
ਲੌਕਡਾਊਨ ਦੌਰਾਨ ਬੰਦ ਸੀ ਦੇਸ਼ ਦੀ ਪਹਿਲੀ 'ਕਾਰਪੋਰੇਟ ਟਰੇਨ' ਤੇਜਸ ਐਕਸ
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲੌਕਡਾਊਨ ਤੋਂ ਬਾਅਦ ਦੇਸ਼ ਦੀ ਪਹਿਲੀ 'ਕਾਰਪੋਰੇਟ ਟਰੇਨ' ਤੇਜਸ ਐਕਸਪ੍ਰੈਸ ਜਲਦ ਹੀ ਫਿਰ ਤੋਂ ਪਟੜੀਆਂ 'ਤੇ ਦੌੜਨ ਜਾ ਰਹੀ ਹੈ। ਦਿੱਲੀ ਤੋਂ ਲਖਨਊ ਅਤੇ ਮੁੰਬਈ ਤੋਂ ਅਹਿਮਦਾਬਾਦ, ਦੋ ਰੂਟਾਂ 'ਤੇ ਚੱਲਣ ਵਾਲੀ ਤੇਜਸ ਐਕਸਪ੍ਯੈਸ ਦਾ ਸੰਚਾਲਨ ਦੇਖਣ ਵਾਲੀ ਆਈਆਰਸੀਟੀਸੀ ਇਸ ਨੂੰ ਫਿਰ ਤੋਂ ਚਲਾਉਣ ਦੀ ਤਿਆਰੀ ਕਰ ਰਹੀ ਹੈ।
IRCTC to restart Tejas Express trains
ਆਈਆਰਸੀਟੀਸੀ ਤੇਜਸ ਐਕਸਪ੍ਰੈਸ ਨੂੰ 17 ਅਕਤੂਬਰ ਤੋਂ ਚਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਇਹਨਾਂ ਟਰੇਨਾਂ ਲਈ ਖ਼ਾਸ ਤਿਆਰੀਆਂ ਕੀਤੀਆਂ ਜਾਣਗੀਆਂ।
IRCTC to restart Tejas Express trains
ਆਈਆਰਸੀਟੀਸੀ ਨੇ ਤੈਅ ਕੀਤਾ ਹੈ ਕਿ ਤੇਜਸ ਜ਼ਰੀਏ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਕ ਕੋਵਿਡ ਕਿੱਟ ਦਿੱਜੀ ਜਾਵੇਗੀ, ਇਸ ਵਿਚ ਨਿੱਜੀ ਸੁਰੱਖਿਆ ਲਈ ਵੀ ਸਾਰੀਆਂ ਜ਼ਰੂਰੀ ਚੀਜ਼ਾਂ ਦਿੱਤੀਆਂ ਜਾਣਗੀਆਂ। ਟਰੇਨ ਜ਼ਰੀਏ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦੀ ਹਰ ਰੋਜ਼ ਥਰਮਲ ਸਕਰੀਨਿੰਗ ਕੀਤੀ ਜਾਵੇਗੀ।
IRCTC to restart Tejas Express trains
ਯਾਤਰੀਆਂ ਦੇ ਬੈਗ ਆਦਿ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤੇ ਜਾਣਗੇ। ਟਰੇਨ ਵਿਚ ਵੱਖ-ਵੱਖ ਥਾਵਾਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਤੇਜਸ ਐਕਸਪ੍ਰੈਸ ਨਿੱਜੀ ਟਰੇਨ ਹੈ। ਫਿਲਹਾਲ ਇਹ ਟਰੇਨ ਦੋ ਰੂਟਾਂ 'ਤੇ ਚੱਲ ਰਹੀ ਹੈ।
IRCTC to restart Tejas Express trains
ਫਰਵਰੀ ਵਿਚ ਐਲਾਨ ਹੋਇਆ ਸੀ ਕਿ ਤੀਜੀ ਟਰੇਨ ਇੰਦੌਰ ਤੋਂ ਵਾਰਾਣਸੀ ਵਿਚਕਾਰ ਸ਼ੁਰੂ ਕੀਤੀ ਜਾਵੇਗੀ। ਰੇਲਵੇ ਨੇ ਲੌਕਡਾਊਨ ਦੌਰਾਨ ਯਾਤਰੀ ਸੇਵਾ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ। ਹਾਲਾਂਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਹੁੰਚਾਉਣ ਲਈ ਸ਼ਰਮਿਕ ਟਰੇਨਾਂ ਚਲਾਈਆਂ ਗਈਆਂ ਸੀ।