
30 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ ਇਸ ਸਬਜ਼ੀ ਦਾ ਰੇਟ!
ਅੱਜ ਤਕ ਤੁਸੀਂ 20 ਰੁਪਏ ਤੋਂ ਲੈ ਕੇ 100-200 ਰੁਪਏ ਕਿਲੋ ਤਕ ਦੀਆਂ ਸਬਜ਼ੀਆਂ ਦੇਖੀਆਂ ਤੇ ਖਾਈਆਂ ਹੋਣਗੀਆਂ ਪਰ ਕੀ ਤੁਸੀਂ ਕਦੇ 30 ਹਜ਼ਾਰ ਰੁਪਏ ਪ੍ਰਤੀ ਕਿਲੋ ਵਾਲੀ ਸਬਜ਼ੀ ਖਾਧੀ ਜਾਂ ਦੇਖੀ ਐ? ਤੁਸੀਂ ਸੋਚਦੇ ਹੋਵੋਗੇ ਕਿ ਕਿਸੇ ਸਬਜ਼ੀ ਦਾ ਇੰਨਾ ਜ਼ਿਆਦਾ ਰੇਟ ਕਿਵੇਂ ਹੋ ਸਕਦੈ, ਜੀ ਹਾਂ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਸਬਜ਼ੀ ਬਾਰੇ ਦੱਸਣ ਜਾ ਰਹੇ ਆਂ ਜਿਸ ਨੂੰ ਭਾਰਤ ਦੀ ਹੀ ਨਹੀਂ ਬਲਕਿ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਮੰਨਿਆ ਜਾਂਦੈ।
photo
ਇਸ ਸਬਜ਼ੀ ਦੀ ਵੱਖਰੀ ਖ਼ਾਸੀਅਤ ਐ ਜੋ ਇਸ ਨੂੰ ਇੰਨਾ ਖ਼ਾਸ ਅਤੇ ਮਹਿੰਗਾ ਬਣਾਉਂਦੀ ਐ, ਤਾਂ ਫਿਰ ਆਓ ਤੁਹਾਨੂੰ ਦੱਸਦੇ ਆਂ ਕੀ ਐ ਇਸ ਸਬਜ਼ੀ ਦਾ ਨਾਮ ਅਤੇ ਕੀ ਨੇ ਇਸ ਦੀਆਂ ਖ਼ਾਸੀਅਤਾਂ ਦਰਅਸਲ ਇਸ ਅਨੋਖੀ ਤੇ ਮਹਿੰਗੀ ਸਬਜ਼ੀ ਦਾ ਨਾਮ ਗੁੱਛੀ ਐ। ਉਂਝ ਇਸ ਨੂੰ ਛਤਰੀ, ਟਟਮੋਰ ਅਤੇ ਡੁੰਘਰੂ ਦੇ ਨਾਵਾਂ ਨਾਲ ਵੀ ਜਾਣਿਆ ਜਾਂਦੈ।
photo
ਔਸ਼ਧੀ ਗੁਣਾਂ ਨਾਲ ਭਰਪੂਰ ਇਹ ਸਬਜ਼ੀ ਹਿਮਾਚਲ ਪ੍ਰਦੇਸ਼, ਕਸ਼ਮੀਰ ਅਤੇ ਉਚੇ ਪਰਬਤੀ ਇਲਾਕਿਆਂ ਵਿਚ ਪਾਈ ਜਾਂਦੀ ਐ ਅਤੇ ਕੁਦਰਤ ਦੇ ਇਸ ਕੀਮਤੀ ਤੋਹਫ਼ੇ ਨੂੰ ਹਾਸਲ ਕਰਨ ਲਈ ਲੋਕਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਐ। ਗੁੱਛੀ ਦੀ ਕੀਮਤ 25 ਹਜ਼ਾਰ ਤੋਂ ਲੈ ਕੇ 30 ਹਜ਼ਾਰ ਰੁਪਏ ਪ੍ਰਤੀ ਕਿਲੋ ਤਕ ਹੁੰਦੀ ਐ ਪਰ ਕੰਪਨੀਆਂ ਲੋਕਾਂ ਕੋਲੋਂ ਇਸ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦ ਲੈਂਦੀਆਂ ਨੇ। ਸਥਾਨਕ ਲੋਕਾਂ ਮੁਤਾਬਕ ਗੁੱਛੀ ਪਹਾੜਾਂ 'ਤੇ ਬਿਜਲੀ ਦੀ ਗਰਜ ਅਤੇ ਚਮਕ ਨਾਲ ਬਰਫ਼ ਤੋਂ ਪੈਦਾ ਹੁੰਦੀ ਐ ਅਤੇ ਇਸ ਸਬਜ਼ੀ ਦੀ ਵਰਤੋਂ ਸਰਦੀਆਂ ਵਿਚ ਕੀਤੀ ਜਾਂਦੀ ਐ।
photo
ਗੁੱਛੀ ਦਾ ਵਿਗਿਆਨਕ ਨਾਮ ਮਾਰਕੁਲਾ ਐਸਕਿਊਪਲੇਂਟਾ ਹੈ ਅਤੇ ਇਸ ਨੂੰ ਹਿੰਦੀ ਵਿਚ ਸਪੰਜ ਮਸ਼ਰੂਮ ਕਿਹਾ ਜਾਂਦੈ। ਇਸ ਸਬਜ਼ੀ ਦੀ ਪੈਦਾਵਾਰ ਹਰ ਸਾਲ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਵਿਚਕਾਰ ਹੁੰਦੀ ਐ। ਇਸ ਸਬਜ਼ੀ ਦੀ ਸਭ ਤੋਂ ਖ਼ਾਸ ਗੱਲ ਇਹ ਐ ਕਿ ਇਹ ਸਿਰਫ਼ ਭਾਰਤ ਵਿਚ ਹੀ ਪਾਈ ਜਾਂਦੀ ਐ। ਵੱਡੇ-ਵੱਡੇ ਹੋਟਲ ਅਤੇ ਕੰਪਨੀਆਂ ਇਸ ਸਬਜ਼ੀ ਨੂੰ ਹੱਥੋ ਹੱਥ ਖ਼ਰੀਦ ਲੈਂਦੀਆਂ ਨੇ ਕਿਉਂਕਿ ਇਸ ਸਬਜ਼ੀ ਦੀ ਮੰਗ ਭਾਰਤ ਸਮੇਤ ਯੂਰਪ, ਇਟਲੀ, ਫਰਾਂਸ, ਅਮਰੀਕਾ ਵਰਗੇ ਦੇਸ਼ਾਂ ਵਿਚ ਬਹੁਤ ਜ਼ਿਆਦਾ ਹੈ, ਜਿੱਥੇ ਕੰਪਨੀਆਂ ਇਸ ਨੂੰ ਮਹਿੰਗੇ ਭਾਅ 'ਤੇ ਵੇਚ ਦਿੰਦੀਆਂ ਨੇ। ਅਜੇ ਤਕ ਵਿਗਿਆਨੀ ਗੁੱਛੀ ਨੂੰ ਘਰਾਂ ਅਤੇ ਖੇਤਾਂ ਵਿਚ ਤਿਆਰ ਨਹੀਂ ਕਰ ਸਕੇ।
photo
ਇਸ ਸਬਜ਼ੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਐ ਅਤੇ ਇਸ ਲਗਾਤਾਰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ। ਹਾਰਟ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਐ। ਇਸ ਸਬਜ਼ੀ ਵਿਚ ਵਿਟਾਮਿਨ ਬੀ, ਡੀ ਅਤੇ ਵਿਟਾਮਿਨ ਸੀ ਤੋਂ ਇਲਾਵਾ ਹੋਰ ਕਈ ਵਿਟਾਮਿਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਨੇ।
photo
ਇਹ ਸਬਜ਼ੀ ਇਨ੍ਹਾਂ ਪਹਾੜੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੁੰਦੀ ਐ ਅਤੇ ਲੋਕ ਇਸ ਦੇ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਕਿਉਂਕਿ ਸੀਜ਼ਨ ਵਿਚ ਬੇਰੁਜ਼ਗਾਰ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਗੁੱਛੀ ਲੱਭ ਕੇ ਚੰਗਾ ਮੁਨਾਫ਼ਾ ਕਮਾ ਲੈਂਦੇ ਨੇ।