ਤਬਲੀਗੀ ਮਾਮਲੇ ਵਿਚ SC ਦੀ ਟਿੱਪਣੀ, ਬੋਲਣ ਦੀ ਅਜ਼ਾਦੀ ਦੇ ਅਧਿਕਾਰ ਦੀ ਹੋਈ ਸਭ ਤੋਂ ਵਧੇਰੇ ਦੁਰਵਰਤੋਂ
Published : Oct 8, 2020, 6:00 pm IST
Updated : Oct 8, 2020, 6:00 pm IST
SHARE ARTICLE
Supreme Court
Supreme Court

ਮੀਡੀਆ ਦੀ ਪੱਖਪਾਤੀ ਰਿਪੋਰਟਿੰਗ ਰੋਕਣ ਲਈ ਚੁਕੇ ਕਦਮਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਹਦਾਇਤ

 ਨਵੀਂ ਦਿੱਲੀ : ਉੱਚ ਅਦਾਲਤ ਨੇ ਵੀਰਵਾਰ ਨੂੰ ਕਿਹਾ ਕਿ ਹਾਲ  ਦੇ ਦਿਨਾਂ ਵਿਚ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇਂ ਦੀ ਅਜ਼ਾਦੀ ਦੇ ਅਧਿਕਾਰ ਦੀ ‘ਸਭ ਤੋਂ ਜ਼ਿਆਦਾ ਦੁਰਵਰਤੋਂ ਹੋਈ ਹੈ। ਮੁਖ ਜੱਜ ਐਸ.ਏ. ਬੋਬਡੇ, ਜੱਗ ਏ.ਐਸ, ਬੋਪੰਨਾ ਅਤੇ ਜੱਜ ਵੀ. ਰਾਮਾਸੁਬਰਮਣਿਅਨ ਦੇ ਬੈਂਚ ਨੇ ਜਮਾਤੇ-ਉਲੇਮਾ ਏ ਹਿੰਦ ਅਤੇ ਹੋਰਾਂ ਦੀਆਂ ਅਰਜੀਆਂ  ਉੱਤੇ ਸੁਣਵਾਈ ਦੌਰਾਨ ਇਹ ਤਲਖ ਟਿੱਪਣੀ ਕੀਤੀ। ਪਟੀਸ਼ਨਰਾਂ ਦਾ ਦੋਸ਼ ਸੀ ਕਿ ਕੋਵਿਡ -19 ਦੌਰਾਨ ਹੋਏ ਤਬਲੀਗੀ ਜਮਾਤ  ਦੇ ਪ੍ਰੋਗਰਾਮ ‘ਤੇ ਮੀਡਿਆ ਦਾ ਇਕ ਵਰਗ ਸਪ੍ਰਦਾਇਕ ਸੋਚ ਫੈਲਾਅ ਰਿਹਾ ਸੀ। ਬੈਂਚ ਨੇ ਇਸ ਮੁੱਦੇ ਉੱਤੇ ਕੇਂਦਰ ਦੇ ‘ਕਪਟਪੂਰਣ’ ਹਲਫਨਾਮੇ ਲਈ ਉਸਦੀ ਖਿਚਾਈ ਕੀਤੀ । 

Supreme CourtSupreme Court

ਅਦਾਲਤ ਨੇ ਕਿਹਾ ਕਿ ਹਾਲ  ਦੇ ਦਿਨਾਂ ਦੌਰਾਨ ਬੋਲਣ ਅਤੇ ਵਿਚਾਰ ਪ੍ਰਗਟਾਵੇਂ ਦੀ ਅਜ਼ਾਦੀ ਦੇ ਅਧਿਕਾਰ ਦੀ ‘ਸਭ ਤੋਂ ਜਿਆਦਾ ਦੁਰਵਰਤੋਂ ਹੋਈ ਹੈ। ਬੈਂਚ ਨੇ ਇਹ ਟਿੱਪਣੀ ਉਸ ਵਕਤ ਕੀਤੀ ਜਦੋਂ ਜਮਾਤ ਵਲੋਂ ਸੀਨੀਅਰ ਵਕੀਲ ਦੁਸ਼ਿਅੰਤ ਦਵੇ  ਨੇ ਕਿਹਾ ਕਿ ਕੇਂਦਰ ਨੇ ਆਪਣੇ ਹਲਫਨਾਮੇ ਵਿਚ ਕਿਹਾ ਹੈ ਕਿ ਪਟੀਸ਼ਨਕਰਤਾ ਬੋਲਣ ਅਤੇ ਵਿਚਾਰ ਪ੍ਰਗਟਾਵੇਂ ਦੀ ਅਜ਼ਾਦੀ ਨੂੰ ਕੁਚਲਨਾ ਚਾਹੁੰਦੇ ਹਨ ।

Supreme Court Supreme Court

ਇਸ ‘ਤੇ ਬੈਂਚ ਨੇ ਕਿਹਾ ਕਿ ਉਹ ਆਪਣੇ ਹਫਨਾਮੇ ਵਿਚ ਕੁੱਝ ਵੀ ਕਹਿਣ ਲਈ ਆਜ਼ਾਦ ਹਨ,  ਜਿਵੇਂ ਦੀ ਤੁਸੀ ਜੋ ਚਾਹੋ ਉਹ ਦਲੀਲ਼ ਦੇਣ ਲਈ ਆਜ਼ਾਦ ਹੋ। ਬੈਂਚ ਇਸ ਗੱਲ ਤੋਂ ਨਰਾਜ਼ ਹੋ ਗਈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਦੀ ਬਜਾਏ ਇਕ ਹੋਰ ਸਕੱਤਰ ਨੇ ਹਲਫਨਾਮਾ ਦਾਖ਼ਲ ਕੀਤਾ ਜਿਸ ਵਿਚ ਤਬਲੀਗੀ ਜਮਾਤ ਮਾਮਲੇ ਵਿਚ ਮੀਡਿਆ ਰਿਪੋਰਟਿੰਗ ਦੇ ਸਬੰਧ ਵਿਚ ‘ਗੈਰਜ਼ਰੂਰੀ’ ਅਤੇ ‘ਤਰਕਸੰਗਤ’ ਗੱਲਾਂ ਲਿਖੀਆਂ ਹਨ।

 Supreme CourtSupreme Court

ਬੈਂਚ ਨੇ ਕਿਹਾ ਕਿ ਤੁਸੀਂ ਇਸ ਅਦਾਲਤ ਨਾਲ ਅਜਿਹਾ ਸੁਲੂਕ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਇਸ ਮਾਮਲੇ ਵਿਚ ਕਰ ਰਹੇ ਹੋ।  ਅਦਾਲਤ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਮੀਡੀਆ ਦੀ ਪੱਖਪਾਤੀ ਰਿਪੋਰਟਿੰਗ ਨੂੰ ਰੋਕਣ ਲਈ ਪਹਿਲਾਂ ਚੁੱਕੇ ਗਏ ਕਦਮਾਂ ਦਾ ਵਿਸਥਾਰਤ ਹਵਾਲਾ ਦੇਣ ਦਾ ਹੁਕਮ ਦਿਤਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement