
ਔਰਤ ਨੇ ਜ਼ਖ਼ਮੀ ਹਾਲਤ 'ਚ ਪਹੁੰਚ ਦਰਜ ਕਰਵਾਈ ਸ਼ਿਕਾਇਤ
ਗੋਰਖਪੁਰ: ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ 25 ਸਾਲਾ ਬੇਘਰ ਔਰਤ ਦਾ ਤਿੰਨ ਵਿਅਕਤੀਆਂ ਨੇ ਕਥਿਤ ਤੌਰ 'ਤੇ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਬੁੱਧਵਾਰ 7 ਸਤੰਬਰ ਦੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਰੇਲਵੇ (ਜੀ.ਆਰ.ਪੀ.) ਥਾਣੇ ਪਹੁੰਚੀ ਅਤੇ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਨੇ ਔਰਤ ਦੀ ਸ਼ਿਕਾਇਤ ਦਰਜ ਕੀਤੀ, ਅਤੇ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ।
ਪੁਲਿਸ ਦੇ ਦੱਸਣ ਮੁਤਾਬਿਕ ਪਲੇਟਫਾਰਮ ਨੰਬਰ-1 ਦੇ ਬਾਹਰ ਧਰਮਸ਼ਾਲਾ ਬਜ਼ਾਰ ਪੁਲ ਨੇੜੇ ਰਹਿਣ ਵਾਲੀ ਮਹਾਰਾਜਗੰਜ ਜ਼ਿਲੇ ਦੀ ਇਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਧਰਮਸ਼ਾਲਾ ਬਾਜ਼ਾਰ ਮੰਡੀ ਰੇਲਵੇ ਲਾਈਨ ਨੇੜੇ ਤਿੰਨ ਨੌਜਵਾਨਾਂ ਨੇ ਜ਼ਬਰਦਸਤੀ ਅਗਵਾ ਕੀਤਾ, ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਦਰਜ ਸ਼ਿਕਾਇਤ ਅਨੁਸਾਰ ਔਰਤ ਨੇ ਰੌਲ਼ਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਉਸ ਦੀ ਕੁੱਟ-ਮਾਰ ਕਰਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਔਰਤ ਜ਼ਖਮੀ ਹਾਲਤ 'ਚ ਜੀ.ਆਰ.ਪੀ. ਥਾਣੇ ਪਹੁੰਚੀ ਅਤੇ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮੁਤਾਬਿਕ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਔਰਤ ਵੱਲੋਂ ਦੱਸੇ ਵੇਰਵਿਆਂ ਅਤੇ ਸੀ.ਸੀ.ਟੀ.ਵੀ. ਕੈਮਰੇ ਦੀ ਫ਼ੁਟੇਜ ਦੀ ਮਦਦ ਨਾਲ ਮੁਲਜ਼ਮਾਂ ਨੂੰ ਫ਼ੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।