
ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ
Up News : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸ਼ਖਸ ਨੂੰ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦਿਵਾਉਣ ਲਈ ਆਪਣੇ ਦੋ ਸਾਲ ਦੇ ਬੇਟੇ ਨੂੰ ਵੇਚਣਾ ਪਿਆ।
ਪੀੜਤਾ ਦੇ ਪਿਤਾ ਕੋਲ ਹਸਪਤਾਲ ਦਾ ਬਿੱਲ ਭਰਨ ਲਈ ਪੈਸੇ ਨਹੀਂ ਸਨ। ਇਹੀ ਕਾਰਨ ਹੈ ਕਿ ਹਸਪਤਾਲ ਦੇ ਕੁਝ ਲੋਕਾਂ ਦੇ ਕਹਿਣ 'ਤੇ ਉਸ ਨੇ ਆਪਣਾ ਬੱਚਾ ਇਕ ਜੋੜੇ ਨੂੰ ਵੇਚ ਦਿੱਤਾ। ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਆਪਣੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਤੋਂ ਛੁੱਟੀ ਦਿਵਾਉਣ ਲਈ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਵੇਚਣ ਲਈ ਮਜਬੂਰ ਹੋਣਾ ਪਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਗੁੱਸਾ ਫੈਲ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ। ਪੁਲਸ ਨੇ ਸ਼ਨੀਵਾਰ ਨੂੰ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਸ 'ਚ ਬੱਚੇ ਨੂੰ ਖਰੀਦਣ ਵਾਲਾ ਜੋੜਾ ਵੀ ਸ਼ਾਮਲ ਹਨ।
ਪੁਲਸ ਨੇ ਦੱਸਿਆ ਕਿ ਬਰਵਾ ਪੱਟੀ ਦਾ ਰਹਿਣ ਵਾਲਾ ਹਰੀਸ਼ ਪਟੇਲ ਆਪਣੀ ਪਤਨੀ ਨੂੰ ਡਿਲੀਵਰੀ ਲਈ ਇਕ ਨਿੱਜੀ ਹਸਪਤਾਲ ਲੈ ਕੇ ਗਿਆ ਸੀ। ਇਹ ਉਸਦਾ ਛੇਵਾਂ ਬੱਚਾ ਸੀ। ਬੱਚੇ ਦੇ ਜਨਮ ਤੋਂ ਬਾਅਦ ਜਦੋਂ ਉਹ ਹਸਪਤਾਲ ਦੀ ਫੀਸ ਦੇਣ ਤੋਂ ਅਸਮਰੱਥ ਸੀ ਤਾਂ ਹਸਪਤਾਲ ਦੇ ਸਟਾਫ ਨੇ ਮਾਂ ਅਤੇ ਨਵਜੰਮੇ ਬੱਚੇ ਨੂੰ ਨਹੀਂ ਜਾਣ ਦਿੱਤਾ। ਪੁਲਸ ਨੇ ਦੱਸਿਆ ਕਿ ਨਿਰਾਸ਼ਾ 'ਚ ਪਿਤਾ ਸ਼ੁੱਕਰਵਾਰ ਨੂੰ ਆਪਣੇ ਤਿੰਨ ਸਾਲ ਦੇ ਬੇਟੇ ਨੂੰ ਕੁਝ ਹਜ਼ਾਰ ਰੁਪਏ 'ਚ ਫਰਜ਼ੀ ਗੋਦ ਲੈਣ ਦੇ ਦਸਤਾਵੇਜ਼ ਦੇ ਤਹਿਤ ਵੇਚਣ ਲਈ ਤਿਆਰ ਹੋ ਗਿਆ।
ਐਸਪੀ ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਅਪਰਾਧ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਵਿਚੋਲੇ ਅਮਰੇਸ਼ ਯਾਦਵ, ਬੱਚੇ ਨੂੰ ਖਰੀਦਣ ਵਾਲੇ ਭੋਲਾ ਯਾਦਵ ਅਤੇ ਉਸ ਦੀ ਪਤਨੀ ਕਲਾਵਤੀ ਯਾਦਵ, ਫਰਜ਼ੀ ਡਾਕਟਰ ਤਾਰਾ ਕੁਸ਼ਵਾਹਾ ਅਤੇ ਹਸਪਤਾਲ ਦੀ ਇੱਕ ਸਹਾਇਕ ਸੁਗੰਤੀ ਸ਼ਾਮਲ ਹਨ। ਰਿਸ਼ਵਤ ਲੈਣ ਦੇ ਕਥਿਤ ਦੋਸ਼ਾਂ ਕਾਰਨ ਇੱਕ ਕਾਂਸਟੇਬਲ ਨੂੰ ਵੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।