
ਸ਼ਹਿਰ ਵਿਚ ਬੈਨਰ ਲਗਾ ਕੇ ਕੀਤੀ ਗਈ ਚੇਤਨਾ ਮੁਹਿੰਮ ਦੀ ਸ਼ੁਰੂਆਤ
ਬੀਕਾਨੇਰ- ਰਾਸ਼ਟਰੀ ਯੁਵਾ ਯੋਜਨਾ ਰਾਜਸਥਾਨ ਦੀ ਬੀਕਾਨੇਰ ਇਕਾਈ ਵੱਲੋਂ ਕੋਰੋਨਾ ਵਾਇਰਸ ਬਾਰੇ ਲੋਕਾਂ ਨੂੰ ਚੇਤਨ ਕਰਨ ਲਈ ਬੈਨਰ ਮੁਹਿੰਮ ਸ਼ੁਰੂ ਕੀਤੀ ਗਈ। ਇਸ ਬੈਨਰ ਮੁਹਿੰਮ ਦੀ ਸ਼ੁਰੂਆਤ ਬੀਕਾਨੇਰ ਦੇ ਏਡੀਸੀ ਵੱਲੋਂ ਬੈਨਰ ਰਿਲੀਜ਼ ਕਰਨ ਤੋੱ ਬਾਅਦ ਕੀਤੀ ਗਈ। ਰਾਸ਼ਟਰੀ ਯੁਵਾ ਯੋਜਨਾ ਦੇ ਵਲੰਟੀਅਰਾਂ ਵੱਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਨੋ ਮਾਸਕ ਨੋ ਐਂਟਰੀ ਦੇ ਬੈਨਰ ਲਗਾਏ ਗਏ।
ਇਹ ਬੈਨਰ ਕਰਿਆਨੇ ਦੀਆਂ ਦੁਕਾਨਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਏ ਗਏ। ਏਡੀਸੀ ਸ੍ਰੀ ਗੌਰੀ ਨੇ ਐਨ ਵਾਈ ਪੀ ਦੇ ਵਲੰਟੀਅਰਾਂ ਦੇ ਕੰਮ ਦੀ ਸਰਾਹਨਾ ਕਰਦਿਆਂ ਇਸ ਨੂੰ ਸਮਾਜ ਲਈ ਇਕ ਚੰਗਾ ਕਦਮ ਦੱਸਿਆ। ਰਾਸ਼ਟਰੀ ਯੁਵਾ ਯੋਜਨਾ ਬੀਕਾਨੇਰ ਦੇ ਜਿਲ੍ਹਾ ਪ੍ਰਧਾਨ ਨਰਾਇਣ ਦਾਸ ਕਿਰਾੜੂ ਨੇ ਪ੍ਰ੍ਸ਼ਾਸਨ ਵੱਲੋਂ ਮਿਲੇ ਸਹਿਯੋਗ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।