Unicef ਨੇ ਲਈ ਜ਼ਿੰਮੇਵਾਰੀ,ਫੈਸਲਾ ਲਵੇਗਾ ਕੋਰੋਨਾ ਵੈਕਸੀਨ ਸਾਰੇ ਦੇਸ਼ਾਂ ਨੂੰ ਮਿਲੇ 
Published : Sep 8, 2020, 3:26 pm IST
Updated : Sep 8, 2020, 3:26 pm IST
SHARE ARTICLE
covid 19  vaccine
covid 19 vaccine

 ਯੂਨਾਈਟਿਡ ਨੇਸ਼ਨਜ਼ ਚਿਲਡਰਨ ਫੰਡ-ਯੂਨੀਸੈਫ  ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਲਈ ਇਹ ਟੀਕਾ ਉਪਲੱਬਧ ਹੋਣ ਤੋਂ ...

ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨਜ਼ ਚਿਲਡਰਨ ਫੰਡ-ਯੂਨੀਸੈਫ  ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਲਈ ਇਹ ਟੀਕਾ ਉਪਲੱਬਧ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਖਰੀਦ ਅਤੇ ਸਪਲਾਈ ਕਰਦੀ ਨਜ਼ਰ ਆਵੇਗੀ।ਇਸ ਮੁਹਿੰਮ ਦੇ ਜ਼ਰੀਏ, ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਜਦੋਂ ਇਹ ਟੀਕਾ ਉਪਲਬਧ ਹੁੰਦਾ ਹੈ, ਸਾਰੇ ਦੇਸ਼ਾਂ ਨੂੰ ਖੁਰਾਕ ਸੁਰੱਖਿਅਤ, ਤੇਜ਼ੀ ਅਤੇ ਢੁਕਵੇਂ  ਢੰਗ ਨਾਲ ਪ੍ਰਾਪਤ ਹੋਵੇ।

 covid 19 vaccinecovid 19 vaccine

ਯੂਨੀਸੈਫ ਦੁਨੀਆ ਦਾ ਸਭ ਤੋਂ ਵੱਡਾ ਸਿੰਗਲ ਟੀਕਾ ਖਰੀਦਦਾਰ ਹੈ,ਜੋ ਸਾਲਾਨਾ ਟੀਕਾਕਰਨ ਅਤੇ ਲਾਗ ਨੂੰ ਰੋਕਣ ਲਈ 100 ਦੇਸ਼ਾਂ ਦੀ ਤਰਫੋਂ ਦੋ ਅਰਬ ਤੋਂ ਵੱਧ ਟੀਕੇ ਦੀ ਖਰੀਦ ਕਰਦਾ ਹੈ। ਪੈਨ ਅਮੇਰਿਕਾ ਹੈਲਥ ਆਰਗੇਨਾਈਜ਼ੇਸ਼ਨ (ਪਾਹੋ) ਦੇ ਰਿਵਾਲਵਿੰਗ ਫੰਡ ਦੇ ਸਹਿਯੋਗ ਨਾਲ ਯੂਨੀਸੈਫ ਕੋਵਿਕਸ ਗਲੋਬਲ ਟੀਕਾ ਸੁਵਿਧਾ ਦੀ ਤਰਫੋਂ 92 ਘੱਟ- ਅਤੇ ਘੱਟ ਮੱਧਮ ਆਮਦਨੀ ਵਾਲੇ ਦੇਸ਼ਾਂ ਨੂੰ ਕੋਵਿਡ -19 ਟੀਕੇ ਦੀ ਖਰੀਦ ਅਤੇ ਸਪਲਾਈ ਕਰੇਗਾ।

 covid 19 vaccinecovid 19 vaccine

ਯੂਨੀਸੇਫ ਨੇ ਦੱਸਿਆ ਕਿ ਇਹ ਸੰਗਠਨ 80 ਉੱਚ ਆਮਦਨੀ ਵਾਲੇ ਦੇਸ਼ਾਂ ਦੀ ਖਰੀਦ ਲਈ ਸਮਰਥਨ ਕਰਨ ਲਈ ਖਰੀਦ ਕੋਆਰਡੀਨੇਟਰ ਵਜੋਂ ਵੀ ਕੰਮ ਕਰੇਗਾ। ਇਨ੍ਹਾਂ ਦੇਸ਼ਾਂ ਨੇ ਕੋਵੈਕ ਸਹੂਲਤ ਵਿਚ ਹਿੱਸਾ ਲੈਣ ਲਈ ਆਪਣਾ ਇਰਾਦਾ ਜ਼ਾਹਰ ਕੀਤਾ ਹੈ ਅਤੇ ਇਹ ਸਾਰੇ ਆਪਣੇ ਬਜਟ ਵਿਚੋਂ ਟੀਕੇ ਦਾ ਪ੍ਰਬੰਧ ਕਰਨਗੇ।

 covid 19 vaccinecovid 19 vaccine

ਇਸ ਵਿੱਚ 170 ਤੋਂ ਵੱਧ ਦੇਸ਼ ਸ਼ਾਮਲ ਹਨ।
ਟੀਕਾ ਖਰੀਦਣ ਅਤੇ ਵੰਡਣ ਦੇ ਯਤਨਾਂ ਵਿਚ 170 ਤੋਂ ਵੱਧ ਦੇਸ਼ ਸ਼ਾਮਲ ਹਨ ਅਤੇ ਇਹ ਦੁਨੀਆ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਹੋ ਸਕਦੀ ਹੈ। ਯੂਨੀਸੈਫ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰ ਨੇ ਕਿਹਾ ਕਿ ਇਹ ਕੋਵੀਡ -19 ਮਹਾਂਮਾਰੀ ਵਿਰੁੱਧ ਸਰਕਾਰਾਂ, ਨਿਰਮਾਤਾਵਾਂ ਅਤੇ ਬਹੁਪੱਖੀ ਭਾਈਵਾਲਾਂ ਵਿਚਕਾਰ ਸਾਂਝੇਦਾਰੀ ਰਾਹੀਂ ਜਾਰੀ ਲੜਾਈ ਦਾ ਹਿੱਸਾ ਸੀ।

Corona VaccineCorona Vaccine

ਆਸਟਰੇਲੀਆ ਨੇ ਦੋ ਸੰਭਾਵਿਤ ਟੀਕਿਆਂ ਲਈ 1.7 ਅਰਬ ਡਾਲਰ ਦੇ ਸਮਝੌਤੇ 'ਤੇ ਹਸਤਾਖਰ ਕੀਤੇ ਆਸਟਰੇਲੀਆ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਸੰਭਾਵਿਤ ਦੋ ਟੀਕੇ ਬਣਾਉਣ ਅਤੇ ਸਪਲਾਈ ਕਰਨ ਲਈ ਸੋਮਵਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ ਨਾਲ 1.7 ਅਰਬ ਆਸਟਰੇਲੀਆਈ ਡਾਲਰ ਦਾ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement