ਦੇ ਨੇੜੇ ਚੀਨ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਥਿਤੀ ਇੰਨੀ ਵਿਗੜ ਗਈ ਕਿ ਫਾਇਰਿੰਗ ਹੋਣੀ ਸ਼ੁਰੂ ਹੋ ਗਈ।  ਦੋਵੇਂ ਫੌਜਾਂ ਵੱਲੋਂ ਫਾਇਰਿੰਗ ਕੀਤੀ ਗਈ ਜੋ ਕਿ 1975 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਹਾਲਾਂਕਿ, ਇਸ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ।

Rajnath Singh Rajnath Singh

ਹੁਣ ਇਸ ਘਟਨਾ ਤੋਂ ਬਾਅਦ ਚੀਨ ਨੇ ਇਕ ਵਾਰ ਫਿਰ ਭਾਰਤ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤਾ ਹੈ। ਚੀਨ ਦਾ ਕਹਿਣਾ ਹੈ ਕਿ ਭਾਰਤ ਨੇ ਐਲਏਸੀ ਨੂੰ ਪਾਰ ਕੀਤਾ ਅਤੇ ਫਾਇਰਿੰਗ ਲਈ ਉਕਸਾਉਣਾ ਵੀ ਸ਼ੁਰੂ ਕੀਤਾ ਹੈ। 

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement