ਤੂਫ਼ਾਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰ ਨੂੰ 20 ਸਾਲ ਦੀ ਸਜ਼ਾ 
Published : Sep 8, 2023, 10:07 am IST
Updated : Sep 8, 2023, 10:07 am IST
SHARE ARTICLE
Myanmar court jails photojournalist for 20 years
Myanmar court jails photojournalist for 20 years

ਭੂਮੀਗਤ ਨਿਊਜ਼ ਏਜੰਸੀ' ਦੇ ਫੋਟੋ ਪੱਤਰਕਾਰ ਨੂੰ ਮਈ ਵਿਚ ਆਏ ਘਾਤਕ ਤੂਫ਼ਾਨ ਦੀ ਕਵਰੇਜ ਕਰਨ ਲਈ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ

ਮਿਆਂਮਾਰ: ਮਿਆਂਮਾਰ ਦੀ ਇੱਕ ਅਦਾਲਤ ਨੇ ਇੱਕ 'ਭੂਮੀਗਤ ਨਿਊਜ਼ ਏਜੰਸੀ' ਦੇ ਫੋਟੋ ਪੱਤਰਕਾਰ ਨੂੰ ਮਈ ਵਿਚ ਆਏ ਘਾਤਕ ਤੂਫ਼ਾਨ ਦੀ ਕਵਰੇਜ ਕਰਨ ਲਈ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਸੰਗਠਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਜ਼ਾ ਆਜ਼ਾਦ ਆਨਲਾਈਨ ਨਿਊਜ਼ ਸਰਵਿਸ 'ਮਿਆਂਮਾਰ ਨਾਓ' ਲਈ ਕੰਮ ਕਰ ਰਹੇ ਫੋਟੋ ਪੱਤਰਕਾਰ ਸਾਈ ਜ਼ੌ ਥਾਈਕੇ ਨੂੰ ਦਿੱਤੀ ਗਈ ਹੈ। ਇਹ ਨਿਊਜ਼ ਸਰਵਿਸ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ।  

ਫਰਵਰੀ 2021 ਵਿਚ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਕਿਸੇ ਵੀ ਪੱਤਰਕਾਰ ਲਈ ਇਹ ਸਭ ਤੋਂ ਗੰਭੀਰ ਸਜ਼ਾ ਜਾਪਦੀ ਹੈ। ਪ੍ਰੈਸ ਅਜ਼ਾਦੀ ਦੇ ਸਮੂਹ ਰਿਪੋਰਟਰਜ਼ ਵਿਦਾਊਟ ਬਾਰਡਰਜ਼ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਪੱਤਰਕਾਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਨ ਵਿਚ ਚੀਨ ਤੋਂ ਬਾਅਦ ਮਿਆਂਮਾਰ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ। ਇੰਨਾ ਹੀ ਨਹੀਂ ਵਰਲਡ ਪ੍ਰੈੱਸ ਫਰੀਡਮ ਇੰਡੈਕਸ 2023 'ਚ ਮਿਆਂਮਾਰ 180 ਦੇਸ਼ਾਂ 'ਚੋਂ ਸਭ ਤੋਂ ਹੇਠਲੇ 176ਵੇਂ ਸਥਾਨ 'ਤੇ ਹੈ। 

 
 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement